ਚੰਡੀਗੜ੍ਹ/ਨਵੀਂ ਦਿ¤ਲੀ, 29 ਦਸੰਬਰ (ਪੀ. ਟੀ.)- ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ‘ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲੀ। ਅੰਮ੍ਰਿਤਸਰ ‘ਚ ਸੋਮਵਾਰ ਨੂੰ ਤਾਪਮਾਨ ਜਮਾਂ ਦੇਣ ਵਾਲੇ ਪ¤ਧਰ, ਸਿਫ਼ਰ ਡਿਗਰੀ ‘ਤੇ ਪੁ¤ਜ ਗਿਆ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਸਰ ‘ਚ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਪਟਿਆਲਾ ‘ਚ ਘ¤ਟੋ-ਘ¤ਟ ਤਾਪਮਾਨ 3.4 ਡਿਗਰੀ ਤੇ ਲੁਧਿਆਣਾ ‘ਚ ਘ¤ਟੋ ਘ¤ਟ ਤਾਪਮਾਨ 4.1 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਲਗਾਤਾਰ ਸੀਤ ਲਹਿਰ ਦੀ ਜਕੜ ‘ਚ ਹੈ। ਇ¤ਥੇ ਦਾ ਘ¤ਟੋ ਘ¤ਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਰਨੌਲ ਤੇ ਹਰਿਆਣਾ ‘ਚ ਤਾਪਮਾਨ 1.5 ਡਿਗਰੀ ਸੈਲਸੀਅਸ, ਕਰਨਾਲ ‘ਚ ਰਾਤ ਦਾ ਤਾਪਮਾਨ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਹਿਸਾਰ ‘ਚ ਘ¤ਟੋ ਘ¤ਟ
ਤਾਪਮਾਨ 3.1 ਡਿਗਰੀ ਸੈਲਸੀਅਸ ਰਿਹਾ। ਪੰਜਾਬ ਅਤੇ ਹਰਿਆਣਾ ‘ਚ ਅ¤ਜ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਰਿਹਾ। ਮੌਸਮ ਵਿਭਾਗ ਅਨੁਸਾਰ ਦੋਵਾਂ ਰਾਜਾਂ ਦੇ ਹੋਰਾਂ ਖੇਤਰਾਂ ਦੇ ਨਾਲ ਅੰਬਾਲਾ, ਹਿਸਾਰ, ਕਰਨਾਲ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ‘ਚ ਅ¤ਜ ਧੁੰਦ ਛਾਈ ਰਹੀ। ਪਿਛਲੇ 10 ਦਿਨਾਂ ‘ਚ ਖੇਤਰ ‘ਚ ਸੰਘਣੀ ਧੁੰਦ ਕਾਰਨ ਸੜਕ, ਰੇਲ ਅਤੇ ਹਵਾਈ ਸੇਵਾਵਾਂ ਪ੍ਰਭਾਵਿਤ ਰਹੀਆਂ। ਦਿ¤ਲੀ ‘ਚ ਅ¤ਜ ਘ¤ਟੋ-ਘ¤ਟ ਤਾਪਮਾਨ ਸਾਧਾਰਨ ਨਾਲੋਂ 3 ਡਿਗਰੀ ਘ¤ਟ 4.8 ਡਿਗਰੀ ਸੈਲਸੀਅਸ ਰਿਹਾ। ਸੰਘਣੀ ਧੁੰਦ ਕਾਰਨ ਰਾਸ਼ਟਰੀ ਰਾਜਧਾਨੀ ਦਿ¤ਲੀ ’ਚ 98 ਰੇਲ ਗ¤ਡੀਆਂ ਤੇ ਕਈ ਜਹਾਜ਼ਾਂ ਦੀਆਂ ਉਡਾਣਾਂ ’ਚ ਦੇਰੀ ਹੋਈ।



