ਚੰਡੀਗੜ੍ਹ, 29 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਅਗਸਤ 2014 ਦੇ ਅੰਤ ਤੱਕ 9114 ਕਰੋੜ ਰੁਪਏ ਦਾ ਕਰ ਵਸੂਲਦਿਆਂ ਵਿਤੀ ਵਰ੍ਹੇ 2013-14 ਦੇ ਇਸੇ ਸਮੇਂ ਦੌਰਾਨ ਇਕੱਠੇ ਹੋਏ 7317 ਕਰੋੜ ਰੁਪਏ ਦੇ ਕਰ ਤੋਂ 965.97 ਕਰੋੜ ਰੁਪਏ ਦਾ ਵਾਅਦਾ ਦਰਜ਼ ਕਰਦਿਆਂ 11.9 ਫੀਸਦੀ ਦੀ ਵਾਧਾ ਦਰ ਪ੍ਰਾਪਤ ਕੀਤੀ ਹੈ। ਕਰ ਤੇ ਆਬਕਾਰੀ ਵਿਭਾਗ ਵੱਲੋਂ ਵੱਖ-ਵੱਖ ਕਾਨੂੰਨਾਂ ਤਹਿਤ ਵਸੂਲ ਪਾਏ ਗਏ ਮਾਲੀਏ ਬਾਰੇ ਜਾਣਕਾਰੀ ਦਿੰਦਿਆਂ ਅੱਜ ਇਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਗਸਤ 2014 ਦੇ ਅੰਤ ਤੱਕ ਬੀਤੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ ਵੈਟ ਵਸੂਲਣ ’ਚ 11.9 ਫੀਸਦੀ, ਕੇਂਦਰੀ ਕਰਾਂ ’ਚ 5.8 ਫੀਸਦੀ, ਮਨੋਰੰਜਨ ਕਰ ’ਚ 8.8 ਫੀਸਦੀ, ਲਗਜ਼ਰੀ ਕਰ ’ਚ 18.4 ਫੀਸਦੀ ਵਾਧਾ ਦਰਜ਼ ਕੀਤਾ ਹੈ ਜਦੋਂ ਕਿ ਰਾਜ ਆਬਕਾਰੀ ਕਰ ਵਸੂਲਣ ’ਚ 12.5 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਵਪਾਰ ਤੇ ਵਿਕਰੀ ਤੋਂ 7317.92 ਕਰੋੜ ਰੁਪਏ ਦਾ, ਮਨੋਰੰਜਨ ਤੇ ਲਗਜ਼ਰੀ ਤੋਂ 29 ਕਰੋੜ ਰੁਪਏ ਅਤੇ ਰਾਜ ਆਬਕਾਰੀ ਤੋਂ 1767 ਕਰੋੜ ਰੁਪਏ ਦਾ ਕਰ ਵਸੂਲਿਆ ਗਿਆ ਹੈ।ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਿੰਨ੍ਹਾਂ ਕੋਲ ਕਰ ਅਤੇ ਆਬਕਾਰੀ ਦਾ ਮਹਿਕਮਾ ਵੀ ਹੈ, ਵੱਲੋਂ ਲਏ ਗਏ ਅਹਿਮ ਫੈਸਲਿਆਂ ’ਤੇ ਰੋਸ਼ਨੀ ਪਾਉਂਦਿਆਂ ਬੁਲਾਰੇ ਨੇ
ਦੱਸਿਆ ਕਿ 1.86 ਲੱਖ ਦੁਕਾਨਦਾਰਾਂ ਤੇ ਵਪਾਰੀਆਂ ਦੀ ਸਹੂਲਤ ਲਈ ਰਾਹਤ ਯੋਜਨਾ ਆਰੰਭ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇੰਸਪੈਕਟਰੀ ਰਾਜ ਦੇ ਖਾਤਮੇ ਲਈ ਪੰਜਾਬ ਸਮਾਲ ਸਟੇਟ ਰਾਹਤ ਸਕੀਮ-2014 ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 1 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਤੇ ਦੁਕਾਨਦਾਰ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਤਹਿਤ 25 ਲੱਖ ਤੋਂ 50 ਲੱਖ ਰੁਪਏ ਦਾ ਕਾਰੋਬਾਰ ਕਰਨ ਵਾਲੇ 10000 ਰੁਪਏ, 50000 ਤੋਂ 75000 ਵਾਲੇ 15000 ਅਤੇ 75000 ਤੋਂ 1 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਜਾਂ ਦੁਕਾਨਦਾਰ 20000 ਰੁਪਏ ਦਾ ਉ¤ਕਾ ਪੁੱਕਾ ਕਰ ਭੁਗਤਾਨ 4 ਬਰਾਬਰ ਤਿਮਾਹੀ ਕਿਸ਼ਤਾਂ ਰਾਹੀਂ ਕਰ ਸਕਦੇ ਹਨ। ਇਸ ਯੋਜਨਾ ਤਹਿਤ ਵਪਾਰੀਆਂ ਤੇ ਦੁਕਾਨਦਾਰਾਂ ਨੂੰ 50 ਹਜਾਰ ਰੁਪਏ ਤੱਕ ਦੇ ਇਲਾਜ, 2 ਲੱਖ ਰੁਪਏ ਦਾ ਜੀਵਨ ਤੇ ਦੁਰਘਟਨਾ ਬੀਮਾ ਅਤੇ ਅੱਗ ਲੱਗਣ ਕਰਕੇ ਹੋਣ ਵਾਲੇ ਨੁਕਸਾਨ ਲਈ 5 ਲੱਖ ਰੁਪਏ ਦੇ ਬੀਮੇ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਅੰਦਰ ਵਪਾਰ ਤੇ ਕਾਰੋਬਾਰ ਦੇ ਵਿਕਾਸ ਲਈ ਰਾਜ ਸਰਕਾਰ ਵੱਲੋਂ ਇੰਸਪੈਕਟਰੀ ਰਾਜ ਸਮਾਪਤ ਕਰਨ ਤੋਂ ਇਲਾਵਾ ਦਿੱਕਤ ਤੇ ਚਿੰਤਾ ਰਹਿਤ ਵਪਾਰਕ ਮਾਹੌਲ ਪੈਦਾ ਕਰਨ ’ਤੇ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹਤ ਸਕੀਮ ਤਹਿਤ ਵਪਾਰੀਆਂ ਨੂੰ ਰਜਿਸਟ੍ਰੇਸ਼ਨ ਲਈ ਇੱਕ ਸਾਦੇ ਕਾਗਜ ’ਤੇ ਦਿੱਤੀ ਗਈ ਅਰਜ਼ੀ ’ਤੇ ਸਿਰਫ ਇਕ ਸਵੈ-ਘੋਸ਼ਣਾ ਦਰਜ਼ ਕਰਨੀ ਹੁੰਦੀ ਹੈ ਜਿਸ ਉਪਰੰਤ ਕੋਈ ਵੀ ਆਬਕਾਰੀ ਅਧਿਕਾਰੀ ਜਾਂਚ ਲਈ ਉਸ ਦੇ ਵਪਾਰਕ ਟਿਕਾਣੇ ’ਤੇ ਛਾਪਾ ਨਹੀਂ ਮਾਰ ਸਕਦਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਦਕਾ ਹੁਣ ਵਪਾਰੀਆਂ ਨੂੰ ਬਹੀਖਾਤੇ ਅਤੇ ਮੁਨਸ਼ੀ ਆਦਿ ਰੱਖਣ ਦੀ ਚਿੰਤਾ ਤੋਂ ਜਿੱਥੇ ਮੁਕਤੀ ਮਿਲੀ ਹੈ ਉਥੇ ਉਨ੍ਹਾਂ ਦੇ ਵਕਤ ਦੀ ਵੀ ਵੱਡੀ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮੰਤਵ ਕਰ ਪ੍ਰਣਾਲੀ ਨੂੰ ਆਸਾਨ ਬਣਾਉਣਾ ਅਤੇ ਵਪਾਰੀਆਂ ਦੇ ਮਨਾਂ ’ਚੋਂ ਇੰਸਪੈਕਟਰਾਂ ਦਾ ਡਰ ਕੱਢਣਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਵਪਾਰੀਆਂ ਲਈ ਹੈਲਪਲਾਈਨ ਨੰਬਰ 1800-2582580 ਅਤੇ ਇੱਕ ਈ-ਮੇਲ ਸੇਵਾ ਰੳਹੳਟਸਚਹੲਮੲ20140ਗਮੳਲਿ.ਚੋਮ ਵੀ ਸ਼ੁਰੂ ਕੀਤੀ ਗਈ ਹੈ। ਕਰ ਵਸੂਲੀ ਦੀ ਦਰ ’ਚ ਹੋਏ ਵਾਧੇ ਪਿਛਲੇ ਮੁੱਖ ਕਾਰਨ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਦੂਰਅੰਦੇਸ਼ੀ ਸਦਕਾ ਵਿਭਾਗ ਵੱਲੋਂ ਆਨਲਾਈਨ ਵੈਟ ਰਿਫੰਡ, ਸਟਾਰ ਰੇਟਿੰਗ ਸਕੀਮ ਅਤੇ ਸਮੇਂ ਸਿਰ ਰਿਫੰਡ ਯਕੀਨੀ ਬਨਾਉਣ ਲਈ ਸਮੱਰਪਿਤ ਰਿਫੰਡ ਫੰਡ ਸਥਾਪਤ ਕਰਨ ਵਰਗੀਆਂ ਪਹਿਲਕਦਮੀਆਂ ਅਪਣਾਈਆਂ ਗਈਆਂ। ਉਨਾਂ ਦੱਸਿਆ ਕਿ ਸਟਾਰ ਰੇਟਿੰਗ ਸਕੀਮ ਤਹਿਤ 5 ਸਟਾਰ ਰੇਟਿੰਗ ਵਾਲੀ ਫਰਮ ਨੂੰ 15 ਦਿਨਾਂ ’ਚ, 4 ਸਟਾਰ ਰੇਟਿੰਗ ਨੂੰ 25 ਦਿਨਾਂ ’ਚ, 3 ਸਟਾਰ ਰੇਟਿੰਗ 30 ਦਿਨਾਂ ’ਚ ਅਤੇ 2 ਸਟਾਰ ਰੇਟਿੰਗ ਨੂੰ 25 ਦਿਨਾਂ ’ਚ ਅਤੇ ਬਾਕੀ ਫਰਮਾਂ ਨੂੰ 60 ਦਿਨਾਂ ਅੰਦਰ ਬਕਾਇਆ ਕਰ ਰਿਫੰਡ ਕੀਤੇ ਜਾਣੇ ਯਕੀਨੀ ਬਣਾਏ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਵੈ-ਇੱਛਾ ਖੁਲਾਸਾ ਯੋਜਨਾ ਤਹਿਤ ਡੀਲਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਬਕਾਇਆ ਕਰ ਅਦਾ ਕਰਕੇ ਚਿੰਤਾ ਮੁਕਤ ਹੋ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਕ ਪੜਾਵੀਂ ਕਰ ਪ੍ਰਣਾਲੀ ਤਹਿਤ ਵੀ ਵਪਾਰੀਆਂ ਨੂੰ ਬਹੀਖਾਤੇ ਰੱਖਣ ਦੇ ਬੋਝ ਤੋਂ ਮੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਨਿਰਮਾਤਾ ਜਾਂ ਦਰਾਮਦ ਕਰਤਾ ਵੱਲੋਂ ਪਹਿਲੇ ਪੜਾਅ ’ਤੇ ਹੀ ਕਰ ਅਦਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੱਭ ਤੋਂ ਵੱਧ ਕਰ ਅਦਾ ਕਰਨ ਵਾਲੇ ਵਪਾਰੀਆਂ ਲਈ ਸਾਲਾਨਾ ਐਵਾਰਡ ਯੋਜਨਾ ਵੀ ਆਰੰਭੀ ਗਈ ਹੈ ਅਤੇ ਇਸ ਤਹਿਤ 200 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਬੁਲਾਰੇ ਨੇ ਦੱਸਿਆ ਕਿ ਵਪਾਰੀਆਂ ਦੀ ਸਹੂਲਤ ਲਈ ਈ-ਫਾਈਲਿੰਗ, ਈ-ਪਰਮਿਟ, ਈ-ਪਾਸ ਅਤੇ ਈ-ਬਿਲਿੰਗ ਦੀ ਸੇਵਾ ਸ਼ੁਰੂ ਕਰਨ ਲਈ ਵਿਭਾਗ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ।



