ਚੰਡੀਗੜ੍ਹ, 29 ਦਸੰਬਰ (ਨਾਗਪਾਲ)– ਹਰਿਆਣਾ ਦੇ ਕਿਰਤ ਵਿਭਾਗ ਨੇ ਚਾਲੂ ਮਾਲੀ ਵਰ੍ਹੇ ਦੇ ਦੌਰਾਨ ਅਕਤੂਬਰ, 2014 ਤਕ 2,993 ਅਚਨਚੇਤ ਜਾਂਚਾਂ ਕਰਨ ਤੋਂ ਬਾਅਦ ਕਿਰਤ ਕਾਨੂੰਨ ਦੇ ਤਹਿਤ ਵੱਖ-ਵੱਖ ਕਮੀਆਂ ਪਾਏ ਜਾਣ ’ਤੇ 155 ਮਾਮਲੇ ਫੜੇ । ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਨੇ ਜੁਰਮਾਨੇ ਵੱਜੋਂ ਇੰਨ੍ਹਾਂ ਕੋਲੋਂ 4.91 ਲੱਖ ਰੁਪਏ ਤੋਂ ਵੱਧ ਦੀ ਰਕਮ ਵਸੂਲ ਕੀਤੀ । ਉਨ੍ਹਾਂ ਦਸਿਆ ਕਿ 366 ਸੰਸਥਾਨਾਂ ਦੇ ਵਿਰੁੱਧ ਮੁਕਦਮੇ ਚਲਾਏ ਗਏ ਅਤੇ 203 ਮਾਮਲਿਆਂ ਵਿਚ ਫੈਸਲਾ ਦਿੱਤਾ ਗਿਆ । ਕਿਰਤ ਕਾਨੂੰਨ ਉ¦ਘਣ ਦੇ ਕਾਰਣ 27 ਸੰਸਥਾਨਾਂ ਨੂੰ ਚੇਤਾਵਨੀ ਦਿੱਤੀ ਗਈ । ਇਸ ਤੋਂ ਇਲਾਵਾ, ਵਿਭਾਗ ਦੇ ਸਮਝੌਤਾ ਅਧਿਕਾਰੀ ਵੱਲੋਂ 57 ਉਦਯੋਗਿਕ ਮਾਮਲਿਆਂ ਨੂੰ ਨਿਪਟਾਇਆ ਗਿਆ ਅਤੇ ਇਸ ਅਵਧੀ ਦੌਰਾਨ ਵਰਕਰਾਂ ਅਤੇ ਟ੍ਰੇਡ ਯੂਨੀਅਨਾਂ ਵੱਲੋਂ 59 ਮਾਮਲੇ ਵਾਪਿਸ ਲਏ ਗਏ। ਉਨ੍ਹਾਂ ਦਸਿਆ ਕਿ ਮਾਲਕਾਂ ਤੋਂ ਮਜ਼ਦੂਰੀ ਦੇ ਅੰਸ਼ਦਾਨ ਵਿਚ ਅਦਾਇਗੀ ਨਾ ਕਰਨ ਵੱਜੋਂ 212.43 ਲੱਖ ਰੁਪਏ ਵਸੂਲੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਅਵਧੀ ਦੌਰਾਨ ਕਿਰਤ ਕਲਿਆਣ ਬੋਰਡ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਕਿਰਤ ਕਲਿਆਣ ਯੋਜਨਾਵਾਂ ’ਤੇ 113.21 ਲੱਖ ਰੁਪਏ ਖਰਚ ਕੀਤੇ ਗਏ ।



