Skip to content
Independent perspectives. Global stories.
BREAKING

ਬਰਫਬਾਰੀ ਤੋਂ ਬਾਅਦ ਸੁਨਹਿਰੀ ਧੁ¤ਪ, ਹਿਮਾਚਲ ਹੋਇਆ ਹੋਰ ਸੁਹਾਵਣਾ

Share this story

ਜਲੰਧਰ ਛਾਉਣੀ, 29 ਦਸੰਬਰ (ਸੁਖਵਿੰਦਰ ਦਕੋਹਾ)- 2014 ਆਪਣੀਆਂ ਆਖਰੀ ਘੜੀਆਂ ਗਿਣ ਰਿਹਾ ਹੈ ਅਤੇ 2015 ਅ¤ਖਾਂ ਖੋਲ੍ਹਣ ਲਈ ਬੇਤਾਬ ਹੈ?ਦੋ ਦਿਨ ਬਾਅਦ ਨਵਾਂ ਸਾਲ ਸੁ¤ਤੇ ਉ¤ਠੇ , ਅੰਗੜਾਈਆਂ ਲੈਂਦੇ ਹੋਏ ਬ¤ਚੇ ਵਾਂਗ ਮੁਸਕਰਾ ਕੇ ਸਾਡਾ ਸਾਰਿਆਂ ਦਾ ਠੰਡ ਵਿ¤ਚ ਨਿ¤ਘਾ ਸਵਾਗਤ ਕਰੇਗਾ?ਸਾਡੇ ਸਾਰਿਆਂ ਲਈ ਨਵੀਆਂ ਆਸਾਂ ਉਮੀਦਾਂ ਅਤੇ ਜੋਸ਼-ਉਮੰਗਾਂ ਲੈ ਕੇ ਅਵੇਗਾ। ਹਰ ਕੋਈ ਉਤਸੁਕਤਾ ਅਤੇ ਜੋਸ਼  ਨਾਲ ਨਵੇਂ ਸਾਲ ਦੇ ਜਸ਼ਨ ਦੀ ਤਿਆਰੀ ਵਿ¤ਚ ਰੁ¤ਝਾ ਹੋਇਆ ਏ?ਕਈ ਲੋਕ ਆਪਣੇ ਘਰਾਂ ਵਿ¤ਚ , ਕਈ ਰਿਸ਼ਤੇਦਾਰਾਂ ਦੇ ਅਤੇ ਕਈ ਪਹਾੜੀ ਇਲਾਕਿਆਂ ਵਿ¤ਚ ਜਾ ਕੇ ਨਵਾਂ ਸਾਲ ਮਨਾਉਣਗੇ। ਲੋਕਾਂ ਦੀ ਪਹਿਲੀ ਪਸੰਦ ਹਿਮਾਚਲ ਪ੍ਰਦੇਸ਼ ਹੀ ਹੁੰਦਾ ਹੈ। ਕੁ¤ਝ ਕੁ ਦਿਨ ਪਹਿਲਾਂ ਹੋਈ ਬਰਫਬਾਰੀ ਤੋਂ ਬਾਅਦ ਸ਼ਿਮਲਾ, ਕੁਫਰੀ ਅਤੇ ਮਨਾਲੀ ਵਰਗੀਆਂ ਜਗ੍ਹਾ ਸੈਲਾਨੀਆਂ ਲਈ   ਸਵਰਗ ਤੋਂ ਘ¤ਟ ਨਹੀਂ ਹਨ? ਭਾਰੀ ਬਰਫ ਪੈਣ ਤੋਂ ਬਾਅਦ ਸੂਰਜ ਦੀਆਂ ਸੁਨਹਿਰੀ ਕਿਰਣਾਂ ਧਰਤੀ ਤੇ ਕੁਦਰਤ ਦੇ ਸੁੰਦਰ ਸਮਰਾਜ ਨੂੰ ਹੋਰ ਨਿਖਾਰ ਦਿੰਦੀਆਂ ਹਨ। ਇੰਜ ਜਾਪਦਾ ਹੈ ਕਿ ਚਿ¤ਟੀ ਚਾਦਰ ਤੇ ਰ¤ਬ ਨੇ ਸੋਨੇ ਦੀਆਂ ਤਾਰਾਂ ਦੀ ਕਢਾਈ ਕੀਤੀ ਹੋਵੇ?ਹਰ ਪਾਸਿਓਂ ਠੰਡੀ ਖੁਸ਼ਬੂਦਾਰ ਹਵਾ ਸਾਨੂੰ ਕੁਦਰਤ ਅ¤ਗੇ ਨਤਮਸਤਕ ਹੋ ਕੇ ਉਸ ਦਾ ਸ਼ੁਕਰੀਆ ਅਦਾ ਕਰਨ ਲਈ ਪ੍ਰੇਰਿਤ ਕਰਦੀ ਹੈ।

ਬਰਫ ਵਿ¤ਚੋ ਬਾਹਰ ਨਿਕਲੇ ਹਰੇ ਦਰਖਤ ਇੰਜ ਜਾਪਦੇ ਨੇ ਜਿਵੇਂ ਬ¤ਚਾ ਚਿ¤ਟੇ ਕੰਬਲ ਵਿ¤ਚੋਂ ਮੁੰਹ ਕਢ ਕੇ ਮੁਸਕਰਾ ਰਿਹਾ ਹੋਵੇ?ਜੇ ਧਰਤੀ ਤੇ ਕੁਦਰਤ ਦੀਆਂ ਨੇਮਤਾਂ ਦੇਖਣੀਆਂ ਹਨ ਤਾਂ ਉਹ ਹਿਮਾਚਲ ਹੈ? ਮਿਹਨਤੀ ਭੋਲੇ ਭਾਲੇ ਲੋਕ, ਅਕਸੀਜਨ ਭਰਪੂਰ ਆਬੋ ਹਵਾ ,ਦੁ¤ਧ ਦੀਆਂ ਧਾਰਾਂ ਵਰਗੇ ਝਰਨੇ ਇਸ ਕਰੋੜਾਂ ਦੇਵੀ ਦੇਵਤਿਆਂ ਦੀ ਧਰਤੀ ਨੂੰ ਕੁਦਰਤ ਦਾ  ਨਿਜੀ ਬਗੀਚਾ ਹੋਣ ਦੀ ਗਵਾਹੀ ਭਰਦੇ ਹਨ। ਜਿਹੜਾ ਇਕ ਵਾਰ ਇਥੇ ਆਇਆ ਉਹ ਇਥੋਂ ਦਾ ਹੀ ਹੌ ਕੇ ਰਹਿ ਗਿਆ। ਅੰਤ ਵਿ¤ਚ ਸਾਡੇ ਵ¤ਲੋਂ ਇਹ ਦੁਆ ਹੈ ਕਿ ਨਵੇਂ ਸਾਲ ਵਿ¤ਚ ਪ੍ਰਮਾਤਮਾ ਸਾਰੇ ਪਾਠਕਾਂ ਦੀ ਜਿੰਦਗੀ ਨੂੰ ਵੀ ਬਰਫ  ਦੀ ਤਰ੍ਹਾਂ ਚਮਕਾਈ ਰ¤ਖੇ,ਤਰ¤ਕੀਆਂ ਪਹਾੜਾਂ ਦੀ ਤਰ੍ਹਾਂ ਅਸਮਾਨ ਚੁੰਮਣ ਅਤੇ  ਸਾਰੇ ਦੁ¤ਖ-ਮੁਸੀਬਤਾਂ  ਨਦੀਆਂ-ਝਰਨਿਆਂ ਦੇ ਪਾਣੀ ਵਿ¤ਚ ਹਮੇਸ਼ਾ ਵਾਸਤੇ ਵਗ ਜਾਣ।

WRITTEN BY