Skip to content
Independent perspectives. Global stories.
BREAKING

ਨਸ਼ਾ ਤਸਕਰੀ ਅਕਾਲੀ ਦਲ ਦੀ ਦੇਣ : ਕੇਵਲ ਸਿੰਘ ਢਿੱਲੋਂ

Share this story

Page-1_16 ਬਰਨਾਲਾ/ਧਨੋਲਾ 29 ਦਸੰਬਰ  (ਰਾਮ ਸਿੰਘ ਧਨੌਲਾ, ਸਰਾਜ ਘਨੋਰ)- ਬੀ ਜੇ ਪੀ  ਆਪਣਾ ਪੱਖ ਸਪੱਸ਼ਟ ਕਰੇ ਕਿ ਅਕਾਲੀ ਦਲ ਦੇ ਆਗੂ ਨਸ਼ਾ ਤਸਕਰੀ ’ਚ ਸ਼ਾਮਿਲ ਹਨ, ਤਾਂ ਜੋ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਕੋਈ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸਥਾਨਕ ਬੰਗੇਹਰ ਪੱਤੀ ਵਿਖੇ ਕੁਲਦੀਪ ਸਿੰਘ ਮਾਣਕ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਖਬਾਰੀ ਸੁਰਖੀਆ ਰਾਹੀ ਨਸ਼ਾ ਜੜੋਂ ਪੁਟਣ ਦੇ ਝੂਠੇ ਬਿਆਨ ਦੇ ਕੇ ਸੂਬੇ ਦੇ ਲੋਕਾ ਨੂੰ ਗੁਮਰਾਹ ਕਰ ਰਿਹਾ ਹੈ। ਜਦੋਂ ਕਿ ਨਸ਼ਾ ਤਸਕਰੀ ਅਕਾਲੀ ਦਲ ਸਰਕਾਰ

ਦੀ ਹੀ ਦੇਣ ਹੈ, ਢਿੱਲੋਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਏ ਨੂੰ ਨੈਤਿਕਤਾ ਦੇ ਅਧਾਰ ਤੇ ਪਾਰਟੀ ਤੋ ਅਸਤੀਫਾ ਦੇ ਕੇ ਆਪਣੇ ਤੇ ਲੱਗੇ ਦੋਸਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।ਤਾ ਜੋ ਈ ਡੀ ਨਿਰਪੱਖ ਜਾਂਚ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦਾ ਪੂਰਾ ਜੋਰ ਇਸ ਸਮੇਂ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਤੇ ਲੱਗਿਆ ਹੋਇਆ ਹੈ,ਜਿਸ ਕਰਕੇ ਮਜੀਠੀਆ ਕੋਲੋ ਅਸਤੀਫਾ  ਨਹੀ ਲਿਆ ਜਾ ਰਿਹਾ ,ਜਦੋ ਕਿ ਮੁਖ=ਮੰਤਰੀ ਬਾਦਲ ਜੀ ਵੱਲੋ ਆਪਣੀ ਪ੍ਰਮਪਰਾ ਅਨੁਸਾਰ ਆਪਣੇ ਮੰਤਰੀਆਂ ਤੇ ਸਮੇ ਸਮੇ ਲੱਗਦੇ ਦੋਸਾ ਦੇ ਅਧਾਰ ਤੇ ਉਨ੍ਹਾਂ ਪਾਸੋ ਅਸਤੀਫਾ ਲੈਦੇ ਰਹੇ ਹਨ। ਪਰ ਮਜੀਠੀਏ ਤੋ ਅਸਤੀਫਾ ਆਪਣੀ ਭਾਈਵਾਲ ਪਾਰਟੀ ਦੀ ਮੰਗ ਤੇ ਵੀ ਨਹੀ ਲਿਆ ਜਾ ਰਿਹਾ। ਇਸ ਤੋਂ ਸਾਫ ਸਬਦਾ ਵਿੱਚ ਸਪੱਸਟ ਹੰਦਾ ਹੈ ਕਿ ਸੂਬੇ ਅੰਦਰ ਨਸ਼ਾ ਤਸਕਰੀ ਨੂੰ ਬੜਾਵਾ ਦੇਣ ਵਿੱਚ ਅਕਾਲੀ ਸਰਕਾਰ ਦਾ ਹੱਥ ਹੈ। ਇਸ ਮੋਕੇ ਬਰਜਿੰਦਰ ਸਿੰਘ ਟੀਟੂ ਵਾਲੀਆ,ਕੁਲਦੀਪ ਕੁਮਾਰ ਗੋਲੀ ਸਾਬਕਾ ਕੋਸਲਰ, ਭਰਪੂਰ ਸਿੰਘ,ਵਿੱਕੀ ਪਵਾਲ,ਗੁਰਪ੍ਰੀਤ ਸਿੰਘ,ਗੁਰਜੀਤ ਸਿੰਘ ਬਰਾੜ ਸਿਆਸੀ ਸਕੱਤਰ ਕਾਂਗਰਸ ਪਾਰਟੀ ਬਰਨਾਲਾ ਆਦਿ ਹਾਜ਼ਰ ਸਨ।

WRITTEN BY