ਇਸਲਾਮਾਬਾਦ, 28 ਦਸੰਬਰ (ਪੀ. ਟੀ.)- ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ’ਤੇ ਫਿਰ ਤੋਂ ਰੋਕ ਲਗਾਉਣ ਦੇ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਯੂਨੀਅਨ ਦੀ ਅਪੀਲ ਨੂੰ ਇਹ ਕਹਿ ਕੇ ਠੁਕਰਾ ਦਿ¤ਤਾ ਹੈ ਕਿ ਅ¤ਤਵਾਦੀਆਂ ਨੂੰ ਫਾਂਸੀ ਦੇਣ ਨਾਲ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਨਹੀਂ ਹੁੰਦਾ। ਪਾਕਿਸਤਾਨ ਸਰਕਾਰ ਨੇ ਇਹ ਕਿਹਾ ਕਿ ਉਨ੍ਹਾਂ ਦਾ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਦਾ ਹੈ ਪਰੰਤੂ ਇਸ ਸਮੇਂ ਉਹ ਅਸਾਧਾਰਨ ਹਾਲਾਤਾਂ ਤੋਂ ਲੰਘ ਰਿਹਾ ਹੈ।


