Skip to content
Independent perspectives. Global stories.
BREAKING

ਕਾਂਗਰਸ ਨੇ ਮਨਾਇਆ ਆਪਣਾ 130ਵਾਂ ਸਥਾਪਨਾ ਦਿਵਸ

Share this story

ਨਵੀਂ ਦਿ¤ਲੀ, 28 ਦਸੰਬਰ (ਪੀ.ਟੀ.)- ਆਪਣੇ ਖਿਸਕ ਰਹੇ ਆਧਾਰ ਅਤੇ ਇਸ ਸਾਲ ਚੋਣ ਮੁਕਾਬਲਿਆਂ ’ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨਾਂ ਦੀ ਪਿ¤ਠ-ਭੂਮੀ ਵਿਚਕਾਰ ਕਾਂਗਰਸ ਨੇ ਅ¤ਜ ਆਪਣਾ 130ਵਾਂ ਸਥਾਪਨਾ ਦਿਵਸ ਮਨਾਇਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿ¤ਲੀ ‘ਚ ਕਾਂਗਰਸ ਮੁ¤ਖ ਦਫ਼ਤਰ ‘ਚ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਪਾਰਟੀ ਦਾ ਝੰਡਾ ਲਹਿਰਾਇਆ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਇਸ ਸਮਾਰੋਹ ‘ਚ ਮੌਜੂਦ ਨਹੀਂ ਸਨ। ਜੰਮੂ ਕਸ਼ਮੀਰ ‘ਚ ਸਰਕਾਰ ਗਠਨ ਦੇ ਬਾਰੇ ‘ਚ ਸੋਨੀਆ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਦਾ ਫ਼ਰਮਾਨ ਨਹੀਂ ਮਿਲਿਆ ਹੈ। ਇਸ ਲਈ ਦੂਸਰਿਆਂ ਨੂੰ ਸਰਕਾਰ ਬਣਾਉਣੀ ਹੋਵੇਗੀ। ਪਾਰਟੀ ਨੇ ਜੰਮੂ-ਕਸ਼ਮੀਰ ਚੋਣਾਂ ‘ਚ 12 ਸੀਟਾਂ ਜਿ¤ਤੀਆਂ ਹਨ। ਗੌਰਤਲਬ ਹੈ ਕਿ ਅ¤ਜ ਹੀ ਦੇ ਦਿਨ 1885 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ ਸੀ। ਪਾਰਟੀ ਦਾ ਪਹਿਲਾ ਸੰਮੇਲਨ 28 ਤੋਂ 31 ਦਸੰਬਰ ਵਿਚਕਾਰ ਮੁੰਬਈ ‘ਚ ਹੋਇਆ ਸੀ ਅਤੇ 72 ਮੈਂਬਰਾਂ ਨੇ ਹਿ¤ਸਾ ਲਿਆ ਸੀ।

WRITTEN BY