Skip to content
Independent perspectives. Global stories.
BREAKING

ਉ¤ਤਰ ਭਾਰਤ ਸੰਘਣੀ ਧੁੰਦ ਦੀ ਲਪੇਟ ’ਚ-ਕੜਾਕੇ ਦੀ ਠੰਢ ਤੋਂ ਰਾਹਤ ਨਹੀਂ

Share this story

ਚੰਡੀਗੜ੍ਹ, 28 ਦਸੰਬਰ (ਪੀ. ਟੀ.)- ਉ¤ਤਰ ਭਾਰਤ ‘ਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਤੋਂ ਅਜੇ ਕੋਈ ਰਾਹਤ ਨਹੀਂ। ਜਿਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਚੰਡੀਗੜ੍ਹ ‘ਚ ਸਨਿਚਰਵਾਰ ਦੀ ਰਾਤ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਸੀ ਅਤੇ ਘ¤ਟੋ ਘ¤ਟ ਤਾਪਮਾਨ 2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜੋ ਕਿ ਸਾਧਾਰਨ ਤਾਪਮਾਨ ਨਾਲੋਂ 4 ਡਿਗਰੀ ਹੇਠਾਂ ਡਿ¤ਗ ਗਿਆ ਹੈ। ਪੰਜਾਬ ਤੇ ਹਰਿਆਣਾ ‘ਚ ਸੀਤ ਲਹਿਰ ਜਾਰੀ ਹੈ। ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ‘ਚ ਸਵੇਰੇ ਪਈ ਸੰਘਣੀ ਧੁੰਦ ਕਾਰਨ ਉਥੋਂ ਦਾ ਤਾਪਮਾਨ ਕ੍ਰਮਵਾਰ 3.6, 3.7 ਅਤੇ 3.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤ¤ਕ ਸ਼ੀਤ ਲਹਿਰ ਅਤੇ ਧੁੰਦ ਦੀ ਇਹੀ ਸਥਿਤੀ ਬਣੀ ਰਹੇਗੀ। ਹਰਿਆਣਾ ਦੇ ਹਿਸਾਰ ਇਲਾਕੇ ‘ਚ ਤਾਪਮਾਨ ਡਿ¤ਗ ਕੇ 3.1 ਡਿਗਰੀ ਸੈਲਸੀਅਸ ਰਿਕਾਰਡ ਅਤੇ ਅੰਬਾਲਾ ਦਾ 3.5 ਡਿਗਰੀ ਸੈਲਸੀਅਸ

ਰਿਕਾਰਡ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿ¤ਲੀ ‘ਚ ਐਤਵਾਰ ਨੂੰ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ, ਜਿਸ ਦਾ ਘ¤ਟੋ-ਘ¤ਟ ਤਾਪਮਾਨ 2.6 ਡਿਗਰੀ ਸੈਲਸੀਅਮ ਰਿਕਾਰਡ ਕੀਤਾ ਗਿਆ। ਇਸ ਦੌਰਾਨ ਕਾਫੀ ਧੁੰਦ ਪੈਣ ਕਾਰਨ ਆਵਾਜਾਈ ‘ਚ ਵੀ ਵਿਘਨ ਪਿਆ। ਉ¤ਤਰ ਰੇਲਵੇ ਅਨੁਸਾਰ ਰਾਜਧਾਨੀ ਵ¤ਲੋਂ ਆ ਰਹੀਆਂ 63 ਰੇਲ ਗ¤ਡੀਆਂ ਸਹੀ ਸਮੇਂ ਤੋਂ ਦੇਰੀ ਨਾਲ ਚ¤ਲ ਰਹੀਆਂ ਹਨ ਜਦਕਿ 6 ਰੇਲ ਗ¤ਡੀਆਂ ਦੇ ਸਮਾਂ ਬਦਲਿਆ ਗਿਆ ਅਤੇ 4 ਨੂੰ ਰ¤ਦ ਕਰ ਦਿ¤ਤਾ ਗਿਆ ਹੈ। ਸਵੇਰ ਦਾ ਵ¤ਧ ਤੋਂ ਵ¤ਧ 19 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦਾ ਆਸਾਰ ਜ਼ਾਹਰ ਕੀਤਾ ਗਿਆ ਹੈ।

WRITTEN BY