Skip to content
Independent perspectives. Global stories.
BREAKING

ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੀ 13ਵੀਂ ਯਾਤਰਾ ਦਾ ਸਵਾਗਤ

Share this story

ਪੰਜਗਰਾਈ ਕਲਾਂ, 27 ਦਸੰਬਰ (ਬਲਕਾਰ ਸਿੰਘ ਚੌਹਾਨ)- ਦਲਿਤ ਸਮਾਜ ਦੇ ਬੱਚਿਆ ਨੂੰ ਸਿੱਖਿਆ  ਸਬੰਧੀ ਜਾਗ੍ਰਿਤ ਕਰਨ ਲਈ ਚਲਾਈ ਗਏ ਕਮਲੇਸ਼ਵਰ ਐਜੂੁਕੇਸ਼ਨ  ਟਰੱਸਟ ਜਲੰਧਰ (ਰਜਿ:) ਦੇ ਕੌਮੀ ਪ੍ਰਧਾਨ ਰਾਜ ਆਦਿਵੰਸ਼ੀ ਦੀ ਅਗਵਾਈ ਹੇਠ ਚੱਲ ਰਹੀ 13ਵੀਂ ਪੈਦਲ ਯਾਤਰਾ ਦਾ ਪੰਜਗਰਾਈਂ ਕਲਾਂ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ। ਯਾਤਰਾ ਦੇ ਸਵਾਗਤ ਲਈ ਬਾਬਾ ਜੀਵਨ ਸਿੰਘ ਨਗਰ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਰੱਖੇ ਗਏ ਸਮਾਗਮ ਦੌਰਾਨ ਪੰਜਗਰਾਈਂ ਕਲਾਂ ਦੇ ਸਰਪੰਚ ਸੁਖਦੇਵ ਸਿੰਘ, ਬਾਬਾ ਜੀਵਨ ਸਿੰਘ ਨਗਰ ਦੀ ਸਰਪੰਚ ਜਸਪਾਲ ਕੌਰ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੰਤੋਖ ਸਿੰਘ ਫੌਜੀ, ਬੇਅੰਤ ਸਿੰਘ ਸਿੱਧੂ ਵਲੋਂ ਗਿਆਨ ਜੋਤੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ਼ ਯਾਤਰਾ ਦੇ ਮੁੱਖ ਮਹਿਮਾਨ ਸ: ਦਰਸਨ ਸਿੰਘ ਗਿੱਲ ਡੀ. ਐਸ. ਪੀ.  ਅਤੇ, ਵਿਸ਼ੇਸ਼ ਮਹਿਮਾਨ ਜਗਤਾਰ ਸਿੰਘ ਐਸ. ਡੀ. ਓ., ਵਿਮੁਕਤ ਜਾਤੀ ਸੈ¤ਲ (ਭਾਜਪਾ) ਦੇ ਸੂਬਾਈ ਚੈਅਰਮੇਨ ਜਸਪਾਲ ਸਿੰਘ ਪੰਜਗਰਾਈ  ਤੇ ਯਾਤਰਾ ਨਾਲ਼ ਚੱਲ ਰਹੇ ਵੱਖ-ਵੱਖ ਰਾਜਾਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਂੇ ਅਵਤਾਰ ਸਿੰਘ ਸਹੋਤਾ, ਕੇਵਲ ਸਿੰਘ ਪੰਚ, ਗੁਰਦੇਵ ਸਿੰਘ , ਗੁਰਸੇਵਕ ਸਿੰਘ ਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

WRITTEN BY