Skip to content
Independent perspectives. Global stories.
BREAKING

ਭਗੋੜੇ ਕਰਾਰ ਦਿੱਤੇ ਪ੍ਰਵਾਸੀ ਪੰਜਾਬੀਆਂ ਦੀ ਸੁੂਚੀ ਦੀ ਹੋਵੇਗੀ ਮੁੜ ਸਮੀਖਿਆ-ਮੁੱਖ ਮੰਤਰੀ ਵੱਲੋਂ ਨਵੇਂ ਸਾਲ ਦਾ ਤੋਹਫਾ

Share this story

ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿਚ ਬਣਨਗੇ ਵੱਖਰੇ ਐਨ.ਆਰ.ਆਈ. ਸੈਲ

Page-1_03 ਮੋਗਾ, 28 ਦਸੰਬਰ- ਪ੍ਰਵਾਸੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਉਨ੍ਹਾਂ ਦੇ ਦਫ਼ਤਰੀ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਹੱਲ ਕਰਵਾਉਣ ਲਈ ਸਾਰੇ ਜ਼ਿਲ੍ਹਿਆਂ ਵਿਚ ਵੱਖਰੇ ਐਨ.ਆਰ.ਆਈ. ਸੈਲ ਸਥਾਪਿਤ ਕਰਨ ਦਾ ਐਲਾਣ ਕੀਤਾ ਹੈ। ਕੇਲਵ ਪ੍ਰਵਾਸੀ ਪੰਜਾਬੀਆਂ ਲਈ ਆਯੋਜਿਤ ਸੰਗਤ ਦਰਸ਼ਨ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਜਾਵੇਗਾ ਕਿ ਇਸ ਸੈਲ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿਚ ਵੱਖਰਾ ਕਮਰਾ ਦਿੱਤਾ ਜਾਵੇ ਤਾਂ ਜੋ ਇਸ ਸੈਲ ਰਾਹੀਂ ਪ੍ਰਵਾਸੀ ਪੰਜਾਬੀ ਆਪਣਾ ਦਫ਼ਤਰੀ ਕੰਮ ਕਾਜ ਬਿਨ੍ਹਾਂ ਦੇਰੀ ਅਤੇ ਬਿਨ੍ਹਾ ਕਿਸੇ ਪਰੇਸਾਨੀ ਦੇ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ਐਨ.ਆਰ.ਆਈ. ਸੈਲਾਂ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਉਪਲਬੱਧ ਕਰਵਾਇਆ ਜਾਵੇਗਾ ਤਾਂ ਜੋ ਇੱਥੇ ਆਉਣ ਵਾਲੀ ਪ੍ਰਵਾਸੀ ਪੰਜਾਬੀਆਂ ਦੀਆਂ ਮੁਸਕਿਲਾਂ ਦੇ ਹੱਲ ਵਿਚ ਇਹ ਸੈਲ ਸਹਾਈ ਹੋ ਸਕਣ।  ਉਨ੍ਹਾਂ

ਕਿਹਾ ਕਿ ਇਸ ਸੰਬਧੀ ਬਕਾਇਦਾ ਹੁਕਮ ਜਲਦ ਜਾਰੀ ਕਰ ਦਿੱਤੇ ਜਾਣਗੇ। ਇਸੇ ਤਰਾਂ ਮੁੱਖ ਮੰਤਰੀ ਨੇ ਇਕ ਹੋਰ ਮਹੱਤਵਪੂਰਨ ਕਦਮ ਦਾ ਐਲਾਣ ਕਰਦਿਆਂ ਕਿਹਾ ਕਿ ਗ੍ਰਹਿ ਸਕੱਤਰ ਸੂਬੇ ਦੇ ਭਗੌੜੇ ਕਰਾਰ ਦਿੱਤੇ ਪ੍ਰਵਾਸੀ ਪੰਜਾਬੀਆਂ ਦੀ ਸੂਚੀ ਦੀ ਸਮੀਖਿਆ ਕਰੇਗਾ ਤਾਂ ਜੋ ਅਜਿਹੇ ਲੋਕਾਂ ਦੇ ਨਾਂਅ ਇਸ ਵਿਚੋਂ ਹਟਾਏ ਜਾ ਸਕਣ ਜਿੰਨ੍ਹਾਂ ਵੱਲੋਂ ਕੋਈ ਅਪਰਾਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਕੇਸਾਂ ਮੁੜ ਪੜਤਾਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਏ ਜਾਵੇ ਕਿ ਕਿਸੇ ਨਾਲ ਵੀ ਕਿਸੇ ਵੀ ਤਰਾਂ ਨਾਲ ਕੋਈ ਬੇਇਨਸਾਫੀ ਨਾ ਹੋਵੇ। ੍ਰਵਾਸੀ ਪੰਜਾਬੀਆਂ ਦੇ ਝਗੜਿਆਂ ਦੇ ਨਬੇੜੇ ਵਿਚ ਐਨ.ਆਰ.ਟਾਈ. ਪਲਿਸ ਸਟੇਸ਼ਨਾਂ ਦੀ ਅਹਿਮ ਭੁਮਿਕਾ ਦਾ ਜਿਕਰ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਕੇਸ ਰਜਿਸਟਰ ਕਰਨ ਦੇ ਨਾਲ ਨਾਲ ਮਸਲਿਆਂ ਦੇ ਆਪਸੀ ਭਾਈਚਾਰੇ ਨਾਲ ਹੱਲ ਦੇ ਯਤਨ ਵੀ ਐਨ.ਆਰ.ਆਈ. ਪੁਲਿਸ ਸਟੇਸ਼ਨਾਂ ਨੂੰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਥਾਣਿਆਂ ਵਿਚ ਪ੍ਰਵਾਸੀ ਪੰਜਾਬੀਆਂ ਤੇ ਅਧਾਰਤ ਇਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਜਾਵੇਗੀ ਤਾਂ ਜੋ ਅਜਿਹੇ ਝਗੜਿਆਂ ਨੂੰ ਆਪਸੀ ਰਜਾਮੰਦੀ ਨਾਲ ਹੱਲ ਕੀਤਾ ਜਾ ਸਕੇ। ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਇਕ ਹੋਰ ਮਹੱਤਵਪੂਰਨ ਮੁੱਦੇ ਸਬੰਧੀ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਕਿਹਾ ਕਿ ਜਾਇਦਾਦ ਦੇ ਸਾਂਝ ਖਾਤਿਆਂ ਦੀ ਤਕਸੀਮ ਲਈ ਅਗਲੇ ਤਿੰਨ ਮਹੀਨਿਆਂ ਕ੍ਰਮਵਾਰ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਰਾਜ ਵਿਚ ਇਕ ਵਿਸੇਸ਼ ਮੁਹਿੰਮ ਚਲਾਈ ਜਾਵੇ। ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਸਬੰਧੀ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਕਿਰਾਏਦਾਰਾਂ ਤੋਂ ਸੁਰੱਖਿਆ ਲਈ ਸਰਕਾਰ ਨੇ ਪੰਜਾਬ ਅਰਬਨ ਰੈਂਟ ਕੰਟਰੋਲ ਐਕਟ ਲਾਗੂ ਕੀਤਾ ਹੈ। ਇਸੇ ਤਰਾਂ ਪੰਜਾਬੀ ਨੌਜਵਾਨਾਂ ਨਾਲ ਪ੍ਰਵਾਸ ਸੰਬਧੀ ਹੋਣ ਵਾਲੇ ਧੋਖਿਆਂ ਨਾਲ ਨਿਪਟਨ ਲਈ ਪ੍ਰੀਵੈਨਸ਼ਨਜ ਆਫ ਹੁਮਨ ਟ੍ਰੈਫਿਕਿੰਗ ਐਂਡ ਸਮਗ¦ਿਗ ਐਕਟ ਬਣਾਇਆ ਹੈ। ਇਸ ਤਰਾਂ ਪਾਵਰ ਆਫ ਅਟਾਰਨੀ ਸਬੰਧੀ ਵੀ ਸ਼ਕਤੀਆਂ ਦਾ ਵੀ ਵਿਕੇਂਦਰੀਕਰਨ ਕੀਤਾ ਗਿਆ ਹੈ ਜਿਸ ਤਹਿਤ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ, ਡਵੀਜ਼ਨ ਅੰਦਰ ਪੈਂਦੀਆਂ ਜਾਇਦਾਦਾਂ ਲਈ ਕਮਿਸ਼ਨਰ ਅਤੇ ਇਕ ਤੋਂ ਵੱਧ ਡਵੀਜ਼ਨਾਂ ਵਿਚ ਪੈਂਦੀਂਆਂ ਜਾਇਦਾਦਾਂ ਲਈ ਵਿੱਤ ਕਮਿਸ਼ਨਰ ਮਾਲ ਪਾਵਰ ਆਫ ਅਟਾਰਨੀ ਨੂੰ ਰਜਿਸਟਰ ਕਰਦਾ ਹੈ। ਇਸੇ ਤਰਾਂ ਮਾਲ ਮਹਿਕਮੇ ਨਾਲ ਸੰਬਧਤ ਕੇਸਾਂ ਦੇ ਜਲਦ ਨਿਪਟਾਰੇ ਲਈ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਐਸਿਸਟੈਂਟ ਕੁਲੈਕਟਰ ਦੀਆਂ ਪਾਵਰਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ¦ਧਰ ਵਿਖੇ ਵਿਸੇਸ਼ ਸਿਵਲ ਕੇਸਾਂ ਲਈ ਐਨ.ਆਰ.ਆਈ. ਕੋਰਟ ਸਥਾਪਿਤ ਕੀਤੀ ਗਈ ਹੈ ਅਤੇ ਦੋ ਹੋਰ ਅਜਿਹੀਆਂ ਅਦਾਲਤਾਂ ਦੀ ਸਥਾਪਨਾ ਲਈ ਯਤਨ ਜਾਰੀ ਹਨ।
ਇਸੇ ਤਰਾਂ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ 38 ਐਨ.ਆਰ.ਆਈ. ਨੰਬਰਦਾਰ ਨਾਮਜਦ ਕੀਤਾ ਗਏ ਹਨ। ਇਸੇ ਤਰਾਂ ਪੰਜਾਬ ਵਿਆਹ ਰਜਿਸਟ੍ਰੇਸ਼ਨ ਕਾਨੂੰਨ 2012 ਬਣਾਇਆ ਗਿਆ ਹੈ ਅਤੇ ਹੁਣ ਨਾਇਬ ਤਹਸਲੀਦਾਰ ਕੋਲ ਵੀ ਵਿਆਹ ਰਜਿਸਟਰ ਕਰਵਾਇਆ ਜਾ ਸਕਦਾ ਹੈ। ਇਸੇ ਤਰਾਂ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਐਨ.ਆਰ.ਆਈ. ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਨਅਤੀ ਅਤੇ ਰਿਹਾਇਸੀ ਪਲਾਟਾਂ ਦੀ ਆਲਨਮੈਂਟ ਵਿਚ ਪ੍ਰਵਾਸੀ ਪੰਜਾਬੀਆਂ ਲਈ 10 ਫੀਸਦੀ ਦਾ ਰਾਖਵਾਂ ਕੋਟਾ ਰੱਖਿਆ ਗਿਆ ਹੈ ਤਾਂ ਜੋ ਉਹ ਪੰਜਾਬ ਵਿਚ ਜਾਇਦਾਦ ਦੀ ਖਰੀਦ ਕਰ ਸਕਣ। ਇਸ ਤਰਾਂ ਐਨ.ਆਰ.ਆਈ. ਅਤੇ ਸਰਕਾਰ ਦੀ ਸਮੂਹਿਕ ਭਾਗੀਦਾਰੀ ਨਾਲ ਪਿੰਡਾਂ ਦੇ ਵਿਕਾਸ ਦੀ ਯੋਜਨਾ ਲਾਗੂ ਕੀਤੀ ਗਈ ਹੈ। ਇਸੇ ਤਰਾਂ ਪਹਿਲੀ ਐਨ.ਆਰ.ਆਈ. ਪੱਤਰਕਾਰਾਂ ਨੂੰ ਵੀ ਐਕਰੀਡੇਸ਼ਨ ਦੀ ਸਹੁਲਤ ਦਿੱਤੀ ਗਈ ਹੈ ਅਤੇ ਉਨ੍ਹਾਂ ਦੁਰਘਟਨਾ ਬੀਮੇ ਦੀ ਸਰੱਖਿਆ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਇਸ ਐਨ.ਆਰ.ਆਈ. ਸੰਗਤ ਦਰਸ਼ਨ ਵਿਚ ਜੀ ਆਇਆਂ ਨੂੰ ਆਖਦਿਆਂ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਹ ਪਹਿਲ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਵਿਚ ਅਹਿਮ ਭੁਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਪੰਜਾਬੀਆਂ ਦਾ ਮਸਲਿਆਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਐਨ.ਆਰ.ਆਈਜ. ਦੇ ਮਸਲਿਆਂ ਦੇ ਹੱਲ ਸਬੰਧੀ ਪੰਜਾਬ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਮੁੱਖ ਮੰਤਰੀ ਦੇ ਸਲਾਹਕਾਰ ਸ: ਮਹੇਸ਼ਇੰਦਰ ਸਿੰਘ ਗ੍ਰੇਵਾਲ, ਵਿਧਾਇਕ ਸ੍ਰੀ ਜੋਗਿੰਦਰ ਪਾਲ ਜੈਨ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ੍ਰੀ ਮਹੇਸ਼ਇੰਦਰ ਸਿੰਘ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ: ਬਰਜਿੰਦਰ ਸਿੰਘ ਬਰਾੜ, ਵਧੀਕ ਮੁੱਖ ਸਕੱਤਰ-ਕਮ-ਗ੍ਰਹਿ ਸਕੱਤਰ ਸ: ਜਗਪਾਲ ਸਿੰਘ, ਪ੍ਰਮੁੱਖ ਸਕੱਤਰ ਐਨ.ਆਰ.ਆਈ. ਮਾਮਲੇ ਸ੍ਰੀ ਸੰਜੇ ਕੁਮਾਰ, ਵਿੱਤ ਕਮਿਸ਼ਨਰ ਮਾਲ ਸ: ਕਰਨ ਅਵਤਾਰ ਸਿੰਘ, ਐਨ.ਆਰ.ਆਈ. ਕਮਿਸ਼ਨਰ ਸ੍ਰੀ ਬੀ. ਪੁਰੂਸਾਰਥਾ, ਆਈ.ਜੀ.ਪੀ. ਐਨ.ਆਰ.ਆਈ.ਸੈਸ਼ਨ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਅਤੇ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਡਾ: ਐਸ. ਕਰੁਣਾ ਰਾਜੂ ਵੀ ਹਾਜ਼ਰ ਸਨ।

WRITTEN BY