ਸੰਯੁਕਤ ਰਾਸ਼ਟਰ, 27 ਦਸੰਬਰ (ਪੀ. ਟੀ.)- ਸੰਯੁਕਤ ਰਾਸ਼ਟਰ ਦੇ ਜਨਰਲ ਸਕ¤ਤਰ ਬਾਨ ਕੀ ਮੂਨ ਨੇ ਪਾਕਿਸਤਾਨ ਸਰਕਾਰ ਨੂੰ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਪ੍ਰਕਿਰਿਆ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਮੌਤ ਦੀ ਸਜ਼ਾ ‘ਤੇ ਮੁੜ ਪਾਬੰਦੀ ਲਗਾਉਣ ਨੂੰ ਕਿਹਾ ਹੈ। ਬਾਨ ਦੀ ਅਪੀਲ ਪਾਕਿਸਤਾਨ ਦੇ ਹਾਲ ਦੇ ਉਸ ਫੈਸਲੇ ਦੇ ਸੰਦਰਭ ‘ਚ ਆਈ ਹੈ ਜਿਸ ‘ਚ ਇਸ ਮਹੀਨੇ ਪੇਸ਼ਾਵਰ ਦੇ ਸਕੂਲ ‘ਤੇ ਹੋਏ ਅ¤ਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ‘ਚ 6 ਸਾਲ ਤੋਂ ਮੌਤ ਦੀ ਸਜ਼ਾ ‘ਤੇ ਲ¤ਗੀ ਪਾਬੰਦੀ ਨੂੰ ਹਟਾ ਲਿਆ ਗਿਆ ਸੀ। ਇਸ ਅ¤ਤਵਾਦੀ ਹਮਲੇ ‘ਚ 150 ਲੋਕਾਂ ਦੀ ਜਾਨ ਚ¤ਲੀ ਗਈ ਸੀ , ਜਿਸ ‘ਚ ਵਧੇਰੇ ਸਕੂਲੀ ਬ¤ਚੇ ਸਨ। ਬਾਨ ਦੇ ਬੁਲਾਰੇ ਮੁਤਾਬਿਕ 25 ਦਸੰਬਰ ਨੂੰ ਬਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਨਵਾਜ਼ ਸ਼ਰੀਫ ਨਾਲ ਫ਼ੋਨ ‘ਤੇ ਗ¤ਲ ਕੀਤੀ ਅਤੇ ਸਕੂਲ ‘ਤੇ ਹੋਏ ਹਮਲੇ ਤੋਂ ਸ਼ਿਕਾਰ ਹੋਏ ਲੋਕਾਂ ਤੇ ਸਰਕਾਰ ਪ੍ਰਤੀ ਦੁ¤ਖ ਪ੍ਰਗਟ ਕੀਤਾ। ਇਨ੍ਹਾਂ ਮੁਸ਼ਕਲ ਪ੍ਰਸਥਿਤੀਆਂ ਨੂੰ ਪੂਰੀ ਤਰ੍ਹਾਂ ਨਾਲ ਸਵੀਕਾਰ ਕਰਦੇ ਹੋਏ ਜਨਰਲ ਸਕ¤ਤਰ ਨੇ ਪਾਕਿਸਤਾਨ ਦੀ ਸਰਕਾਰ ਨੂੰ ਦੋਸ਼ੀਆਂ ਨੂੰ ਦਿ¤ਤੀ ਜਾ ਰਹੀ ਮੌਤ ਦੀ ਸਜ਼ਾ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਅਤੇ ਮੌਤ ਦੀ ਸਜ਼ਾ ‘ਤੇ ਲ¤ਗੀ ਪਾਬੰਦੀ ਨੂੰ ਇਕ ਵਾਰ ਫਿਰ ਜਾਰੀ ਕਰਨ ਨੂੰ ਕਿਹਾ।



