Skip to content
Independent perspectives. Global stories.
BREAKING

ਨਸ਼ੇ ਦੀ ਆੜ ’ਚ ਪੰਜਾਬ ਨੂੰ ਅਕਾਲੀ ਵਿਰੋਧੀ ਸਿਆਸੀ ਪਾਰਟੀਆਂ ਕਰ ਰਹੀਆਂ ਨੇ ਬਦਨਾਮ : ਰੋਜੀ ਬਰਕੰਦੀ

Share this story

ਬੁਢਲਾਡਾ, 26 ਦਸੰਬਰ (ਅਮਨ ਮਹਿਤਾ)- ਨਸ਼ੇ ਦੀ ਆੜ ਹੇਠ ਪੰਜਾਬ ਨੂੰ ਅਕਾਲੀ-ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਪਿੰਡ ਦਾਤੇਵਾਸ ਵਿਖੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲਵਾ ਜ਼ੋਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਹੇ। ਉਨ੍ਹਾਂ ਕਿਹਾ ਕਿ ਯੂਥ ਵਰਗ ਨੂੰ ਨਸ਼ਿਆਂ ਦੇ ਖਿਲਾਫ ਪ੍ਰੇਰਿਤ ਕਰਨ ਲਈ ਯੂਥ ਅਕਾਲੀ ਦਲ ਪ੍ਰੋਗਰਾਮ ਉਲੀਕ ਰਿਹਾ ਹੈ, ਜਿਸ ਤਹਿਤ ਜਲਦ ਹੀ ਮਾਲਵਾ ਖੇਤਰ ਵਿੱਚ ਰੈਲੀ ਵੀ ਕੀਤੀ ਜਾਵੇਗੀ।  ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੰਗਤ ਰਾਏ ਬਾਂਸਲ ਨੇ ਯੂਥ ਪ੍ਰਧਾਨ ਬਰਕੰਦੀ ਨੂੰ ਭਰੋਸਾ ਦਿੱਤਾ ਕਿ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਾਰਟੀ ਦਾ ਵਰਕਰ ਪਿੱਛੇ ਨਹੀਂ ਹਟੇਗਾ। ਇਸ ਮੌਕੇ ’ਤੇ ਸਾਬਕਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ ਦੇ

ਵੱਡੇ ਭਰਾ ਸੁਰਜਨ ਸਿੰਘ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਕੌਂਸਲਰ ਬਿੱਟੂ ਚੌਧਰੀ, ਰਜਿੰਦਰ ਝੰਡਾ, ਬੂਟਾ ਸਿੰਘ ਕੁਲਾਣਾ, ਭੋਲਾ ਸਿੰਘ ਕਾਹਨਗੜ੍ਹ, ਰਾਮਾ ਬਰੇਟਾ, ਤਣਜੋਤ ਸਾਹਨੀ, ਬਿਕਰਮਜੀਤ ਸਿੰਘ ਦਾਤੇਵਾਸ, ਹਨਦੀਪ ਸੈਣੀ, ਯਾਦਵਿੰਦਰ ਸਿੰਘ ਆਦਿ ਮੌਜੂਦ ਸਨ। ਇਸ ਤੋਂ ਪਹਿਲਾ ਪ੍ਰਧਾਨ ਬਰਕੰਦੀ ਨੇ ਵਿਧਾਇਕ ਚਤਿੰਨ ਸਿੰਘ ਸਮਾਉ ਨਾਲ ਵੀ ਉਨ੍ਹਾਂ ਦੇ ਪਾਰਟੀ ਦਫਤਰ ਵਿੱਚ ਪਾਰਟੀ ਦੀ ਮਜਬੂਤੀ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ’ਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਵਾਲੀ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਧਲੇਵਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵੀਰ ਕੌਰ, ਭੋਲਾ ਸਿੰਘ ਬੋਹਾ, ਜੋਗਾ ਸਿੰਘ ਬੋਹਾ, ਮਲਕੀਤ ਸਿੰਘ ਸਮਾਉਂ, ਹਰਮੇਲ ਸਿੰਘ ਕਲੀਪੁਰ, ਬਲਵੀਰ ਸਿੰਘ ਜੋਗਾ ਆਦਿ ਹਾਜਰ ਸਨ।

WRITTEN BY