ਅੰਮ੍ਰਿਤਸਰ, 26 ਦਸੰਬਰ (ਬਲਜੀਤ ਸਿੰਘ)- ਪੁਲਿਸ ਥਾਣਾਂ ਜੰਡਿਆਲਾਂ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਔਰਤ ਨਾਲ ਅਸਲੀਲ ਹਰਕਤਾਂ ਕਰਦੇ ਹੋਏ ਜਬਰ ਜਨਾਹ ਦੀ ਕੋਸ਼ਿਸ਼ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਜੀਤ ਕੋਰ (40) ਪਤਨੀ ਬਿੱਲਾ ਵਾਸੀ ਜੰਡਿਆਲਾਂ ਵਾਰਡ ਨੰ: 2 ਦਸਿਆ ਕਿ 22-12-14 ਦੀ ਰਾਤ ਦੱਸ ਵਜੇ ਦੇ ਕਰੀਬ ਜਦ ਉਹ ਆਪਣੇ ਘਰ ਵਿਚ ਸੋਣ ਦੀ ਤਿਆਰੀ ਕਰ ਰਹੇ ਸਨ ਤਾਂ ਰਾਤ ਨੂੰ ਕਿਸੇ ਆ ਕੇ ਉਨ੍ਹਾਂ ਦੇ ਘਰ ਦਾ ਮੁੱਖ ਗੇਟ ਖੜਕਾਇਆ ਜਦ ਉਸਨੇ ਦਰਵਾਜਾ ਖੋਲਿਆ ਤਾਂ ਪਿੰਡ ਵਿਚ ਹੀ ਰਹਿਣ ਵਾਲੇ ਹਰਜੀਤ ਕੋਰ ਪਤਨੀ ਰਾਜੂ ਹੈਪੀ ਭੱਟੀ, ਰਾਜੂ ਹੈਪੀ ਭੱਟੀ ਪੁੱਤਰ ਹਰਬੰਸ ਸਿੰਘ, ਅਤੇ ਕਾਲੂ ਪੁੱਤਰ ਜਗਤਾਰ ਸਿੰਘ ਵਾਸੀ ਜੰਡਿਆਲਾ ਧੱਕੇ ਨਾਲ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੋਰਾਂਨ ਹਰਜੀਤ ਕੋਰ ਦੇ ਕਹਿਣ ਤੇ ਰਾਜੂ ਹੈਪੀ ਭੱਟੀ ਅਤੇ ਕਾਲੂ ਨੇ
ਉਸ ਦੀਆਂ ਬਾਹਾਂ ਫੜ ਲਈਆਂ ਤੇ ਰਾਜੂ ਹੈਪੀ ਭੱਟੀ ਨੇ ਉਸ ਨਾਲ ਅਸਲੀਲ ਹਰਕਤਾਂ ਕਰਦੇ ਹੋਏ ਉਸ ਨਾਲ ਜਬਰਜਨਾਹ ਦੀ ਕੋਸ਼ਿਸ਼ ਕੀਤੀ। ਉਸ ਵੱਲੋ ਰੋਲਾ ਪਾਉਣ ਤੇ ਘਰ ਦੇ ਅੰਦਰ ਮੋਜੂਦ ਉਸਦਾ ਪਤੀ ਬਿੱਲਾ ਜਦ ਉਸ ਨੂੰ ਛਡਾਉਣ ਲਈ ਆਇਆ ਤਾਂ ਉਕਤ ਦੋਸ਼ੀ ਜਾਂਦੇ ਹੋਏ ਉਨ੍ਹਾਂ ਨੂੰ ਜਾਨੋ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਮੋਕੇ ਤੋ ਦੋੜ ਗਏ। ਪੁਲਿਸ ਥਾਣਾਂ ਜੰਡਿਆਲਾ ਦੀ ਪੁਲਿਸ ਨੇ ਪਰਮਜੀਤ ਕੋਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



