ਜਲੰਧਰ, 23 ਦਸੰਬਰ (ਪੀ. ਟੀ.)- ‘ਸਰਬ ਸੁ¤ਖ ਚੈਰੀਟੇਬਲ ਟਰ¤ਸਟ ਦੇ ਆਪੇ ਬਣੇ ਮੁਖੀ ਭਾਈ ਦਲਬੀਰ ਸਿੰਘ ਉ¤ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ ? ਟਰ¤ਸਟ ਦੇ ਮੈਂਬਰ ਸ: ਅਵਤਾਰ ਸਿੰਘ ਗਾਜੀਪੁਰ ਨੇ ਇਥੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ ਕਿ ਟਰ¤ਸਟ ਦੇ ਬਾਨੀ ਮੁਖੀ ਭਾਈ ਸੇਵਾ ਸਿੰਘ ਤਰਮਾਲਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਸਪੁ¤ਤਰ ਭਾਈ ਦਲਬੀਰ ਸਿੰਘ ਨੇ ਟਰ¤ਸਟ ਦੀ ਮੋਗਾ ਨੇੜੇ ਜ਼ਮੀਨ ਤੇ ਸਾਰੀ ਜਾਇਦਾਦ ਉ¤ਪਰ ਨਾਜਾਇਜ਼ ਕਬਜ਼ਾ ਕਰਕੇ ਨਿ¤ਜੀ ਹਿ¤ਤਾਂ ਲਈ ਵਰਤੋਂ ਸ਼ੁਰੂ ਕੀਤੀ ਹੋਈ ਹੈ ਤੇ ਕਰੋੜਾਂ ਰੁਪਏ ਦੀ ਜਾਇਦਾਦ ਖੁਰਦ-ਬੁਰਦ ਕੀਤੀ ਜਾ ਰਹੀ ਹੈ ? ਇਸ ਸਬੰਧੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜੀ ਗਈ ਸੀ ? 17 ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿਚ ਇਹ ਨਿਰਣਾ ਲਿਆ ਗਿਆ ਸੀ ਕਿ ਸਰਬ ਸੁ¤ਖ
ਚੈਰੀਟੇਬਲ ਦੇ ਸਮੂਹ ਪੁਰਾਣੇ ਟਰ¤ਸਟੀ ਦਸਤਾਵੇਜ਼ਾਂ ਸਮੇਤ ਦਫਤਰ ਸਕ¤ਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਗਲੀ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹਾਜ਼ਰ ਹੋਣ ? ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਸਤਖਤਾਂ ਹੇਠ ਜਾਰੀ ਇਸ ਮਤੇ ਵਿਚ ਪੰਜ ਸਿੰਘ ਸਾਹਿਬਾਨ ਵ¤ਲੋਂ ਓਨੀ ਦੇਰ ਤ¤ਕ ਸਰਬ ਸੁ¤ਖ ਚੈਰੀਟੇਬਲ ਟਰ¤ਸਟ ਦੀਆਂ ਸਮੂਹ ਗਤੀਵਿਧੀਆਂ ਉ¤ਪਰ ਰੋਕ ਲਗਾਈ ਗਈ ਸੀ ? ਸ: ਗਾਜੀਪੁਰ ਨੇ ਦ¤ਸਿਆ ਕਿ ਭਾਈ ਦਲਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਦੀ ਕੋਈ ਪ੍ਰਵਾਹ ਨਾ ਕਰਦਿਆਂ ਟਰ¤ਸਟ ਦੇ ਨਾਂਅ ਉ¤ਪਰ ਸਰਗਰਮੀਆਂ ਜਾਰੀ ਰ¤ਖੀਆਂ ਹੋਈਆਂ ਹਨ ? ਉਨ੍ਹਾਂ ਦ¤ਸਿਆ ਕਿ 6 ਦਸੰਬਰ ਨੂੰ ਬਰਸੀ ਦਾ ਸਮਾਗਮ ਕਰਵਾਇਆ ਗਿਆ ਅਤੇ ਹੁਣ 24 ਤੋਂ 31 ਦਸੰਬਰ ਤ¤ਕ ਹੋਰ ਸਮਾਗਮ ਕਰਵਾਏ ਜਾ ਰਹੇ ਹਨ ? ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਸੰਗਤ ਦੇ ਤਿਲ ਫੁਲ ਚੜ੍ਹਾਵੇ ਨਾਲ ਬਣਾਈ ਟਰ¤ਸਟ ਦੀ ਜ਼ਮੀਨ ਜਾਇਦਾਦ ਨੂੰ ਨਿ¤ਜੀ ਜਾਇਦਾਦ ਬਣਾਏ ਜਾਣ ਤੋਂ ਰੋਕਣ।



