Skip to content
Independent perspectives. Global stories.
BREAKING

ਸੱਤਾਧਾਰੀ ਪਾਰਟੀ ਦੀ ਲੁੱਟ ’ਚ ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ : ਗੁਰਜੀਤ ਸਿੰਘ ਔਜਲਾ’

Share this story

ਅੰਮ੍ਰਿਤਸਰ, 24 ਦਸੰਬਰ (ਬਲਜੀਤ ਸਿੰਘ)- ਪੰਜਾਬ ਵਿਚ ਫੈਲ੍ਹੇ ਨਸ਼ਿਆ ਦੇ ਕਾਰੋਬਾਰ ਦੇ ਮਾਮਲੇ ਵਿਚ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਲਿਆਂਦੇ ਗਏ ਬੇਭਰੋਸੀ ਮਤੇ ’ਤੇ ਭਾਜਪਾ ਵੱਲੋਂ ਸਮਰਥਨ ਦਿੱਤੇ ਜਾਣ ਦੇ ਨਾਲ ਕਾਂਗਰਸ ਨੇ ਭਾਜਪਾ ’ਤੇ ਇਹ ਕਹਿ ਕੇ ਹਮਲਾ ਬੋਲ ਦਿੱਤਾ ਹੈ ਕਿ ਭਾਜਪਾ ਦੀ ਸਿਆਸੀ ਤਿਕੜਮਬਾਜੀ ਦੀ  ਬਿੱਲੀ ਥੈਲੀਓ ਬਾਹਰ ਆ ਗਈ ਹੈ। ਭਾਜਪਾ ਹੁਣ ਕਿਹੜੇ ਮੂੰਹ ਲੈ ਕੇ ਲੋਕਾਂ ਵਿਚ ਜਾਵੇਗੀ ਅਤੇ ਕਿਹੜੇ ਮੂੰਹ ਦੇ ਨਾਲ ਹੁਣ ਅਕਾਲੀ ਦਲ ਦੀ ਅਲੋਚਨਾ ਕਰੇਗੀ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਨਸ਼ਿਆ ਦੇ ਕਾਰੋਬਾਰ ਰਾਹੀਂ ਪੰਜਾਬ ਨੂੰ ਜਵਾਨੀ ਨੂੰ ਤਬਾਹੀ ਦੇ ਕੰਢੇ ’ਤੇ ਲੈ ਗਈ ਅਕਾਲੀ ਭਾਜਪਾ ਗਠਜੋੜ ਸਰਕਾਰ ਨੂੰ ਬਚਾਉਣ ਲਈ ਇਕ ਸੁਨਹਿਰੀ ਮੌਕਾ ਸੀ ਜਿਸ ਨੂੰ ਖੁੰਝਾ ਕੇ ਭਾਜਪਾ ਨੇ ਪੰਜਾਬ ਦੇ ਵਿਰੋਧੀ ਅਤੇ ਸੱਤਾ ਦੀ ਲਾਲਚੀ ਹੋਣ ਦਾ ਸਬੂਤ ਦਿੱਤਾ ਹੈ। ਭਾਜਪਾ ਦੇ ਸਮਰਥਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪਿਛਲੇ ਅੱਠ ਸਾਲਾਂ ਤੋਂ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਗਈ ਲੁੱਟ ਦੇ ਵਿਚ ਭਾਜਪਾ ਵੀ ਬਰਾਬਰ ਦੀ ਜਿੰਮੇਵਾਰ ਸੀ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਅਕਾਲੀ ਭਾਜਪਾ ਵੱਲੋਂ ਆਪਣੀ ਹੋਂਦ ਬਚਾਉਣ ਦੇ ਲਈ ਪਹਿਲਾਂ ਇਕ ਦੂਜੇ ਦੇ ਵਿਰੁੱਧ ਹੋਣ ਦਾ ਢਿੰਡੋਰਾ ਪਿੱਟਿਆ ਜਾਵੇਗਾ ਅਤੇ ਫਿਰ

ਦੇ ਅੰਦਰਲੇ ਸੁਆਰਥ ਜਗਜਾਹਿਰ ਹੋ ਜਾਣਗੇ। ਭਾਜਪਾ ਵੱਲੋਂ ਨਸ਼ਿਆ ਦੇ ਮਾਮਲੇ ਵਿਚ ਗਿਰਗਟ ਵਾਂਗੂੰ ਬਦਲੇ ਰੰਗ ਦੱਸ ਗਏ ਹਨ ਕਿ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਮਨ ਕੀ ਬਾਤ’ ਵਿਚ ਕਹੀਆਂ ਗੱਲਾਂ ਕਹਿਣੀ ਅਤੇ ਕਥਨੀ ’ਤੇ ਪੂਰੀਆਂ ਉਤਰਨ ਵਾਲੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਘੱਟੋਂ ਘੱਟ ਮੋਦੀ ਦੀ ਹੀ ਲਾਜ ਰੱਖ ਲੈਣੀ ਚਾਹੀਦੀ ਸੀ। ਉਨ੍ਹਾਂ ਨੇ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਵੀ ਤਾਨਾ ਮਾਰਿਆ ਕਿ ਉਹ ਹੀ ਗੁੱਸਾ ਕਰ ਜਾਂਦੀ ਅਤੇ ਨਸ਼ਿਆ ਦੇ ਮਾਮਲੇ ਵਿਚ ਆਪਣਾ ਅਸਫੀਤਾ ਦੇ ਕੇ ਹਾਊਸ ਤੋਂ ਬਾਹਰ ਆ ਜਾਂਦੇ। ਉਨ੍ਹਾਂ ਨੇ ਕਿਹਾ ਕਿ ਅੱਗੋਂ ਪਿਛੋਂ ਤਾਂ ਦੋਵੇਂ ਪਤੀ ਪਤਨੀ ਸਰਕਾਰ ਦੇ ਵਿਰੁੱਧ ਬੋਲਣ ਤੋਂ ਪਿਛੇ ਨਹੀਂ ਹੱਟਦੇ ਪਰ ਹੁਣ ਜਦੋਂ ਸੱਚੇ ਪੰਜਾਬੀ ਹੋਣ ਦਾ ਸਬੂਤ ਦੇਣ ਦਾ ਮੌਕਾ ਸੀ ਤਾਂ ਉਨ੍ਹਾਂ ਨੂੰ ਪਹਿਲ ਕਰਦਿਆਂ ਆਪਣਾ ਅਸਤੀਫਾ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਜੋੜੇ ਨੇ ਤਾਂ ਨਸ਼ਿਆ ਦੀ ਭੇਟ ਚੜੇ ਨੌਜਵਾਨਾਂ ਦੇ ਮਾਪਿਆਂ ਦੇ ਗਲੀ ਗਲੀ ਪਏ ਵੈਨ ਸੁਣੇ ਹਨ। ਉਨ੍ਹਾਂ ਨੇ ਇਸ ਸਮੇਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਹਾ ਕਿ ਉਹ ਇਸ ਗੱਲ ਦਾ ਯਕੀਨ ਨਾ ਟੁੱਟਣ ਦੇਣ ਕਿ ਈ.ਡੀ.ਕਿਸੇ ਦਬਾਅ ਹੇਠ ਆ ਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਰਿਆਇਤ ਨਾ ਕਰ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰ.ਐਸ.ਐਸ.ਧਰਮ ਪਰਿਵਰਤਨ ਦੇ ਨਾਂ ’ਤੇ ਜੋ ਖੇਡ, ਖੇਡ ਰਹੀ ਹੈ ਉਹ ਦੇਸ਼ ਦੇ ਲਈ ਗੰਭੀਰ ਖਤਰੇ ਦੀ ਘੰਟੀ ਵੱਲ ਸੰਕੇਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਰ.ਐਸ.ਐਸ. ਨੂੂੰ ਕਾਂਗਰਸ ਆਪਣੇ ਮਨਸੂਬੇ ਪੂਰੇ ਨਹੀਂ ਕਰਨ ਦੇਵੇਗੀ। ਇਸ ਦੇ ਮਗਰ ਭਾਜਪਾ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਦੱਸਦਿਆਂ ਕਿਹਾ ਕਿ ਭਾਈਚਾਰਕ ਸਾਂਝ ਤਿਕੜ ਜਾਵੇ ਅਤੇ ਅੱਤਵਾਦ ਨਾਲੋਂ ਵੀ ਮਾੜੇ ਹਾਲਾਤ ਦੇਸ਼ ਵਿਚ ਪੈਦਾ ਹੋ ਜਾਣਗੇ। ਉਨ੍ਹਾਂ ਭਾਜਪਾ ਨੂੰ ਕਿਹਾ ਕਿ ਜਬਰੀ ਧਰਮ ਪਰਿਵਰਤਨ ਵਿਰੋਧ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਹੀ ਸੇਧ ਲੈ ਲਵੇ।

WRITTEN BY