ਪੁਲਿਸ ਹਵਾਲਦਾਰ ਤੇ ਡੀ.ਟੀ.ਓ. ਦਫਤਰ ਦੇ ਕਲਰਕ ਸਮੇਤ 7 ਕਾਬੂ
ਅੰਮ੍ਰਿਤਸਰ, 24 ਦਸੰਬਰ (ਸੁਨੀਲ ਗੁਪਤਾ, ਪ੍ਰਦੀਪ ਸ਼ਰਮਾ)- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਲਗਜ਼ਰੀ ਗੱਡੀਆਂ ਨੂੰ ਬਰਾਮਦ ਕਰਕੇ ਇਕ ਕਾਰ ਚੋਰ ਗਿਰੇਹ ਦਾ ਪਰਦਾਫਾਸ ਕੀਤਾ ਹੈ। ਇਸ ਸਬੰਧੀ ਸਥਾਨਕ ਪੁਲਿਸ ਲਾਈਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਜਤਿੰਦਰ ਸਿੰਘ ਔਲਖ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਹਰਜੀਤ ਸਿੰਘ ਬਰਾੜ ਏ.ਡੀ.ਸੀ ਪੀ ਸਪੈਸ਼ਲ ਅੰਮ੍ਰਿਤਸਰ ਦੀ ਜੇਰ ਨਿਗਰਾਨੀ, ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸਪੈਸਲ ਸਟਾਫ ਦੀ ਟੀਮ ਵਲੋਂ ਖੁਫੀਆ ਸੂਚਨਾ ਮਿਲਣ ਦੇ ਆਧਾਰ ਤੇ ਅੰਮ੍ਰਿਤਸਰ ਸ਼ਹਿਰ ਤੇ ਦਿਹਾਤੀ ਏਰੀਆ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ
ਦੋਸ਼ੀਆਂ ਕੋਲੋ ਪੁੱਛਗੁੱਛ ਦੌੈਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਨੇ ਇਕ ਅੰਤਰਰਾਜੀ ਕਾਰ ਚੋਰ ਗ੍ਰਿੋਹ ਬਣਾਇਆ ਹੋਇਆ ਹੈ, ਜੋ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਅੰਮ੍ਰਿਤਸਰ ਦੇ ਡੀ.ਟੀ.ਓ ਦਫਤਰ ਦੇ ਕਲਰਕ ਅੰਮ੍ਰਿਤਪਾਲ ਸਿੰਘ ਪਾਸੋਂ ਜਾਅਲੀ ਦਸਤਾਵੇਜ ਤਿਆਰ ਕਰਵਾਉਦੇ ਸਨ। ਇਨਾਂ ਦੋਸ਼ੀਆਂ ਦੀ ਤਾਰਾਂ ਦਿੱਲੀ ਵਿਖੇ ਜੁੜੀਆਂ ਹਨ ਤੇ ਹੋਰ ਕਾਰਾਂ ਬਰਾਮਦ ਕਰਨ ਲਈ ਪੁਲਿਸ ਪਾਰਟੀਆਂ ਭੇਜੀਆਂ ਜਾ ਰਹੀਆਂ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਦੇ ਲੋਕ ਲਗਜਰੀ ਗੱਡੀਆਂ ਨੂੰ ਜਾਅਲੀ ਐਡਰੈਸ ਤੇ ਦਿੱਲੀ ਤੋਂ ਫਇਨਾਸ ਕਰਵਾ ਲੈਂਦੇ ਹਨ ਤੇ ਪੰਜਾਬ ਦੇ ਹੋਰ ਸ਼ਹਿਰ ਲਿਆ ਕਿ ਅੱਗੋ ਵੇਚ ਦਿੰਦੇ ਹਨ, ਜਿਸ ਤੋਂ ਇਹ ਲੋਕ ਬੈਂਕ ਨਾਲ ਵੀ ਧੋਖਾ ਕਰਦੇ ਹਨ। ਇਸ਼ ਤੋਂ ਇਲਾਵਾ ਡੀ.ਟੀ.ਓ ਦਫਤਰ ਦੇ ਕਲਰਕ ਪਾਸੋਂ ਅੱਧਾ ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛ-ਗਿੱਛ ਕਰਕੇ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ। ਫੜੇ ਗਏ ਦੋਸ਼ੀਆਂ ਵਿਚ ਤੇਜਿੰਦਰ ਸਿੰਘ ਮਾੜੀ ਪੁੱਤਰ ਬਲਵਿੰਦਰ ਸਿੰਘ ਵਾਸੀ ਨਿਊ ਮਾਡਲ ਟਾਊਨ ਛੇਹਰਟਾ, ਸੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਜੀਠਾ, ਸ਼ਿਵ ਪੰਡਿਤ ਸੁਕਲਾ ਪੁੱਤਰ ਰਘੂ ਰਾਮ ਵਾਸੀ 563 ਆਦਰਸ਼ ਨਗਰ ਇਸਲਾਮਾਬਾਦ, ਅੰਮ੍ਰਿਤਸਰ, ਸਿਮਰਨਜੀਤ ਸਿੰਘ ਉਰਫ ਸਿਮਰ ਪੁੱਤਰ ਕੁਲਦੀਪ ਸਿੰਘ ਵਾਸੀ 135 ਕਮਲਾ ਐਵਨਿਊ, ਅੰਮ੍ਰਿਤਸਰ, ਵਿਪਨ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਯਾਸ਼ੀਨ ਰੋਡ, ਅੰਮ੍ਰਿਤਸਰ, ਹੋਲਦਾਰ ਰਸ਼ਪਾਲ ਸਿੰਘ ਉਰਫ ਰੇਸ਼ਮ ਸਿੰਘ ਨੰਬਰ 622-ਅੰਮ੍ਰਿਤਸਰ ਪੁੱਤਰ ਬਲਦੇਵ ਸਿੰਘ ਵਾਸੀ 172, ਆਕਾਸ਼ ਐਵਨਿਊ, ਅੰਮ੍ਰਿਤਸਰ, ਅੰਮ੍ਰਿਤਪਾਲ ਸਿੰਘ ਡੀ.ਟੀ.ਓ ਦਫਤਰ ਕਲਰਕ ਪੁੱਤਰ ਬਲਦੇਵ ਸਿੰਘ ਵਾਸੀ 299, ਡੀ.ਬਲਾਕ , ਰਣਜੀਤ ਐਵਨਿਊ, ਅੰਮ੍ਰਿਤਸਰ ਸ਼ਾਮਿਲ ਹਨ। ਕੁਲ 35 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ, ਜਿਨਾਂ ਵਿਚ ਫਾਰਚੂਨਰ-2, ਇਨੋਵਾ-2, ਸਫਾਰੀ-3, ਸਕੋਡਾ-3, ਵਰਨਾ-8, ਆਈ-20-2, ਹਾਂਡਾ ਸਿਟਟੀ-4,ਇੰਡੀਗੋ-2, ਵਿਰੀਟੋ-1, ਅਪੋਲੋ-1, ਬਲੈਰੋ-1, ਸਵਿਫਟ-4, ਟਾਟਾ-1, ਇੰਡੈਵਰ-1 ਸ਼ਾਮਿਲ ਹਨ।



