Skip to content
Independent perspectives. Global stories.
BREAKING

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਸੁਰਖਿਆ ਰੱਬ ਆਸਰੇ

Share this story

ਅੰਮ੍ਰਿਤਸਰ, 23 ਦਸੰਬਰ (ਬਲਜੀਤ ਸਿੰਘ)- ਗੁਰੂ ਨਗਰੀ ਇਕ ਮੰਨਿਆ ਪਰਮੰਨਿਆ ਸ਼ਹਿਰ ਹੈ ਪਰ ਇਸ ਵੇਲੇ ਤੇ ਅੰਮ੍ਰਿਤਸਰ ਸ਼ਹਿਰ ਦਾ ਰੇਲਵੇ ਸ਼ਟੇਸ਼ਨ, ਲੋਕਾ ਦਾ ਕਹਿਣਾ ਵੱਡਾ ਸ਼ਟੇਸ਼ਨ ਤੇ ਗਡੀ ਦੀ ਉਡੀਕ ਕਰਨ ਵਾਲੀਆਂ ਸਵਾਰੀਆਂ ਵੱਲੋ ਗਡੀ ਫੜਨ ਲਈ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਤੇ ਰੇਲਵੇ ਸ਼ਟੇਸ਼ਨ ਤੇ ਤਾਇਨਾਤ ਰੇਲਵੇ ਪੁਲਿਸ ਦੇ ਕਰਮਚਾਰੀਆਂ ਸਮੇਤ ਰੇਲਵੇ ਅਧਿਕਾਰੀ ਵੀ ਇਹ ਸਭ ਕੁਝ ਵੇਖਦੇ ਹੋਏ ਅੱਖਾਂ ਬੰਦ ਕਰਕੇ ਕਿਸੇ ਵਡੇ ਹਾਦਸੇ ਦੇ ਵਾਪਰਨ ਦੀ ਉਡੀਕ ਵਿਚ ਲਗ ਰਹੇ ਹਨ। ਸਰਦੀ ਕਾਰਨ ਸਵੇਰੇ ਰੇਲਵੇ ਸਟੇਸ਼ਨ ਸਵੇਰ ਤੋ ਹੀ ਚਲ ਰਹੀ ਸ਼ੀਤ ਲਹਿਰ ਵਿਚ ਲੋਕ ਆਪੋ ਆਪਣੀ ਮੰਜ਼ਿਲ ਤੇ ਜਾਣ ਲਈ ਕਾਫੀ ਦੇਰ ਤੋ ਪਲੇਟ ਫਾਰਮ ਨੰ: ਇਕ ਤੇ ਗਡੀ ਦੀ ਉਡੀਕ ਕਰ ਰਹੇ ਸਨ ਜਦ ਦੁਸਰੀ ਸਾਇਡ ਦੇ ਪਲੇਟ ਫਾਰਮ ਤੇ ਗਡੀ ਆਉਣ ਦਾ ਪਤਾ ਲਗਾ ਤਾਂ ਲੋਕਾਂ ਵੱਲੋ ਬਿਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਆਪਣੇ ਬੱਚਿਆਂ ਸਮੇਤ ਪਲੇਟ ਫਾਰਮ ਨੰ:

ਇਕ ਦੀਆਂ ਰੇਲਵੇ ਲਾਇਨਾਂ ਨੂੰ ਟੱਪਦੇ ਹੋਏ ਪਾਰ ਕਰਕੇ ਦੁਸਰੀ ਤਰਫ ਜਾਣ ਲਈ ਦੌੜ ਲਗਾ ਦਿੱਤੀ ਗਈ। ਜਦ ਕਿ ਨਜਦੀਕ ਹੀ ਰੇਲਵੇ ਪੁਲਿਸ ਕਰਮਚਾਰੀ ਅਤੇ ਰੇਲਵੇ ਅਧਿਕਾਰੀ ਸਭ ਕੁਝ ਚੁੱਪ ਚਾਪ ਵੇਖ ਰਹੇ ਸਨ। ਇਥੇ ਇਹ ਦਸਣਯੋਗ ਹੈ ਕਿ ਰੇਲਵੇ ਪ੍ਰਸ਼ਾਸਨ ਵੱਲੋਂ ਦੂਸਰੇ ਪਲੇਟ ਫਾਰਮਾਂ ’ਤੇ ਜਾਣ ਲਈ ਪੌੜੀਆਂ ਵਾਲਾ ਪੁਲ ਵੀ ਬਣਾਇਆ ਗਿਆ ਹੈ ਪਰ ਫਿਰ ਵੀ ਲੋਕ ਇਸ ਸਭ ਨੂੰ ਅਣਦੇਖਾ ਕਰਕੇ ਆਪਣੀ ਜਾਨ ਨੂੰ ਜੋਖਿਮ ਵਿਚ ਪਾਇਆ ਜਾਂਦਾ ਹੈ। ਕਿਸੇ ਵੀ ਉਚ ਅਧਿਕਾਰੀ ਅਤੇ ਰੇਲਵੇ ਪੁਲਿਸ ਦਾ ਧਿਆਨ ਨਾ ਹੋਣ ਕਰਕੇ ਇਸ ਰੇਲਵੇ ਸ਼ਟੇਸ਼ਨ ਦੀ ਸੁਰਖਿਆ ਰਬ ਆਸਰੇ ਹੀ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਪੁਰਾਣੇਂ ਐਂਟਰੀ ਗੇਟ ਦੀ ਹਾਲਤ ਖਸਤਾ ਹੋਣ ਕਾਰਨ ਟਿੱਕਟ ਕਾਂਊਂਟਰ ਦੇ ਸਾਮ੍ਹਣੇਂ ਦੀਵਾਰ ਤੋੜ ਕੇ ਨਵਾਂ ਐਂਟਰੀ ਗੇਟ ਬਣਾਇਆ ਗਿਆ ਹੈ ਪਰ ਉਸ ਗੇਟ ਤੇ ਮੁਸਾਫਿਰਾਂ ਦੇ ਸਮਾਨ ਦੀ ਚੈਕਿੰਗ ਕਰਨ ਲਈ ਕੋਈ ਚੈਕਿੰਗ ਮਸ਼ੀਨ ਅਤੇ ਨਾ ਹੀ ਕੋਈ ਸੁਰਖਿਆ ਕਰਮਚਾਰੀ ਹੀ ਤੈਨਾਤ ਹੈ ਜਿਸ ਕਰਕੇ ਸਾਰੇ ਮੁਸਾਫਿਰ ਆਪਣੇ ਸਮਾਨ ਨੂੰ ਬਿਨ੍ਹਾਂ ਚੈਕਿੰਗ ਦੇ ਲੈਕੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਜੀਐਮ ਪ੍ਰਦੀਪ ਕੁਮਾਰ ਵੱਲੋ ਕੀਤੇ ਗਏ ਦੋਰੇ ਦੋਰਾਂਨ ਇਨ੍ਹਾਂ ਕਮੀਆਂ ਪੇਛੀਆਂ ਨੂੰ ਲੈਕੇ ਰੇਲਵੇ ਦੇ ਉਚ ਅਧਿਕਾਰੀਆਂ ਡੀਆਰਐਮ ਐਨ.ਸੀ ਗੋਇਲ ਸਮੇਤ ਹੋਰਾਂ ਦੀ ਜੀ.ਐਮ ਪ੍ਰਦੀਪ ਕੁਮਾਰ ਨੇ ਚੰਗੀ ਕਲਾਸ ਲਾਈ ਸੀ ਪਰ ਫਿਰ ਵੀ ਉਨ੍ਹਾਂ ਦੇ ਕੰਨਾਂ ’ਤੇ ਜੂੰ ਤਕ ਨਹੀ ਸਰਕੀ।

WRITTEN BY