Skip to content
Independent perspectives. Global stories.
BREAKING

ਮੋਦੀ ਦਾ ਰਾਜ ਧਰਮ

Share this story

ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)
Page-1_28 ਹਿੰਦੂਤਵ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੇਰ ‘ਤੇ ਸਵਾਰੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ, ਸੰਘ ਪਰਿਵਾਰ ਅਤੇ ਹੋਰ ਮੂਲਵਾਦੀ ਸੰਗਠਨਾਂ ਨੂੰ ਇਹ ਲਗਦਾ ਰਿਹਾ ਹੈ ਕਿ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਜਿ¤ਤ ਇਸ ਮੁ¤ਦੇ ਨੂੰ ਲੈ ਕੇ ਹੋਈ ਹੈ। ਪਰ ਮੋਦੀ ਨੇ ਵਧੇਰੇ ਕਰਕੇ ਆਪਣੀਆਂ ਚੋਣ ਰੈਲੀਆਂ ‘ਚ ਦੇਸ਼ ਦੇ ਵਿਕਾਸ ਨੂੰ ਮੁ¤ਖ ਮੁ¤ਦਾ ਬਣਾਇਆ ਸੀ। ਉਸ ਸਮੇਂ ਉਹ ਦੇਸ਼ ਭਰ ‘ਚ ਘੁੰਮੇ ਸਨ। ਉਨ੍ਹਾਂ ਦੀਆਂ ਬਹੁਤੀਆਂ ਤਕਰੀਰਾਂ ਇਸੇ ਵਿਸ਼ੇ ਨਾਲ ਸਬੰਧਤ ਹੁੰਦੀਆਂ ਸਨ ਪਰ ਇਸ ਦੇ ਨਾਲ-ਨਾਲ ਭਾਜਪਾ ਇਸ ਸਮੇਂ ਦੌਰਾਨ ਇਸ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੀ ਕਿ ਉਸ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਲੀਡਰਸ਼ਿਪ ਤੋਂ ਹਦਾਇਤਾਂ ਲੈਣੀਆਂ ਹਨ। ਪਾਰਟੀ ‘ਚ ਵੀ ਸੰਘ ਦੇ ਕਾਰਕੁੰਨਾਂ ਤੇ ਆਗੂਆਂ ਨੂੰ ਵ¤ਡੇ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਹੁਤੇ ਸਾਥੀ ਵੀ ਸੰਘ ਦੇ ਮੈਂਬਰ ਰਹੇ ਹਨ।

ਚਾਹੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਲੰਮਾ ਸਮਾਂ ਗੁਜਰਾਤ ਦੇ ਮੁ¤ਖ ਮੰਤਰੀ ਰਹੇ ਸਨ ਪਰ ਉਸ ਸਮੇਂ ਵੀ ਉਨ੍ਹਾਂ ‘ਤੇ ਸੰਘ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦਾ ਇਲਜ਼ਾਮ ਲਗਦਾ ਰਿਹਾ ਸੀ। ਮੋਦੀ ਨੇ ਕਦੀ ਵੀ ਇਸ ਇਲਜ਼ਾਮ ਨੂੰ ਨਕਾਰਿਆ ਨਹੀਂ ਸੀ। ਗੋਧਰਾ ਕਾਂਡ ਤੋਂ ਬਾਅਦ ਹੋਈ ਹਿੰਸਾ ਨੇ ਉਨ੍ਹਾਂ ਦੇ ਅਕਸ ਨੂੰ ਹੋਰ ਵੀ ਵਿਵਾਦਿਤ ਬਣਾ ਦਿ¤ਤਾ ਸੀ ਪਰ ਬਣੇ ਇਸ ਅਕਸ ਨੂੰ ਵੀ ਕਦੇ ਉਨ੍ਹਾਂ ਸੁਧਾਰਨ ਦਾ ਯਤਨ ਨਹੀਂ ਕੀਤਾ। ਚਾਹੇ ਚੋਣਾਂ ‘ਚ ਦੇਸ਼ ਦੇ ਵਿਕਾਸ ਦੇ ਮੁ¤ਦੇ ਨੂੰ ਮੁ¤ਖ ਰ¤ਖਿਆ ਗਿਆ ਸੀ ਪਰ ਇਸ ਗ¤ਲ ਦਾ ਕਿਸੇ ਨੂੰ ਭੁਲੇਖਾ ਨਹੀਂ ਸੀ ਕਿ ਸਮੁ¤ਚੀ ਨੀਤੀ ਦੇ ਨਿਗਰਾਨ ਸੰਘ ਦੇ ਕਰਤਾ-ਧਰਤਾ ਹੀ ਸਨ। ਲੋਕ ਸਭਾ ਚੋਣਾਂ ‘ਚ ਮੋਦੀ ਦੀ ਅਗਵਾਈ ‘ਚ ਭਾਜਪਾ ਨੂੰ ਬਹੁਮਤ ਪ੍ਰਾਪਤ ਹੋਇਆ। ਪਰ ਹੁਣ ਜਿਸ ਤਰ੍ਹਾਂ ਫ਼ਿਰਕੂ ਮੁ¤ਦੇ ਨੂੰ ਉਛਾਲਿਆ ਜਾ ਰਿਹਾ ਹੈ, ਉਸ ਨੇ ਵਿਕਾਸ ਦੇ ਮੁ¤ਦਿਆਂ ਨੂੰ ਧੁੰਦਲਾ ਕਰਕੇ ਰ¤ਖ ਦਿ¤ਤਾ ਹੈ। ਸੰਘ ਮੁਖੀ ਭਾਗਵਤ ਦੇ ਹਿੰਦੂਤਵ ਬਾਰੇ ਬਿਆਨਾਂ ਨੇ ਸਾਰਿਆਂ ਦੇ ਕੰਨ ਖੜ੍ਹੇ ਕਰ ਦਿ¤ਤੇ ਹਨ। ਉਹ ਵਾਰ-ਵਾਰ ਆਖ ਰਹੇ ਹਨ ਇਸ ਦੇਸ਼ ‘ਚ ਵਸਦੇ ਸਾਰੇ ਲੋਕਾਂ ਦੇ ਪੁਰਖੇ ਹਿੰਦੂ ਸਨ। ਉਹ ਭਟਕੇ ਲੋਕਾਂ ਦੀ ਘਰ ਵਾਪਸੀ ਲਈ ਯਤਨ ਕਰਦੇ ਰਹਿਣਗੇ। ਉਨ੍ਹਾਂ ਦੇ ਕੁਝ ਹੋਰ ਸਾਥੀਆਂ ਵ¤ਲੋਂ ਰਾਮ ਮੰਦਿਰ ਬਣਨ ਦੀ ਵਕਾਲਤ ਵੀ ਬੜੀ ਉ¤ਚੀ ਸੁਰ ‘ਚ ਕੀਤੀ ਜਾਣ ਲ¤ਗੀ ਹੈ। ਧਰਮ ਦੇ ਨਾਂਅ ‘ਤੇ ਸਿਆਸਤ ਖੇਡੀ ਜਾਣ ਲ¤ਗੀ ਹੈ। ਗ¤ਲ ਇਥੇ ਖ਼ਤਮ ਨਹੀਂ ਹੋਈ। ਕੁਝ ਧਾਰਮਿਕ ਸੰਗਠਨਾਂ ਵ¤ਲੋਂ ਧਰਮ ਪਰਿਵਰਤਨ ਨੂੰ ਮੁ¤ਦਾ ਬਣਾ ਕੇ ਇਸ ਨੂੰ ਪੂਰੀ ਤਰ੍ਹਾਂ ਉਛਾਲਿਆ ਜਾਣ ਲ¤ਗਾ ਹੈ ਅਤੇ ਇਹ ਵੀ ਕਿਹਾ ਜਾਣ ਲ¤ਗਾ ਹੈ ਕਿ 800 ਸਾਲਾਂ ਤੋਂ ਬਾਅਦ ਹਿੰਦੂਆਂ ਦਾ ਰਾਜ ਸਥਾਪਿਤ ਹੋਇਆ ਹੈ। ਪਿਛਲੇ ਦਿਨੀਂ ਜਿਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਸ਼ੋਕ ਸਿੰਘਲ ਨੇ ਅਜਿਹੀਆਂ ਗ¤ਲਾਂ ਨੂੰ ਹਵਾ ਦਿ¤ਤੀ, ਉਥੇ ਸੰਘ ਦੇ ਮੁਖੀ ਭਾਗਵਤ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕਰ ਦਿ¤ਤਾ ਹੈ ਅਤੇ ਧਰਮ ਪਰਿਵਰਤਨ ਦੀ ਸਦੀਆਂ ਤੋਂ ਆਪਣਾ ਲੁ¤ਟਿਆ ਮਾਲ ਵਾਪਸ ਲਿਆਉਣ ਨਾਲ ਤੁਲਨਾ ਕੀਤੀ ਹੈ। ਅਸ਼ੋਕ ਸਿੰਘਲ ਨੇ ਮੁਸਲਮਾਨਾਂ ਤੇ ਇਸਾਈਆਂ ਵਿਚਲੇ ਟਕਰਾਅ ਸਬੰਧੀ ਕਿਹਾ ਕਿ ਵਿਸ਼ਵ ਯੁ¤ਧ ਇਨ੍ਹਾਂ ਕਰਕੇ ਹੀ ਹੋਏ ਹਨ। ਪਿਛਲੇ ਦਿਨੀਂ ਨਰਿੰਦਰ ਮੋਦੀ ਨੇ ਆਪਣੇ ਸੰਸਦ ਮੈਂਬਰਾਂ ਅਤੇ ਪਾਰਟੀ ਆਗੂਆਂ ਨੂੰ ਅਜਿਹੇ ਬਿਆਨ ਦੇਣ ਤੋਂ ਸਖ਼ਤ ਮਨ੍ਹਾਂ ਕੀਤਾ ਸੀ। ਆਰ.ਐਸ.ਐਸ. ਦੇ ਆਗੂਆਂ ਨੂੰ ਵੀ ਅਜਿਹੀ ਨਾਰਾਜ਼ਗੀ ਜਤਾ ਦਿ¤ਤੀ ਗਈ ਸੀ ਪਰ ਮੋਦੀ ਦੀ ਅਜਿਹੀ ਭਾਵਨਾ ਦੀ ਉਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਸਗੋਂ ਉਨ੍ਹਾਂ ਦੇ ਬਿਆਨਾਂ ‘ਚ ਹੋਰ ਵੀ ਤੇਜ਼ੀ ਆਈ ਦਿਖਾਈ ਦਿੰਦੀ ਹੈ। ਸੰਸਦ ਦੇ ਦੋਵਾਂ ਸਦਨਾਂ ‘ਚ ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰ¤ਖਿਆ ਹੋਇਆ ਹੈ। ਉਨ੍ਹਾਂ ਵ¤ਲੋਂ ਸਦਨਾਂ ਦੀ ਕਾਰਵਾਈ ਨਾ ਚ¤ਲਣ ਦੇਣ ਕਾਰਨ ਬਹੁਤ ਸਾਰੇ ਆਰਥਿਕ ਬਿ¤ਲ ਪਾਸ ਨਹੀਂ ਕੀਤੇ ਜਾ ਸਕੇ।
ਵਿਰੋਧੀ ਪਾਰਟੀਆਂ ਦਾ ਟਕਰਾਅ ਸਰਕਾਰ ਨਾਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਰਕਾਰ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਸਮੁ¤ਚੇ ਨਾਗਰਿਕਾਂ ਅਤੇ ਸਾਰੇ ਭਾਈਚਾਰਿਆਂ ਸਬੰਧੀ ਇਕ ਤਵਾਜ਼ਨ ਭਰੀ ਨੀਤੀ ਅਪਣਾਏ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਰਿੰਦਰ ਮੋਦੀ ਦਾ ਅਜਿਹਾ ਰਾਜ ਧਰਮ ਬਣਦਾ ਹੈ, ਇਸ ਗ¤ਲ ਨੂੰ ਉਹ ਮਹਿਸੂਸ ਵੀ ਕਰਨ ਲ¤ਗੇ ਹਨ। ਪਰ ਜਿਸ ਤਰ੍ਹਾਂ ਦੇ ਸਾਥੀਆਂ ਤੇ ਹਾਲਾਤ ‘ਚ ਉਹ ਘਿਰ ਗਏ ਹਨ, ਉਸ ਤੋਂ ਇਹ ਖਦਸ਼ਾ ਉਭਰਨਾ ਸ਼ੁਰੂ ਹੋਇਆ ਹੈ ਕਿ ਕੀ ਮੋਦੀ ਆਪਣੇ ਅਜਿਹੇ ਰਾਜ ਧਰਮ ਦੀ ਪਾਲਣਾ ਕਰ ਸਕਣਗੇ? ਜੇਕਰ ਇਸ ਸਬੰਧੀ ਉਹ ਛੇਤੀ ਸਥਿਤੀ ਸਪ¤ਸ਼ਟ ਨਾ ਕਰ ਸਕੇ ਤਾਂ ਉਨ੍ਹਾਂ ਦੀ ਉ¤ਭਰੀ ਸ਼ਕਤੀ ਨਿਸਚੇ ਹੀ ਕਮਜ਼ੋਰ ਹੋ ਜਾਏਗੀ।

WRITTEN BY