ਫਿਰੋਜ਼ਪੁਰ, 22 ਦਸੰਬਰ (ਵਿਜੇ ਕੱਕੜ)- ਸਰਬਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਪੰਜਾਬ ਸਰਕਾਰ ਮੰਤਰੀ ਮੰਡਲ ਵਿਚ ਕੀਤੇ ਫੈਸਲੇ ਤੋਂ ਮੁੱਕਰਣ ਕਰਕੇ, ਥੁੱਕ ਕੇ ਚੱਟ ਰਹੀ ਹੈ। ਕੀਤਾ ਮਤਾ ਨਾ ਲਾਗੂ ਕਰਨ ਦੇ ਵਿਰੋਧ ਵਿਚ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਵਿਖਾਵਾ ਕੀਤਾ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਕਰਨੈਲ ਸਿੰਘ ਭਾਵੜਾ ਨੇ ਰੋਸ ਮਾਰਚ ਦੀ ਅਗਵਾਈ ਕੀਤੀ। ਕਿਉਂਕਿ ਲੋਕ ਕਹਿਦੇ ਹਨ ਕਿ ਸੂਰਜ਼ ਦੇ ਹੁੰਦਿਆਂ ਹਨੇਰਾ ਨਹੀਂ ਰਹਿੰਦਾ, ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਕਾਸ਼ ਪਰ ਜੱਟ ਬੱਚਿਆਂ ਵਾਸਤੇ ਹਨੇਰਾ ਮੱਸਿਆ ਦੀ ਰਾਤ ਵਰਗਾ ਹੈ, ਜਿਸ ਨੂੰ ਦੂਰ ਕਰਨ ਲਈ ਪੰਜਾਬ ਦੀ ਕੋਈ ਰਾਜਨੀਤਕ ਪਾਰਟੀ ਹਾਅ ਦਾ ਨਾਅਰਾ ਲਾਉਣ ਲਈ ਤਿਆਰ ਨਹੀਂ। ਅਕਾਲੀ, ਭਾਜਪਾ, ਕਾਂਗਰਸ ਜੱਟ ਬੱਚਿਆਂ ਦੀ ਭਲਾਈ ਨਹੀਂ ਚਾਹੁੰਦੀਆਂ। ਅਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਜ਼ਿਆਦਾ ਜੱਟ ਪਰਿਵਾਰਾਂ ਦਾ ਯੋਗਦਾਨ ਹੈ। ਰਾਜਾ ਮਹਿੰਦਰ ਪ੍ਰਤਾਪ ਤੋਂ ਲੈ ਸਰਦਾਰ ਭਗਤ ਸਿੰਘ ਵਾਂਗ ਅਨੇਕਾਂ ਹੀ ਪਰਿਵਾਰਾਂ ਸਮੇਤ ਅਜ਼ਾਦੀ ਦੇ ਭੇਟ ਚੜ੍ਹੇ ਹਨ, ਪਰ ਅਜ਼ਾਦੀ ਤੋਂ ਬਾਅਦ ਸਭ ਨਾਲਂੋ ਜ਼ਿਆਦਾ ਨੁਕਸਾਨ ਜੱਟ ਜਾਤੀ ਦਾ ਹੋਇਆ, ਬਾਕੀ ਦੇਸ਼ ਅੰਦਰ ਜੱਟ ਓ-ਬੀ-ਸੀ, ਸਬਸਿਡੀ ਦਾ ਹੱਕਦਾਰ ਹੋ ਚੁੱਕਾ ਹੈ, ਪੰਜਾਬ ਸਰਕਾਰ ਥੁੱਕ ਕੇ ਨਾ ਚੱਟੇ, ਤੁਰੰਤ ਜੱਟ ਬੱਚਿਆਂ
ਦਾ ਬਣਦਾ ਹੱਕ ਬਹਾਲ ਕਰੇ। ਅੱਜ ਦੇ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਜੱਟ ਬੱਚਿਆਂ ਨਾਲ ਪਿਆਰ ਰੱਖਣ ਵਾਲੇ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰਗਟ ਸਿੰਘ ਵਾਹਕੇ, ਦਰਸ਼ਨ ਸਿੰਘ ਸਰਪੰਚ ਕੌਮੀ ਲੀਡਰ, ਜਗੀਰ ਸਿੰਘ ਖਾਰਾ, ਕੌਮੀ ਲੀਡਰ ਰਾਜਬੀਰ ਸਿੰਘ ਉੱਪਲ, ਲਖਬੀਰ ਸਿੰਘ ਵਕੀਲਾਂਵਾਲੀ, ਜੋਰਾ ਸਿੰਘ ਫਿਰੋਜ਼ਸ਼ਾਹ, ਸੁੱਚਾ ਸਿੰਘ ਸਿਆਲ, ਸਨਬੀਰ ਸਿੰਘ ਖਲਚੀਆਂ ਯੂਥ ਪ੍ਰਧਾਨ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਗੁਰਵਿੰਦਰ ਸਿੰਘ ਗੋਖੀ ਵਾਲਾ, ਸੋਨੂ ਸੁਬਾ ਕਾਹਨਚੰਦ, ਬਲਵਿੰਦਰ ਸਿੰਘ ਰੁਕਨੇਵਾਲਾ, ਮਹਾਬੀਰ ਸਿੰਘ ਯੂਥ ਲੀਡਰ, ਪਿਆਰਾ ਸਿੰਘ, ਰਣਜੀਤ ਸਿੰਘ ਬੱਗੇ ਵਾਲਾ, ਜਰਨੈਲ ਸਿੰਘ ਫਰੀਦੇ ਵਾਲਾ, ਗੁਰਮੇਜ ਸਿੰਘ ਅੱਕੂ ਵਾਲਾ ਸੀਨੀਅਰ ਮੀਤ ਪਰਧਾਨ, ਰੇਸ਼ਮ ਸਿੰਘ, ਜਗਸੀਰ ਸਿੰਘ ਨਿਜ਼ਾਮ ਵਾਲਾ, ਬਲਵੰਤ ਸਿੰਘ ਧੀਰਾਪੱਤਰਾ, ਬੁੱਢਾ ਸਿੰਘ ਵਾਹਕੇ, ਬਲਕਾਰ ਸਿੰਘ ਬਸਤੀ ਰਾਮ ਲਾਲ, ਬਾਜ ਸਿੰਘ ਕਟੋਰਾ, ਬਲਜੀਤ ਸਿੰਘ ਕਟੋਰਾ, ਸਰਵਨ ਸਿੰਘ ਨੰਬਰਦਾਰ ਬੱਗੇ ਵਾਲਾ, ਪ੍ਰਕਾਸ਼ ਸਿੰਘ ਖਾਰਾ, ਕਰਤਾਰ ਸਿੰਘ ਬਸਤੀ ਅਮ੍ਰਿਤਸਰੀਆ, ਬਹਾਲ ਸਿੰਘ ਵਾਹਕ, ਦੇਵਾ ਸਿੰਘ ਬਸਤੀ ਰਾਮ ਲਾਲ, ਰੇਸ਼ਮ ਸਿੰਘ ਸੇਖਵਾਂ ਪ੍ਰਧਾਨ, ਹਰਜੀਤ ਸਿੰਘ ਰਟੋਲ ਰੋਹੀ, ਕੁਲਜੀਤ ਸਿੰਘ ਭੋਲਾ ਸ਼ਕੂਰੀਆ ਅਤੇ ਹੋਰ ਸ਼ਾਮਿਲ ਸਨ।



