Skip to content
Independent perspectives. Global stories.
BREAKING

ਮਦਨਮੋਹਨ ਮਾਲਵੀਯ ਅਤੇ ਅਟੱਲ ਬਿਹਾਰੀ ਵਾਜਪਾਈ ਨੂੰ ਮਿਲ ਸਕਦਾ ਹੈ ਭਾਰਤ ਰਤਨ

Share this story

Page-1_24 ਨਵੀਂ ਦਿੱਲੀ, 21 ਦਸੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ ਨੂੰ ਜਿਸ ਸਮੇਂ ਮਹਾਮਨਾ ਮਦਨਮੋਹਨ ਮਾਲਵੀਯ ਦੀ ਕਰਮ ਸਥਾਨ ਬੀ.ਐਚ.ਯੂ. ਦੇ ਪ੍ਰੋਗਰਾਮ ‘ਚ ਹਿੱਸਾ ਲੈ ਰਹੇ ਹੋਣਗੇ, ਠੀਕ ਉਸੇ ਵਕਤ ਨਵੀਂ ਦਿੱਲੀ ‘ਚ ਭਾਰਤ ਸਰਕਾਰ ਮਹਾਮਨਾ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਅਨੁਸਾਰ ਇਸ ਦੀ ਅਧਿਕਾਰਕ ਸੂਚਨਾ ਜਾਰੀ ਕਰਨ ਦੀ ਤਿਆਰੀ ਚੱਲ ਰਹੀ ਹੈ। ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਦੀ ਵੀ ਤਰੀਕ ਇਹੀ ਹੈ। ਇਸ ਲਈ ਇਸ ਗੱਲ ਦੀ ਸੰਭਾਵਾਨਾ ਵੀ ਪ੍ਰਬਲ ਹੈ ਕਿ ਮਹਾਮਨਾ ਦੇ ਨਾਲ ਅਟਲ ਬਿਹਾਰੀ ਨੂੰ ਵੀ ਭਾਰਤ ਰਤਨ ਨਾਲ ਨਵਾਜੇ ਜਾਣ ਦਾ ਐਲਾਨ ਹੋ ਸਕਦਾ ਹੈ। ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹੁਣ ਤੱਕ 43 ਲੋਕਾਂ ਨੂੰ ਮਿਲ ਚੁੱਕਾ ਹੈ।

WRITTEN BY