ਅੰਮ੍ਰਿਤਸਰ- ਈ.ਡੀ ਨੇ ਡਰਗਸ ਰੈਕੇਟ ਚਲਾਉਣ ਦੇ ਦੋਸ਼ ‘ਚ ਪੁੱਛ-ਗਿੱਛ ਲਈ ਪੰਜਾਬ ਸਰਕਾਰ ‘ਚ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਮਨ ਭੇਜਿਆ ਹੈ। ਈ. ਡੀ ਵਲੋਂ ਇਸ ਸਮਨ ‘ਚ ਮਜੀਠੀਆ ਨੂੰ 26 ਦਸੰਬਰ ਨੂੰ ਪੁੱਛ-ਗਿੱਛ ਲਈ ਹਾਜ਼ਿਰ ਹੋਣ ਦਾ ਹੁਕਮ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ‘ਤੇ ਬੋਲਦੇ ਹੋਏ ਕਿਹਾ ਕਿ ਕਿਸੇ ਵਿਅਕਤੀ ਨੂੰ ਨੋਟਿਸ ਮਿਲਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਅਪਰਾਧੀ ਹੈ।ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਹਿਯੋਗ ਕਰਨਾ ਚਾਹੀਦਾ ਹੈ।
ਈ. ਡੀ ਨੂੰ ਸਹਿਯੋਗ ਕਰਨ ਮਜੀਠੀਆ : ਬਾਦਲ



