Skip to content
Independent perspectives. Global stories.
BREAKING

ਪਾਕਿ ਨੇ 2 ਅੱਤਵਾਦੀਆਂ ਨੂੰ ਫਾਂਸੀ ’ਤੇ ਚਾੜ੍ਹ ਕੇ ਵੀਡੀਓ ਕੀਤੀ ਜਾਰੀ

Share this story

ਇਸਲਾਮਾਬਾਦ, 21 ਦਸੰਬਰ (ਪੀ. ਟੀ.)- ਪੇਸ਼ਾਵਰ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ 2 ਅੱਤਵਾਦੀਆਂ ਅਕੀਲ ਉਰਫ ਡਾਕਟਰ ਉਸਮਾਨ ਅਤੇ ਅਰਸ਼ਦ ਮਹਿਮੂਦ ਨੂੰ ਫਾਂਸੀ ਦੇ ਦਿੱਤੀ ਗਈ। ਇਨ੍ਹਾਂ ਅੱਤਵਾਦੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਵੀਡੀਓ ਵੀ ਇੰਟਰਨੈੱਟ ’ਤੇ ਪੋਸਟ ਕਰ ਦਿੱਤੀ ਗਈ। ਇਸ ਵੀਡੀਓ ਦੇ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੇਸ਼ਾਵਰ ਹਮਲੇ ਤੋਂ ਬਾਅਦ ਗੁੱਸੇ ਵਿਚ ਆਈ ਪਾਕਿਸਤਾਨੀ ਸਰਕਾਰ ਨੇ ਅੱਤਵਾਦੀਆਂ ਦੀ ਫਾਂਸੀ ‘ਤੇ ਲੱਗੀ ਰੋਕ ਹਟਾ ਦਿੱਤੀ ਅਤੇ ਅੱਤਵਾਦ ਦੇ ਖਿਲਾਫ ਠੋਸ ਕਦਮ ਚੁੱਕਦੇ ਹੋਏ ਪਾਕਿ ਸਰਕਾਰ ਨੇ ਸ਼ੁੱਕਰਵਾਰ ਨੂੰ ਦੋ ਅੱਤਵਾਦੀਆਂ ਨੂੰ ਫਾਂਸੀ ’ਤੇ ਲਟਕਾ ਵੀ ਦਿੱਤਾ।

ਸਾਲ 2009 ਵਿਚ ਰਾਵਲਪਿੰਡੀ ਵਿਚ ਪਾਕਿਸਤਾਨੀ ਫੌਜ ਦੇ ਹੈੱਡਕੁਆਟਰ ‘ਤੇ ਅੱਤਵਾਦੀ ਹਮਲੇ ਵਿਚ ਅਕੀਲ ਦਾ ਹੱਥ ਸੀ। ਉਹ ਪਾਕਿਸਤਾਨੀ ਫੌਜ ਵਿਚ ਫੌਜੀ ਰਹਿ ਚੁੱਕਿਆ ਸੀ। ਦੂਜੇ ਅੱਤਵਾਦੀ ਅਰਸ਼ਦ ਮਹਿਮੂਦ ਤੇ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀ। ਵੀਰਵਾਰ ਰਾਤ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਰਾਹਿਲ ਸ਼ਰੀਫ ਨੇ ਅਕੀਲ ਦੇ ਡੈੱਥ ਵਾਰੰਟ ‘ਤੇ ਹਸਤਾਖਰ ਕੀਤੇ ਸਨ।

WRITTEN BY