Skip to content
Independent perspectives. Global stories.
BREAKING

ਸ.ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪੰਜਾਬ ਕੋਆਰਡੀਨੇਟਰ ਐੱਸ ਓ ਆਈ ਬਣਨ ’ਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ

Share this story

Page-1_41 ਫਰੀਦਕੋਟ, 19 ਦਸੰਬਰ (ਗੁਰਜੀਤ ਰੋਮਾਣਾ)- ਸ.ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪੰਜਾਬ ਕੋਆਰਡੀਨੇਟਰ ਐੱਸ ਓ ਆਈ ਬਣਨ ’ਤੇ  ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਫਰੀਦਕੋਟ ਵਿਖੇ ਨੌਜ਼ਵਾਨਾਂ ਤੇ ਅਕਾਲੀ ਵਰਕਰਾਂ ਵੱਲੋਂ  ਕਿਸੇ ਜ਼ੱਦੀ ਨੇਤਾ ਦੇ ਸਵਾਗਤ ਲਈ ਇਨ੍ਹਾਂ ਉਤਸ਼ਾਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਤੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਨੌਜ਼ਵਾਨਾਂ ਨੇ ਸ.ਪਰਮਬੰਸ ਬੰਟੀ ਰੋਮਾਣਾ ਪ੍ਰਤੀ ਬਣੀ ਹਰਮਨਪਿਆਰਤਾ ਦਾ ਵੇਖਿਆ ਹੀ ਪਤਾ ਲੱਗਦਾ ਸੀ ਕਿਉਂਕਿ ਇਹ ਹਕੀਕਤ ਸੀ ਵੈਸੇ ਮੀਡੀਏ ਰਾਹੀਂ ਤਾ ਜ਼ਿਨਾ ਚਾਹੋ ਇਕੱਠ ਵਿਖਾ ਸਕਦੇ ਹੋ ਦੂਜਾ ਸ.ਬਾਦਲਾਂ ਦਾ ਸਿਆਸਤ ਵਿੱਚ ਆਪਣਾ ਵੱਖਰਾ ਤੁਜ਼ਰਬਾ ਸ.ਰੋਮਾਣਾ ਨੂੰ ਇਹ ਜ਼ੁੰਮੇਵਾਰੀ ਸੌਪਣਾ ਵੀ ਸਹੀ ਕਦਮ ਸਾਬਤ ਹੋ ਗਿਆ ਹੈ। ਪੰਜਾਬ ਸਰਕਾਰ ਦੀ ਅਗਵਾਈ ਕਰ ਰਹੀ ਸ੍ਰੋਮਣੀ ਅਕਾਲੀ-ਦਲ ਬਾਦਲ ਦੇ ਸੁਪਰੀਮੋ ਤੇ ਮੁਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਤੇ ਉੱਪ ਮੁਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ-ਦਲ ਦੇ ਸਰਪ੍ਰਸਤ ਤੇ ਕੈਬਨਿਟ ਮੰਤਰੀ

ਪੰਜਾਬ ਸ.ਬਿਕਰਮਜੀਤ ਸਿੰਘ ਮਜੀਠਾ ਵੱਲੋਂ ਫਰੀਦਕੋਟ ਧਰਤੀ ਦੇ ਟਕਸਾਲੀ ਆਗੂ ਸ.ਹਰਬੰਸ ਸਿੰਘ ਰੋਮਾਣਾ ਅਤੇ ਪਰਮਜੀਤ ਕੌਰ ਰੋਮਾਣਾ ਦੇ ਫਰਜੰਦ ਸ.ਪਰਮਬੰਸ ਸਿੰਘ ਰੋਮਾਣਾ ਨੂੰ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਤੇ ਵਿਸੇਸ਼ ਤੌਰ ਤੇ ਯੂਥ ਵਰਕਰਾਂ ਨੂੰ ਆਪਣੇ ਠਰੰਮੇ ਸੁਭਾਅ ਨਾਲ ਕੀਲਣ ਵਾਲੇ ਮਿਹਨਤੀ ਨੌਜ਼ਵਾਨ ਆਗੂ ਨੂੰ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (ਐੱਸ ਓ ਆਈ) ਦਾ ਪੰਜਾਬ ਕੋਆਰਡੀਨੇਟਰ ਦੇ ਅਹਿਮ ਅਹੁਦੇ ਦੀ ਜ਼ਿਮੇਵਾਰੀ ਸੌਪੀ ਗਈ ਹੈ, ਇਸ ਤੇ ਸ.ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਅੱਜ ਪਹਿਲੀ ਵਾਰ ਆਪਣੇ ਜ਼ਿਲੇ ਫਰੀਦਕੋਟ ਵਿਖੇ ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਆਉਣ ਸਮੇਂ ਸ੍ਰੋਮਣੀ ਅਕਾਲੀ-ਦਲ ਦੇ ਵਰਕਰਾਂ ਤੇ ਐੱਸ ਓ ਆਈ ਦੇ ਨੌਜ਼ਵਾਨਾਂ,ਨਗਰ ਕੌਸਲਰਾਂ, ਵਪਾਰੀਆਂ, ਦੁਕਾਨਦਾਰਾਂ, ਪਾਰਟੀ ਦੇ ਯੂਥ ਆਗੂਆਂ ਅਤੇ ਪਿੰਡਾਂ ਦੇ ਸਰਪੰਚਾ ਪੰਚਾਂ ਵੱਲੋਂ ਉਨਾਂ ਦੇ ਸੁਆਗਤ ਲਈ ਥਾਂ-ਥਾਂ ਤੇ ਵੱਡੀ ਗਿਣਤੀ ਵਿੱਚ ਆਪਣੇ ਸਮੱਰਥਕਾਂ ਸਮੇਤ ਪਹੁੰਚ ਕੇ ਭਾਰੀ ਉਤਸ਼ਾਹ ਨਾਲ ਸ.ਰੋਮਾਣਾ ਦਾ ਸੁਆਗਤ ਕੀਤਾ, ਜਿਵੇਂ ਹੀ ਸ.ਰੋਮਾਣਾ ਕੋਟਕਪੂਰਾ ਵਿਖੇ ਪਹੁੰਚੇ ਤਾਂ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਮੀਤ ਪ੍ਰਧਾਨ ਯੂਥ ਅਕਾਲੀ-ਦਲ ਪੰਜਾਬ ਦੀ ਅਗਵਾਈ ਹੇਠ ਜੈਤੋ ਹਲਕੇ ਦੇ ਵਰਕਰਾਂ ਨੇ ਸਵਾਗਤ ਦਾ ਮੁੱਢ ਬੰਨਿਆ ਤੇ ਫਰੀਦਕੋਟ ਰੋਡ ਦੇ ਫਾਟਕਾਂ ਕੋਲ ਪਹੁੰਚੇ ਤਾਂ ਮਾਲਵਾ ਜ਼ੋਨ ਲਈ ਲਾਏ ਗਏ ਨਵ-ਨਿਯੁਕਤ ਯੂਥ ਅਕਾਲੀ-ਦਲ ਦੇ ਪ੍ਰਧਾਨ ਸ.ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਮਨਜਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨਾਲ ਉਨਾਂ ਦੇ ਸੁਆਗਤ ਦੀ ਸ਼ੁਰੂਆਤ ਕਰ ਦਿੱਤੀ, ਮੁਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਵੱਲੋਂ ਆਪਣੇ ਪਿੰਡ ਸੰਧਵਾਂ ਵਿਖੇ ਆਪਣੇ ਛੋਟੇ ਭਰਾ ਕੁਲਤਾਰ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਰੀਦਕੋਟ ਸਮੇਤ ਪਿੰਡ ਵਾਸੀਆਂ ਨਾਲ ਹਾਰ ਪਾ ਕੇ ਸਵਾਗਤ ਕੀਤਾ,ਸੰਸਦੀ ਸਕੱਤਰ ਸ.ਬਰਾੜ ਦੇ ਗ੍ਰਹਿ ਨੇੜੇ ਪਟਰੌਲ ਪੰਪ ਅਤੇ ਕੁਲਵਿੰਦਰ ਸਿੰਘ ਖਾਲਸਾ ਦੇ ਨਿੱਘੀ ਰਸੋਈ ਵੈਸ਼ਨੂੰ ਢਾਬੇ ਕੋਲ ਸ.ਰੋਮਾਣਾ ਦੇ ਜ਼ੱਦੀ ਪਿੰਡ ਡੱਗੋ ਰੋਮਾਣਾ ਵਾਸੀਆਂ ਵੱਲੋਂ ਸੋ?ੀ ਦੇ ਸਰਕਲ ਪ੍ਰਧਾਨ ਬਬਰੀਕ ਬੀਕਾ ਰੋਮਾਣਾ ਦੀ ਅਗਵਾਈ ਹੇਠ,ਹਰਭਗਵਾਨ ਸਿੰਘ ਕਾਲਾ ਯੂਥ ਆਗੂ,ਭੁਪਿੰਦਰ ਸਿੰਘ ਆੜਤੀਆ,ਕੁਲਦੀਪ ਸਿੰਘ,ਕੁਲਵਿੰਦਰ ਰੋਮਾਣਾ ਤੇ ਗੁਰਜੀਤ ਕਾਕਾ ਰੋਮਾਣਾ ਦੇ ਪਿੰਡ ਸੰਧਵਾਂ ਦੇ ਨੌਜ਼ਵਾਨ ਸਮਰਥਕਾਂ ਹੈਪੀ ਸੰਧਵਾਂ, ਡਿੰਪਲ ਸੰਧਵਾਂ, ਪਿੰਦੀ ਸੰਧਵਾਂ, ਕਿੰਦਾ ਗਿੱਲ ਸੰਧਵਾਂ, ਫਕੀਰ ਸੰਧਵਾਂ ਨੇ ਡੇਢ ਸੌ ਤੇ ਜਗਮੀਤ ਬੱਚੀ ਕੋਟਕਪੂਰਾ ਨੇ ਸੌ,ਸ਼ੰਮੀ ਭੁੱਲਰ ਨੇ ਨਾਨਕਸਰ ਬਸਤੀ ਤੋਂ ਪੰਜਾਹ ਮੋਟਰਸਾਈਕਲਾਂ ਦੇ ਕਾਫਲੇ ਤੇ ਹਰਪ੍ਰੀਤ ਹੈਪੀ ਨੇ ਦਸ ਕਾਰਾਂ ਵਾਲੇ ਆਏ ਵੱਡੇ ਕਾਫਲੇ ਨੇ ਤਾਂ ਟ੍ਰੈਫਿਕ ਨੂੰ ਭਾਜੜਾਂ ਪਾ ਦਿੱਤੀਆਂ ਤੇ ਹਰੀਏਵਾਲਾ, ਦਾਨਾਂ ਰੋਮਾਣਾ, ਰੱਤੀ ਰੋੜੀ, ਫਿੱਡੇ ਖੁਰਦ,ਵਾੜਾਦਰਾਕਾ,ਮਚਾਕੀ ਮੱਲ ਸਿੰਘ ਆਦਿ ਪਿੰਡਾਂ ਵਿਚੋਂ ਕਾਫਲਿਆਂ ਦੇ ਰੂਪ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਸ.ਰੋਮਾਣਾ ਦੇ ਅਕਾਲੀ ਸਮਰਥਕਾਂ ਨੇ ਜ਼ੋਰਦਾਰ ਸਵਾਗਤ ਦੀ ਸ਼ੁਰੂਆਤ ਕਰ ਦਿੱਤੀ, ਸ਼ਾਹੀ ਹਵੇਲੀ ਕੋਲ ਯੂਥ ਅਕਾਲੀ-ਦਲ ਪੰਜਾਬ ਦੇ ਮੀਤ ਪ੍ਰਧਾਨ ਹਰਕੀਰਤ ਢਿੱਲੋਂ ਤੇ ਯੂਥ ਆਗੂ ਗੁਰਕੰਵਲ ਸਿੰਘ ਸੰਧੂ ਦੀ ਕਮਾਂਡ ਹੇਠ ਵੱਡੀ ਗਿਣਤੀ ਵਿੱਚ ਪਹੁੰਚੇ ਨੌਜ਼ਵਾਨਾਂ ਸਮੇਤ ਸਵਾਗਤ ਕੀਤਾ ਤੇ ਸ.ਢਿੱਲੋਂ,ਸੰਧੂ ਤੇ ਬੀਕਾ ਰੋਮਾਣਾ ਵੱਲੋਂ ਸਜਾਈ ਖੁੱਲੀ ਜੀਪ ਵਿੱਚ ਸ.ਬੰਟੀ ਰੋਮਾਣਾ ਨੂੰ ਮਨਤਾਰ ਬਰਾੜ, ਰੋਜ਼ੀ ਬਰਕੰਦੀ, ਬੌਬੀ ਬਾਦਲ,ਕੁਲਤਾਰ ਬਰਾੜ,ਯਾਦੀ ਜ਼ੈਲਦਾਰ ਤੇ ਭੀਮ ਸਮੇਤ ਸਵਾਰ ਕਰ ਲਿਆ ਤੇ ਘੱਟੋ-ਘੱਟ ਤਿੰਨ ਕਿਲੋਮੀਟਰ ਦੀ ਕਤਾਰ ਵਾਲਾ ਕਾਫਲਾ ਜਿਸ ਤੇ ਅਸਮਾਨ ਚੋਂ ਪੈਰਾਗਲਾਈਡਿੰਗ ਰਾਹੀਂ ਫੁੱਲਾਂ ਦੀ ਵਰਖਾ ਸ਼ੁਰੂ ਕਰਕੇ ਬਜ਼ਾਰਾਂ ਤੱਕ ਵੇਖਣਯੋਗ ਨਜ਼ਾਰਾ ਬਣਾ ਦਿੱਤਾ,ਜ਼ੌੜੀਆਂ ਨਹਿਰਾਂ ਦੇ ਪੁਲ ਤੇ ਗੋਲੇਵਾਲਾ ਬਲਾਕ ਦੇ ਸਰਪੰਚਾ ਬੂਟਾ ਘੋਨੀਵਾਲਾ, ਜਸਪਾਲ ਘੁਗਿਆਣਾ, ਚਰਨਜੀਤ ਸਾਧਾਂ ਵਾਲਾ ਦੀ ਅਗਵਾਈ ਹੇਠ ਵੱਡੇ ਇਕੱਠ ਦੇ ਰੂਪ ਚ‘ ਬੇਸਬਰੀ ਨਾਲ ਸ.ਬੰਟੀ ਰੋਮਾਣਾ ਦੇ ਸੁਆਗਤ ਲਈ ਖੜੇ ਵਰਕਰਾਂ ਕੋਲ ਜਾ ਪਹੁੰਚਿਆ, ਡੀਸੀ ਦੀ ਰਹਾਇਸ਼ ਤੇ ਐੱਸ ਓ ਆਈ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸੱਤਾ ਜੰਗ ਤੇ ਸੁਸਾਇਟੀ ਚੇਅਰਮੈਨ ਬਲਰਾਜ ਰੁਪਈਆਂਵਾਲਾ, ਗੁਰਪ੍ਰੀਤ ਬੇਗੂਵਾਲਾ ਦੀ ਅਗਵਾਈ ‘ਚ ਹੋਏ ਇਕੱਠੇ ਨੌਜ਼ਵਾਨਾਂ ਵੱਲੋਂ ਜਦੋਂ ਨਾਅਰਿਆਂ ਤੇ ਫੁੱਲਾਂ ਦੀ ਵਾਛੜ ਹੀ ਵਰਾ ਦਿਤੀ ਤਾਂ ਸੁਆਗਤ ਵੇਖਿਆ ਹੀ ਬਣਦਾ ਸੀ, ਅੱਗੇ ਕੱਸੀ ਦੇ ਮੋੜ ਸਰਕੂਲਰ ਰੋਡ ਤੇ ਸਾਦਿਕ ਮਾਰਕੀਟ ਕਮੇਟੀ ਦੇ ਚੇਅਰਮੈਨ, ਗੁਰਮੀਤ ਸੰਧੂ ਪ੍ਰਧਾਨ ਟਰੱਕ ਯੂਨੀਅਨ, ਗੁਰਜੰਟ ਘੁਦੂਵਾਲਾ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਪਹੁੰਚੇ ਹਿਠਾੜ ਇਲਾਕੇ ਦੇ ਪੰਚਾਂ ਸਰਪੰਚਾ ਸਮੇਤ ਪਹੁੰਚੇ ਲੋਕਾਂ ਨੇ ਤਾਂ ਭੀੜ ਦੇ ਹੜ੍ਹ ਹੀ ਲਿਆ ਦਿੱਤੇ ਤੇ ਸ.ਰੋਮਾਣਾ ਦਾ ਸਨਮਾਨ ਚਿੰਨ ਵਜੋਂ ਵੱਡੀ ਬਾਬਾ ਫਰੀਦ ਜੀ ਦੀ ਤਸਵੀਰ ਦੇ ਕੇ ਸੁਆਗਤ ਕੀਤਾ  ਤੇ ਫਿਰ ਵਾਰੀ ਆਈ ਜੁਬਲੀ ਸਿਨੇਮੇ ਕੋਲ ਪੰਜਾਬ ਯੂਨੀਵਰਸਿਟੀ ਚੰਡ੍ਹੀਗੜ੍ਹ ਦੇ ਪਿਛਲੇ ਸਮੇਂ ਸਭ ਤੋਂ ਵਧ ਵੋਟਾਂ ਦੀ ਲੀਡ ਲੈ ਕੇ ਰਿਕਾਰਡ ਪੈਦਾ ਕਰਕੇ ਜਿੱਤ ਕੇ ਪ੍ਰਧਾਨ ਰਹਿ ਚੁੱਕੇ ਮਾਲਵਾ ਪੱਧਰ ਦੇ ਨੌਜ਼ਵਾਨ ਆਗੂ ਰੌਬਿਨ ਬਰਾੜ ਭਾਗਸਰ ਦੇ ਨਾਲ ਪੱਚੀ ਕਾਰਾਂ-ਜੀਪਾਂ ਤੇ ਤਿੰਨ ਬੱਸਾਂ ਵਿੱਚ ਪਹੁੰਚੇ ਨੌਜ਼ਵਾਨਾਂ ਨੇ ਤਾਂ ਸੁਆਗਤ ਵੇਲੇ ਸ.ਰੋਮਾਣਾ ਉੱਪਰ ਫੁੱਲਾਂ ਦੀ ਧੂੜ ਹੀ ਵਰਾ ਦਿੱਤੀ ਤੇ ਰੌਬਿਨ ਵੱਲੋਂ ਐੱਸ ਓ ਆਈ ਛਾਪੇ ਵਾਲਾ ਸਿਰੋਪਾ ਪਾ ਕੇ ਸ.ਰੋਮਾਣਾ ਦਾ ਸਵਾਗਤ ਕੀਤਾ ਤੇ ਪੈਦਲ ਨਾਅਰਿਆਂ ਦੀ ਗੂੰਜ ਚ‘ ਨਾਲ ਗਏ, ਹੁੱਕੀ ਵਾਲਾ ਚੌਕ ਵਿੱਚ ਬਾਰਐਸੋਸੀਏਸ਼ਨ ਤੇ ਵਕੀਲਾਂ ਵੱਲੋਂ, ਪੁਰਾਣੀ ਦਾਣਾ ਮੰਡੀ ਵਿੱਚ ਵਪਾਰੀਆਂ, ਸ਼ੈਲਰ ਮਾਲਕਾਂ ਨੇ ਲੱਡੂ ਵੰਡ ਕੇ ਤੇ ਮੇਨ ਬਜ਼ਾਰ ਚੌਕ ਵਿੱਚ ਸਮੂਹ ਦੁਕਾਨਦਾਰਾਂ ਤੇ ਜ਼ੈਨ ਭਾਈਚਾਰੇ ਵੱਲੋਂ ਸ.ਬੰਟੀ ਰੋਮਾਣਾ ਨੂੰ ਹੱਥਾਂ ਤੇ ਚੁੱਕ ਲਿਆ ਤੇ ਸ. ਰੋਮਾਣਾ ਦਾ ਕਾਫਲਾ ਬਾਬਾ ਫਰੀਦ ਜੀ ਦੇ ਧਾਰਮਿਕ ਸਥਾਨ ਤੇ ਪਹੁਚਿਆ ਤਾਂ ਪੀ ਆਰ ਟੀ ਸੀ ਪੰਜਾਬ ਦੇ ਚੇਅਰਮੈਨ ਸ.ਅਵਤਾਰ ਸਿੰਘ ਬਰਾੜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਤੇਜ ਗਿੱਲ ਨੇ ਸ.ਰੋਮਾਣਾ ਦਾ ਜ਼ੋਰਦਾਰ ਸਵਾਗਤ ਕੀਤਾ ਉਪਰੰਤ ਸ.ਰੋਮਾਣਾ ਆਪਣੇ ਸਾਥੀਆਂ ਸਮੇਤ ਬਾਬਾ ਫਰੀਦ ਜੀ ਦੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਗੁਰੂ ਗ੍ਰੰਥ ਸਹਿਬ ਨੂੰ ਮੱਥਾ ਟੇਕਣ ਉਪਰੰਤ ਬਾਬਾ ਫਰੀਦ ਸੰਸਥਾਵਾਂ ਦੇ ਮੁਖ ਸੇਵਾਦਾਰ ਸ.ਇੰਦਰਜੀਤ ਸਿੰਘ ਖਾਲਸਾ ਤੇ ਕਾਰਜਕਾਰੀ ਸੇਵਾਦਾਰ ਮਹੀਪਇੰਦਰ ਸੇਖੋਂ ਨੇ ਬੰਟੀ ਰੋਮਾਣਾ ਨੂੰ ਕਮੇਟੀ ਵੱਲੋਂ ਸਿਰੋਪਾ ਬਖਸ਼ਿਸ ਕੀਤਾ ਤੇ ਵਧਾਈ ਦਿੱਤੀ,ਸ.ਰੋਮਾਣਾ ਦੇ ਸੁਵਾਗਤੀ ਸਮਾਗਮਾਂ ਦਾ ਕੋਟਕਪੂਰਾ ਤੋਂ ਲੈ ਕੇ ਸਮਾਪਤੀ ਤੱਕ ਜੀਵਨ ਰੋਮਾਣਾ ਤੇ ਹਰਜਿੰਦਰ ਰੋਮਾਣਾ ਨੇ ਸਾਰੇ ਕਾਫਲੇ ਸਮੇਤ ਕਵਰਿੰਗ ਦੀ ਵੱਡੀ ਜ਼ੁੰਮੇਵਾਰੀ ਦਸ ਦੇ ਕਰੀਬ ਕੈਮਰਾਮੈਨ ਲਾ ਕੇ ਕੀਤੀ

WRITTEN BY