Skip to content
Independent perspectives. Global stories.
BREAKING

ਪੰਜਾਬ ਜਿੰਦਾਬਾਦ, ਮੇਰਾ ਦੇਸ਼ ਜਿੰਦਾਬਾਦ

Share this story

ਸਤਵਿੰਦਰ ਸਿੰਘ ਸੱਤਾ
sata ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਸਥਿਤ ਮਿਆਣੀ ਪਿੰਡ ਦੇ ਜੰਮਪਲ ਸ. ਸਤਵਿੰਦਰ ਸਿੰਘ ਸੱਤਾ ਪੰਜਾਬ ਦੀ ਸ਼ਾਨ ਹਨ। ਉਨ੍ਹਾਂ ਨੇ ਵਿਦੇਸ਼ ਦੀ ਧਰਤੀ ਉ¤ਪਰ ਵੱਡਾ ਨਾਮਣਾ ਕਮਾਇਆ ਹੈ। ਉਹ ਪਹਿਲਾਂ ਜਰਮਨ ਗਏ ਸਨ, ਬਾਅਦ ਵਿੱਚ ਅਮਰੀਕਾ ਨੂੰ ਆਪਣੀ ਕਰਮ ਭੂਮੀ ਵਜੋਂ ਚੁਣਿਆ। ਇਸ ਸਮੇਂ ਉਹ ਨਿਊਯਾਰਕ ਵਿਖੇ ਰਹਿ ਰਹੇ ਹਨ। ਉਨ੍ਹਾਂ ਦੇ ਘਰ ਵੱਡੇ ਵੱਡੇ ਲੋਕਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ। ਪੰਜਾਬ ਲਈ ਉਹ ਹਮੇਸ਼ਾਂ ਕੁਝ ਨਾ ਕੁਝ ਸੋਚਦੇ ਰਹਿੰਦੇ ਹਨ। ਉਹ ਇੱਕ ਉਦਯੋਗਪਤੀ ਵਜੋਂ ਭਾਰਤ ਵਿੱਚ ਵੀ ਕਾਰਜਸ਼ੀਲ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦਾ ਵੱਡਾ ਨਾਮ ਹੈ। ਆਪਣੇ ਪਿੰਡ ਅਤੇ ਇਲਾਕੇ ਦੀ ਭਲਾਈ ਲਈ ਉਨ੍ਹਾਂ ਅਨੇਕਾਂ ਕਾਰਜ ਕੀਤੇ ਹਨ। ਪੰਜਾਬ ਨਾਲ ਜੁੜੇ ਮਸਲਿਆਂ ’ਤੇ ਉਹ ਅਕਸਰ ਲਿਖਦੇ ਰਹਿੰਦੇ ਹਨ। ਬਹੁਤ ਹੀ ਸੰਤੁਲਿਤ ਅਤੇ ਉ¤ਚੀ ਸੋਚ ਦੇ ਮਾਲਿਕ ਸ. ਸੱਤਾ ਚਿੰਤਨਸ਼ੀਲ ਅਤੇ ਦੂਰਦ੍ਰਿਸ਼ਟੀ ਵਾਲੇ ਪੰਜਾਬੀ ਹਨ। ਉਨ੍ਹਾਂ ਨੇ ਮਿਹਨਤ ਅਤੇ ਲਗਨ ਨਾਲ ਆਪਣਾ ਵੱਡਾ ਕਾਰੋਬਾਰ ਸਥਾਪਿਤ ਕੀਤਾ ਹੈ। ਹੁਣ ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ। ਅਜਿਹੀ ਭਾਵਪੂਰਨ ਸੋਚ ਤਹਿਤ ਹੀ ਉਹ ਆਖਦੇ ਹਨ ਕਿ ਪੰਜਾਬ ਨੂੰ ਇਸ ਸਮੇਂ ਜਾਗਣ ਦੀ ਜ਼ਰੂਰਤ ਹੈ। ਪਿਛਲੇ ਕੋਈ 34 ਸਾਲਾਂ ਤੋਂ ਅਮਰੀਕਾ ’ਚ ਰਹਿ ਰਹੇ ਸ. ਸੱਤਾ ਵਤਨ ਨਾਲ ਬਹੁਤ

ਹੀ ਮੋਹ ਕਰਦੇ ਹਨ। ਇਸ ਮਿੱਟੀ ਦੀ ਖੁਸ਼ਬੂ ਉਨ੍ਹਾਂ ਦੇ ਹਿਰਦੇ ਵਿੱਚ ਵਸੀ ਹੋਈ ਹੈ। ਉਹ ਇਸ ਗੱਲੋਂ ਚਿੰਤਤ ਹਨ ਕਿ ਸੋਹਣਾ ਪੰਜਾਬ ਇਸ ਸਮੇਂ ਸਾਰੇ ਖੇਤਰਾਂ ਵਿੱਚ ਪੱਛੜਦਾ ਜਾ ਰਿਹਾ ਹੈ। ਇਸ ਲਈ ਉਹ ਸਾਰੇ ਪੰਜਾਬੀਆਂ ਨੂੰ ਆਵਾਜ਼ਾਂ ਮਾਰਦੇ ਹਨ ਕਿ ਮੇਰੇ ਸੋਹਣੇ ਪੰਜਾਬ ਦੇ ਵਾਸਿਓ ਆਓ ਇਨ੍ਹਾਂ ਧੋਖੇਬਾਜ਼, ਲਾਲਚੀ, ਦੇਸ਼ ਦੇ ਗਦਾਰ ਲੀਡਰਾਂ ਤੋਂ ਆਪਣੇ ਪੰਜਾਬ ਨੂੰ ਅਜ਼ਾਦ ਕਰਾਈਏ। ਜੇਕਰ ਤੁਸੀਂ ਅਜੇ ਤੱਕ ਵੀ ਨਾ ਜਾਗੇ ਤਾਂ ਤੁਹਾਨੂੰ ਵੀ ਪੰਜਾਬ ਛੱਡ ਕੇ ਬਾਹਰ ਜਾਣਾ ਪਵੇਗਾ। ਮੇਰੀ ਇਨ੍ਹਾਂ ਲੀਡਰਾਂ ਅੱਗੇ ਬੇਨਤੀ ਹੈ ਕਿ ਕ੍ਰਿਪਾ ਕਰਕੇ ਇਸ ਪਵਿੱਤਰ ਧਰਤੀ ਜਿਸ ਨੂੰ ਗੁਰੂ ਮਹਾਰਾਜ ਦੀ ਛੋਹ ਪ੍ਰਾਪਤ ਹੈ ਉ¤ਤੇ ਤਰਸ ਕਰੋ, ਪੰਜਾਬ ਦੀ ਜਵਾਨੀ ਉ¤ਤੇ ਤਰਸ ਕਰੋ, ਇਤਿਹਾਸ ਕਦੀ ਕਿਸੇ ਨੂੰ ਮੁਆਫ ਨਹੀਂ ਕਰਦਾ। ਇਹ ਪੈਸਾ, ਜਾਇਦਾਦਾਂ ਇਥੇ ਹੀ ਰਹਿ ਜਾਣੀਆਂ ਨੇ।  ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਲਈ ਸਭ ਨੂੰ ਯਤਨ ਕਰਨੇ ਹੋਣਗੇ। ਇਸ ਮਾਮਲੇ ਵਿੱਚ ਸਾਰੇ ਹੀ ਪ੍ਰਵਾਸੀ ਪੰਜਾਬੀਆਂ ਨੂੰ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਮੌਜੂਦਾ ਸੰਕਟ ’ਚੋਂ ਕੱਢਿਆ ਜਾ ਸਕੇ।
ਸਤਵਿੰਦਰ ਸਿੰਘ ਸੱਤਾ
ਨਿਊਯਾਰਕ (ਯੂ.ਐਸ.ਏ.) ਐਨਆਰਆਈ ਉਦਯੋਗਪਤੀ ਤੇ
ਸਮਾਜ ਸੇਵਕ
ਸੰਪਰਕ :
8968113655
001-516-852-1891
satta958@gmail.com

WRITTEN BY