Skip to content
Independent perspectives. Global stories.
BREAKING

ਆਈ.ਐਸ. ਦੀ ਦਰਿੰਦਗੀ, ਸ਼ਰੇਆਮ ਕੱਟੇ ਹੱਥ ਤੇ ਜਾਸੂਸ ਨੂੰ ਚਾੜ੍ਹਿਆ ਸੂਲੀ

Share this story

03_18 ਦਮਸ਼ਿਕ, 20 ਦਸੰਬਰ (ਪੀ. ਟੀ.)- ਇਰਾਕ ਅਤੇ ਸੀਰੀਆ ਦੇ ਬਹੁਤ ਸਾਰੇ ਸ਼ਹਿਰਾਂ ‘ਤੇ ਆਪਣਾ ਕਬਜ਼ਾ ਕਰਨ ਵਾਲੇ ਇਸਲਾਮਿਕ ਸਟੇਟ ਸੰਗਠਨ ਦੀ ਕੱਟੜਤਾ ਭਰੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਸੀਰੀਆ ਦੇ ਓਲੇਪੋ ਸੂਬੇ ਦੇ ਅਲ-ਬਾਬ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਚੋਰੀ ਦਾ ਦੋਸ਼ ਲਾ ਕੇ ਇਕ ਵਿਅਕਤੀ ਦੇ ਹੱਥ ਕੱਟ ਦਿੱਤੇ। ਇਸਦੇ ਨਾਲ ਹੀ ਇਕ ਵਿਅਕਤੀ ਨੂੰ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਜਸੂਸ ਦੱਸ ਕੇ ਇਕ ਵਿਅਕਤੀ ਨੂੰ ਸ਼ਰੇਆਮ ਸੂਲੀ ‘ਤੇ ਚੜ੍ਹਾ ਦਿੱਤਾ। ਆਈ.ਐਸ. ਨੇ ਸ਼ਰੀਆ ਅਧੀਨ ਦਿੱਤੀ ਗਈ ਇਸ ਕੱਟੜ ਸਜ਼ਾ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਕਾਲੇ ਰੰਗ ਦੀ ਲੈਦਰ ਜੈਕਟ ਪਾਏ ਹੋਏ ਇਕ ਵਿਅਕਤੀ ਅੱਖਾਂ ‘ਤੇ ਪੱਟੀ ਬੰਨੇ ਖੜਾ ਹੈ, ਜਿਸ ਨੂੰ ਆਈ.ਐਸ. ਲੜਾਕੇ

ਨੇ ਗਰਦਨ ਤੋਂ ਫੜ ਰੱਖਿਆ ਹੈ। ਇਕ ਹੋਰ ਵਿਅਕਤੀ ਤਸਵੀਰ ‘ਚ ਦਿਖਾਈ ਦੇ ਰਿਹਾ ਹੈ, ਜਿਸ ਨੇ ਭੂਰੇ ਰੰਗ ਦਾ ਸਕਾਫ ਅਤੇ ਹੱਥਾਂ ‘ਚ ਸਰਜੀਕਲ ਦਸਤਾਨੇ ਪਾਏ ਹੋਏ ਹਨ।ਸੋਲੀ ‘ਤੇ ਚੜ੍ਹਾਏ ਗਏ ਵਿਅਕਤੀ ‘ਤੇ ਦੋਸ਼ ਹੈ ਕਿ ਉਹ ਅਲੇਪੋ ‘ਚ ਇਸਲਾਮਿਕ ਸਟੇਟ ਦੀਆਂ ਇਮਾਰਤਾਂ ਦੇ ਨੇੜੇ ਮਾਈਕ੍ਰੋਚਿਪ ਡਿਵਾਈਸ ਲਾ ਰਿਹਾ  ਸੀ। ਜ਼ਿਕਰਯੋਗ ਹੈ ਕਿ ਆਈ.ਐਸ. ਸੰਗਠਨ ਵਲੋਂ ਲੋਕਾਂ ਨੂੰ ਕੱਟੜ ਸਜ਼ਾ ਦੇਣ ਦੀਆਂ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਿਛਲੇ ਹਫਤੇ ਇਰਾਕ ਦੇ ਕਿਰਕੁਕ ‘ਚ 3 ਵਿਅਕਤੀਆਂ ਨੂੰ ਸ਼ਰਾਬ ਪੀਣ ਦੇ ਅਪਰਾਧ ‘ਚ ਸ਼ਰੇਆਮ ਕੋੜੇ ਮਾਰੇ ਗਏ ਸਨ।

WRITTEN BY