ਸ. ਸਰਬਜੀਤ ਸਿੰਘ ਛੀਨਾ
ਸੰਪਰਕ : 0098557-70335
ਸ੍ਰੀ ਸਚੋਆਲ ਬਰੂਆਂ ਜੀ ਜੋ ਬੰਗਲਾਦੇਸ਼ ਗੁਰਦਵਾਰਾ ਮੈਨਜਮੈਟ ਦੇ ਵਰਤਮਾਨ ਪ੍ਰਧਾਨ ਹਨ ਨੇ ਇਹ ਗਲ ਦਸੀ ਕਿ ਸਾਰੇ ਬੰਗਲਾ ਦੇਸ਼ ਵਿਚ ਇਸ ਵਕਤ 50 ਸਿੱਖ ਵਿਅਕਤੀ ਵੀ ਨਹੀ ਰਹਿੰਦੇ ਹਨ, ਇਹ ਬਹੁਤ ਹੈਰਾਨੀ ਵਾਲੀ ਗਲ ਸੀ ਕਿਉ ਜੋ ਬੰਗਲਾ ਦੇਸ਼ 1947 ਤੋ ਪਹਿਲਾਂ ਭਾਰਤ ਦਾ ਹੀ ਇਕ ਹਿੱਸਾ ਸੀ ਜੋ ਵੰਡ ਤੋ ਬਾਦ ਪਾਕਿਸਤਾਨ ਦਾ ਇਕ ਹਿਸਾ ਬਣ ਗਿਆ ਅਤੇ ਇਸ ਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ। ਸਿਰਫ ਇਹ ਨਹੀ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਨਕਾਣਾਂ ਸਾਹਿਬ ਪਾਕਿਸਤਾਨ ਵਿਚ ਅਵਤਾਰ ਧਾਰਿਆ ਸੀ, 1947 ਤੋ ਪਹਿਲਾਂ ਸਿੱਖ ਧਰਮ ਦੇ ਅਨੁਆਈ ਭਾਰਤ ਦੇ ਹਰ ਹਿਸੇ ਵਿਚ ਫੈਲੇ ਹੋਏ ਸਨ, ਜਿਸ ਵਿਚ ਪੂਰਬੀ ਪਾਕਿਸਤਾਨ ਵੀ ਸੀ। ਢਾਕਾਂ, ਬੰਗਲਾ ਦੇਸ਼ ਦੀ ਰਾਜਧਾਨੀ ਹੈ ਪਰ ਅਜਕਲ ਸ਼ਾਇਦ ਹੀ ਉਥੇ 20 ਸਿੱਖ ਰਹਿੰਦੇ ਹੋਣ। ਜਦੋ ਸ੍ਰੀ ਬਰੂਆਂ ਤੋ ਪੁਛਿਆ ਗਿਆ ਕਿ ਕੋਈ ਵੀ ਸਿੱਖ ਗੁਰਦਵਾਰਾ ਮੈਨਜਮੈਟ ਦਾ ਮੈਬਰ ਨਹੀ ਤਾਂ ਉਹਨਾਂ ਦੱਸਿਆ ਕਿ ਬੰਗਲਾਦੇਸ਼ ਵਿਚ ਇਕ ਵੀ ਇਸ ਤਰਾਂ ਦਾ ਸਿੱਖ ਨਹੀ ਜੋ ਇਸ ਦੇਸ਼ ਵਿਚ ਪੈਦਾ ਹੋਇਆ ਹੋਵੇ ਅਤੇ ਉਥੋ ਦਾ ਨਾਗਰਿਕ ਹੋਵੇ। ਇਸ ਲਈ ਕਨੂੰਨ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਇਸ ਤਰਾਂ ਦੀ ਹਾਲਤ ਵਿਚ ਹੋਰ ਧਰਮ ਨਾਲ ਸਬੰਧਿਤ ਵਿਅਕਤੀ, ਇਸ ਬੋਰਡ ਦਾ ਪ੍ਰਧਾਨ ਬਣ
ਸਕਦਾ ਹੈ ਜਿਸ ਨੂੰ ਸਰਕਾਰ ਵਲੋ ਨਿਯੁਕਤ ਕੀਤਾ ਜਾਦਾਂ। ਉਹਨਾਂ ਤੋ ਪਹਿਲਾਂ ਉਥੇ ਸ੍ਰੀ ਸੁਰੇਸ਼ ਕੁਮਾਰ, ਇਸ ਬੋਰਡ ਦੇ 18 ਸਾਲ ਪ੍ਰਧਾਨ ਰਹੇ ਸਨ ਜੋ ਕਿ ਇਕ ਵਪਾਰੀ ਸੀ ਅਤੇ ਉਸ ਦਾ ਕਾਰੋਬਾਰ ਬੰਗਲਾਦੇਸ਼, ਮਲੇਸ਼ੀਆਂ ਅਤੇ ਭਾਰਤ ਵਿਚ ਫੈਲਿਆ ਹੋਇਆ ਸੀ।
1947 ਦੇ ਸਮੇ ਵਿਚ ਵੀ ਇਸ ਸਾਰੇ ਖੇਤਰ ਵਿਚ ਮਸਾਂ 2 ਕੁ ਲਖ ਦੇ ਕਰੀਬ ਵਸੋ ਰਹਿੰਦੀ ਸੀ ਪਰ ਉਹਨਾਂ ਵਿਚੋ ਜਿਆਦਾਤਰ ਵਪਾਰ ਵਿਚ ਲਗੇ ਹੋਏ ਸਨ। ਕੁਝ ਲੋਕ ਨੌਕਰੀਆਂ ਵਿਚ ਵੀ ਲਗੇ ਹੋਏ ਸਨ। ਖੇਤੀ ਬਾੜੀ ਕਰਣ ਵਾਲੇ ਜਾਂ ਜਮੀਨ ਦੀ ਜਾਇਦਾਦ ਵਾਲੇ ਕਿਸੇ ਪ੍ਰੀਵਾਰ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ। ਵਪਾਰੀ ਲੋਕਾਂ ਵਲੋ ਬਹੁਤ ਥੋੜੇ ਸਨ ਜਿੰਨਾਂ ਦੀ ਕਪੜੇ ਦੀਆਂ ਛੋਟੇ ਪੈਮਾਨੇ ਦੀਆਂ ਫੈਕਟਰੀਆਂ ਸਨ ਅਤੇ ਵੰਡ ਤੋ ਬਾਦ ਕੋਈ ਇਕ ਵੀ ਸਿੱਖ ਇਸ ਤਰਫ ਪਕੇ ਤੌਰ ਤੇ ਨਹੀ ਸੀ ਰਹਿ ਰਿਹਾ।
ਵੰਡ ਤੋ ਪਹਿਲਾਂ ਕਿਹਾ ਜਾਂਦਾ ਹੈ ਕਿ ਦੇਸ਼ ਦੇ ਵਖ-2 ਹਿਸਿਆਂ ਵਿਚ ਤਕਰੀਬਨ 73 ਗੁਰਦਵਾਰੇ ਸਨ ਪਰ ਸਿੱਖਾ ਦੇ ਇਥੋ ਚਲੇ ਜਾਣ ਅਤੇ ਫਿਰ ਕੁਝ ਨੂੰ ਹਿੰਦੂ ਧਰਮ ਦੇ ਪੈਰੋਕਾਰਾਂ ਵਲੋ ਸੰਭਾਲਣ ਦੀ ਕ੍ਰਿਆ ਜਾਰੀ ਰਹੀ ਪਰ ਬਹੁਤ ਸਾਰੇ ਗੁਰਦਾਵਰਿਆਂ ਤੇ ਉਥੋ ਦੇ ਰਹਿਣ ਵਾਲਿਆਂ ਦਾ ਕਬਜਾ ਹੋ ਗਿਆ। ਉਹਨਾਂ ਗੁਰਦਵਾਰਿਆਂ ਨੇ ਨਾਲ ਲਗੀ ਜਮੀਨ ਅਜੇ ਵੀ ਮਾਲ ਦੇ ਰਿਕਾਰਡ ਵਿਚ ਤਾਂ ਮਿਲਦੀ ਹੈ ਪਰ ਉਸ ਤੇ ਉਥੋ ਦੇ ਲੋਕਾਂ ਦਾ ਕਬਜਾ ਹੋਣ ਕਰਕੇ ਅਤੇ ਉਹਨਾਂ ਥਾਵਾਂ ਤੇ ਉਹਨਾਂ ਵਿਚ ਯਾਤਰੀਆਂ ਦੇ ਨਾ ਜਾਣ ਕਰਕੇ, ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਸਨ। ਇਹ ਗਲ ਵੀ ਕਹੀ ਜਾਂਦੀ ਹੈ ਕਿ 1971 ਤਕ ਜਦੋ ਤਕ ਕਿ ਬੰਗਲਾਦੇਸ਼, ਪਾਕਿਸਤਾਨ ਦਾ ਹਿਸਾ ਰਿਹਾ ਬੰਗਲਾਦੇਸ਼ ਦੇ ਹਰ ਗੁਰਦਵਾਰੇ ਤੇ ਉਥੋ ਦੀ ਸਥਾਨਿਕ ਵਸੋ ਦਾ ਕਬਜਾ ਸੀ।
ਪਰ 1971 ਵਿਚ ਜਦੋ ਬੰਗਲਾਦੇਸ਼ ਇਕ ਨਵੇ. ਸੁਤੰਤਰ ਦੇਸ਼ ਵਜੋ ਹੋਦ ਵਿਚ ਆਇਆ ਤਾਂ ਸਿਖ ਜਰਨੈਲ, ਲੈ. ਜਨਰਲ ਜਗਜੀਤ ਸਿੰਘ ਅਰੋੜਾ ਦੇ ਉਦਮਾਂ ਨਾਲ ਉਦੋ ਦੀ ਸਰਕਾਰ ਨਾਲ ਮਿਲ ਕੇ ਪੰਜ ਗੁਰਦਵਾਰਿਆਂ ਨੂੰ ਉਥੋ ਦੀ ਸਥਾਨਿਕ ਵਸੋ ਤੋ ਛੁਡਵਾ ਲਿਆ ਗਿਆ ਅਤੇ ਉਹਨਾਂ ਦੀ ਸੰਭਾਲ ਨੂੰ ਸਿੱਖਾਂ ਅਤੇ ਹਿੰਦੂਆ ਦੀ ਕਮੇਟੀ ਨੂੰ ਦਿਤਾ ਗਿਆ।
ਕੁਝ ਸਮਾਂ ਪਹਿਲਾਂ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਬੰਗਲਾਦੇਸ਼ ਗਏ ਅਤੇ ਉਹਨਾਂ ਨੇ ਉਥੋ ਦੇ ਪੰਜ ਗੁਰਦਵਾਰਿਆਂ ਦੀ ਸੰਭਾਲ ਦੇ ਯਤਨ ਸ਼ੁ ਕੀਤੇ ਜਿਸ ਵਿਚ ਇਮਾਰਤਾਂ ਦੀ ਮੁਰੰਮਤ ਕੀਤੀ, ਜਿਸ ਨਾਲ ਫਿਰ ਉਹਨਾਂ ਗੁਰਦਵਾਰਿਆਂ ਵਿਚ ਬਾਹਰ ਤੋ ਗਏ ਸਿਖ ਅਤੇ ਹਿੰਦੂ ਯਾਤਰੀ ਆਣ ਜਾਣ ਲਗੇ। ਇੰਨਾਂ ਗੁਰਦਵਾਰਿਆਂ ਵਿਚ ਨਵੇ ਢਾਕੇ ਵਿਚ ਯੂਨੀਵਰਸਟੀ ਦੇ ਵਿਚ ਨਾਨਕਸ਼ਾਹੀ ਗੁਰਦਵਾਰਾ ਹੈ ਜੋ ਗੁਰੂ ਨਾਨਕ ਸਾਹਿਬ ਦੀ ਢਾਕਾ ਯਾਤਰਾਂ ਨਾਲ ਸਬੰਧਿਤ ਹੈ ਅਤੇ ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋ ਗੁਰੂ ਨਾਨਕ ਦੇਵ ਜੀ ਇਸ ਜਗਾਹ ਤੇ ਗਏ ਸਨ ਤਾਂ ਉਸ ਵਕਤ ਦੇ ਬਹੁਤ ਸਤਿਕਾਰ ਯੋਗ ਪੀਰ ਦੀ ਉਹਨਾਂ ਨਾਲ ਇਸ ਜਗਾਹ ਤੇ ਮੁਲਾਕਾਤ ਹੋਈ ਸੀ। ਇਸ ਗੁਰਦਵਾਰੇ ਦੇ ਤਿੰਨ ਤਰਫ ਢਾਕਾਂ ਯੂਨੀਵਰਸਟੀ ਹੈ ਜਦੋ ਕਿ ਇਸ ਦਾ ਫਰੰਟ ਮੁਖ ਸੜਕ ਨਾਲ ਲਗਦਾ ਹੈ। ਪਹਿਲਾਂ ਇਸ ਦਾ ਫਰੰਟ ਸੜਕ ਨਾਲ ਨਹੀ ਸੀ ਲਗਦਾ ਪਰ ਬਾਦ ਵਿਚ ਕੁਝ ਭੂਮੀ ਦਾ ਤਬਾਦਲਾਂ ਕਰਕੇ ਇਸ ਨੂੰ ਸੜਕ ਨਾਲ ਮਿਲਾ ਦਿਤਾ ਗਿਆ ਹੈ। ਗੁਰਦਵਾਰੇ ਦੀ ਵਿਸ਼ਾਲ ਇਮਾਰਤ ਦੇ ਨਾਲ ਯਾਤਰੀਆਂ ਦੇ ਰਹਿਣ ਲਈ ਹਾਲ ਅਤੇ ਕਮਰੇ ਹਨ। ਇਮਾਰਤ ਦੇ ਅੰਦਰ ਹੀ ਸਿੱਖ ਇਤਹਾਸ ਵਿਭਾਗ ਅਤੇ ਵੀ.ਆਈ.ਪੀ. ਗੈਸਟ ਹਾਉਸ ਦੀ ਇਮਾਰਤ ਹੈ, ਜਿਸ ਦੀ ਨੀਹ 2011 ਵਿਚ ਸ੍ਰੀਮਤੀ ਗੁਰਸ਼ਰਨ ਕੌਰ ਪਤਨੀ ਡਾ. ਮਨਮੋਹਨ ਸਿੰਘ ਵਲੋ ਰੱਖੀ ਗਈ ਸੀ। ਇਸ ਗੁਰਦਵਾਰੇ ਵਿਚ ਹੀ ਲੰਗਰ ਹਾਲ ਹੈ ਅਤੇ ਦੀਵਾਨ ਹਾਲ ਹੈ। ਇਥੇ ਦਿਨ ਭਰ ਕੁਝ ਨਾ ਕੁਝ ਯਾਤਰੀ ਆਉਦੇ ਰਹਿੰਦੇ ਹਨ। ਗ੍ਰੰਥੀ ਸਿੰਘ ਵਲੋ ਸਿੱਖ ਮਰਿਆਦਾ ਅਨੁਸਾਰ ਇਸ ਗੁਰਦਵਾਰੇ ਵਿਚ ਅੰਮ੍ਰਿਤ ਵੇਲੇ ਤੋ ਰਾਤ ਤੱਕ ਵੱਖ-2 ਮਰਿਆਦਾ ਨਿਭਾਈਆਂ ਜਾਦੀਆਂ ਹਨ। ਬੰਗਲਾਦੇਸ਼ ਗੁਰਦਵਾਰਾ ਪ੍ਰਬੰਧਕ ਬੋਰਡ ਦਾ ਮੁੱਖ ਦਫਤਰ ਵੀ ਇਸ ਹੀ ਇਮਾਰਤ ਵਿਚ ਹੈ।


