ਰਾਜੌਰੀ, 20 ਦਸੰਬਰ (ਪੀ. ਟੀ.)- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਭਾਜਪਾ ਦੇ ਉਮੀਦਵਾਰ ਰਵਿੰਦਰ ਰੈਨਾ ’ਤੇ ਹਮਲਾ ਹੋਇਆ ਹੈ। ਹਮਲੇ ਦਾ ਦੋਸ਼ ਪੀ.ਡੀ.ਪੀ. ਦੇ ਕਾਰਜਕਰਤਾ ’ਤੇ ਲਗਾ ਹੈ। ਰਵਿੰਦਰ ਰੈਨਾ ਨੌਸੇਰਾ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੈ। ਇਸ ਘਟਨਾ ’ਚ ਤਿੰਨ ਭਾਜਪਾ ਕਾਰਜ ਕਰਤਾ ਜ਼ਖਮੀ ਹੋ ਗਏ। ਬਾਅਦ ’ਚ ਭਾਜਪਾ ਕਾਰਜ ਕਰਤਾਵਾਂ ਨੇ ਵੀ ਦੋ ਪੀ.ਡੀ.ਪੀ. ਕਾਰਜਕਰਤਾਵਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਪੀ.ਡੀ.ਪੀ. ਦੇ ਕਾਰਜ ਕਰਤਾਵਾਂ ਨੇ ਪਥਰਾਅ ਕੀਤਾ ਅਤੇ ਉਸ ਤੋਂ ਬਾਅਦ ਰਵਿੰਦਰ ਰੈਨਾ ਦੀ ਡਾਂਗਾਂ ਨਾਲ ਕੁੱਟਮਾਰ ਕਰਨ ਲੱਗੇ। ਹਮਲੇ ’ਚ ਜ਼ਖਮੀ ਹੋਏ ਰੈਨਾ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਰਵਿੰਦਰ ਰੈਨਾ ’ਤੇ ਇਸ ਤੋਂ ਪਹਿਲਾ ਵੀ ਹਮਲੇ ਹੋ ਚੁੱਕੇ ਹਨ।



