Skip to content
Independent perspectives. Global stories.
BREAKING

ਪਿੰਡ ਸੋਹਣਗੜ੍ਹ ਰੱਤੇ ਵਾਲਾ ਦੀ ਮਿੰਨੀ ਪੀ ਐ¤ਚ ਸੀ ਹੋ ਰਹੀ ਹੈ ਚਿੱਟਾ ਹਾਥੀ ਸਾਬਿਤ਼

Share this story

Page-1_18 ਪੰਜੇ ਕੇ ਉਤਾੜ, 19 ਦਸੰਬਰ (ਰਮੇਸ਼ ਕੁਮਾਰ ਕੰਬੋਜ਼)- ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਸੁਵਿਧਾਵਾਂ ਦੇਣ ਵਾਸਤੇ ਜਗ੍ਹਾ-ਜਗ੍ਹਾ ’ਤੇ ਕਰੋੜਾਂ ਰੁਪਏ ਖਰਚ ਕਰਕੇ ਖੋਲ੍ਹੇ ਗਏ ਹਸਪਤਾਲ ਤੇ ਡਿਸਪੈਸਰੀਆਂ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਨਿਜੀ ਲਾਲਸਾਵਾਂ ਕਰਕੇ ਜਨਤਾ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰ ਰਹੇ। ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲ ਰਿਹਾ ਹੈ ਲਾਗਲੇ ਪਿੰਡ ਸੋਹਣਗੜ੍ਹ ਰੱਤੇ ਵਾਲਾ ਪਿੰਡ ਅੰਦਰ ਬਣੇ ਮਿੰਨੀ ਪੀ ਐ¤ਚ ਸੀ ਅੰਦਰ ਜਿੱਥੇ ਫਾਰਮਾਸਿਸਟ ਦੀ ਅਣਗਹਿਲੀ ਤੇ ਹੈਂਕੜ ਕਾਰਨ ਕਈ ਪਿੰਡਾਂ ਦੇ ਲੋਕਾਂ ਦੀ ਸੁਵਿਧਾ ਵਾਸਤੇ ਬਣੀ ਮਿੰਨੀ ਪੀ ਐ¤ਚ ਸੀ ਜਨਤਾ ਦੀਆਂ ਉਮੀਦਾਂ ’ਤੇ ਖਰੀ ਨਹੀਂ ਉ¤ਤਰ ਰਹੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ, ਜੰਗੀਰ ਸਿੰਘ ਦੋਸਾਂਝ ਪੰਚ, ਗੁਰਦੀਪ ਸਿੰਘ ਦੀਪਾ ਤੇ ਸੋਨੂੰ ਰੱਤੇਵਾਲਾ ਸਮੇਤ ਕਈਆਂ ਨੇ ਦੱਸਿਆ ਕਿ ਫਾਰਮਾਸਿਸਟ ਰਾਜੀਵ ਕੁਮਾਰ ਦੇ ਕਾਰਨ ਹੀ ਉਨ੍ਹਾਂ ਦੇ ਪਿੰਡ ਅੰਦਰ ਬਣੇ ਹਸਪਤਾਲ ਦਾ ਜਨਤਾ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਜੋ ਹਮੇਸ਼ਾ ਹੀ ਛੁੱਟੀ ’ਤੇ ਰਹਿੰਦਾ ਹੈ। ਜਿਸ ਵਿੱਚ

ਸਿਹਤ ਵਿਭਾਗ ਦੇ ਅਧਿਕਾਰੀ ਵੀ ਉਸਦਾ ਸਾਥ ਦੇ ਕੇ ਜਨਤਾ ਦੀਆਂ ਸੁਵਿਧਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਾਂ ਰਾਜੀਵ ਕੁਮਾਰ ਡਿਊਟੀ ’ਤੇ ਫਰਲੋ ਉ¤ਪਰ ਹੀ ਰਹਿੰਦਾ ਸੀ ਤੇ ਜਦ ਪੰਚਾਇਤੀ ਤੌਰ ’ਤੇ ਅਸੀਂ ਜਾ ਕੇ ਉਸ ਨੂੰ ਸਮੇਂ ਸਿਰ ਆਉਣ ਲਈ ਕਿਹਾ ਤੇ ਫਰਲੋ ਬੰਦ ਕਰਨ ਦੀ ਹਦਾਇਤ ਕੀਤੀ ਤਾਂ ਰਾਜੀਵ ਕੁਮਾਰ ਨੇ ਆਰਜ਼ੀ ਤੌਰ ’ਤੇ ਆਪਣੀ ਬਦਲੀ ਗੁਰੂਹਰਸਹਾਏ ਸਿਵਲ ਹਸਪਤਾਲ ਕਰਵਾ ਲਈ ਜਿੱਥੋਂ ਇੰਦਰਜੀਤ ਸਿੰਘ ਨਾਮੀ ਫਾਰਮਾਸਿਸਟ ਨੇ ਆਉਣਾ ਸ਼ੁਰੂ ਕਰ ਦਿੱਤਾ। ਪਰ ਬਾਅਦ ਵਿੱਚ ਕੁਝ ਸਮਾਂ ਪਹਿਲਾਂ ਫਿਰ ਰਾਜੀਵ ਕੁਮਾਰ ਨੇ ਆਪਣੇ ਆਰਜੀ ਤਬਾਦਲੇ ਨੂੰ ਰੱਦ ਕਰਵਾ ਕੇ ਇਥੇ ਡਿਊਟੀ ਸੰਭਾਲ ਲਈ। ਉਨ੍ਹਾਂ ਦੱਸਿਆ ਕਿ ਇਥੇ ਹੁਣ ਵੀ ਦਰਜ਼ਨਾ ਮਰੀਜ਼ ਦਵਾਈ ਲੈਣ ਆੳਂੁਦੇ ਹਨ ਪਰ ਫਾਰਮਾਸਿਸਟ ਦੇ ਨਾ ਹੋਣ ਕਰਕੇ ਨਿਰਾਸ਼ ਹੋ ਕੇ ਵਾਪਿਸ ਮੁੜ ਜਾਂਦੇ ਹਨ। ਜਿਸਦਾ ਕਾਰਨ ਇਹ ਹੈ ਕਿ ਰਾਜੀਵ ਕੁਮਾਰ ਇੱਕ ਦਿਨ ਆਉਂਦਾ ਹੈ ਤੇ ਪੰਜ ਦਿਨ ਛੱਟੀ ’ਤੇ ਰਹਿੰਦਾ ਹੈ। ਸਰਕਾਰ ਵੱਲੋਂ ਇੱਕ ਪਾਸੇ ਜਿੱਥੇ ਹਰੇਕ ਬਿਮਾਰੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚੋਂ  ਕਰਵਾਉਣ ਵਾਸਤੇ ਲੱਖਾਂ ਰੁਪਏ ਲਗਾ ਕੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਜਨਤਾ ਨੂੰ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਜਾਂ ਫਾਰਮਾਸਿਸਟਾਂ ਦੇ ਨਾ ਹੋਣ ਕਰਕੇ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪਿੰਡ ਸੋਹਣਗੜ੍ਹ ਰੱਤੇਵਾਲਾ ਦੇ ਨਾਲ-ਨਾਲ ਇਸ ਮਿੰਨੀ ਪੀ ਐ¤ਚ ਸੀ ਦਾ ਝਾੜੀਵਾਲਾ, ਰੋੜਾਂਵਾਲਾ, ਕਾਲੇਵਾਲਾ, ਜੰਡਵਾਲਾ, ਛੋਟਾ ਜੰਡਵਾਲਾ, ਘਾਗਾਂ ਕਲਾਂ ਤੇ ਘਾਗਾਂ ਖੁਰਦ ਸਮੇਤ ਕਈ ਪਿੰਡਾਂ ਦੇ ਲੋਕਾਂ ਲਈ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ ਪਰ ਇਸ ਤਰ੍ਹਾਂ ਹੋਣ ਨਾਲ ਜਨਤਾ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਦੂਜੇ ਪਾਸੇ ਇਸ ਸਬੰਧੀ ਜਦ ਫਾਰਮਾਸਿਸਟ ਰਾਜੀਵ ਕੁਮਾਰ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਲੋਕਾਂ ਵੱਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਮੈਂ ਆਪਣੀ ਬਣਦੀ ਡਿਊਟੀ ਤਨਦੇਹੀ ਨਾਲ ਕਰ ਰਿਹਾ ਹਾਂ।

WRITTEN BY