Skip to content
Independent perspectives. Global stories.
BREAKING

ਲਖਵੀ ਨੂੰ ਜ਼ਮਾਨਤ ਦੇ ਵਿਰੋਧ ’ਚ ਭਾਰਤ ਵੱਲੋਂ ਪਾਕਿ ਨੂੰ ਸਖ਼ਤ ਸੰਦੇਸ਼ : ਮੋਦੀ

Share this story

Page-1_13 ਨਵੀਂ ਦਿ¤ਲੀ, 19 ਦਸੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਸੰਸਦ ’ਚ ਕਿਹਾ ਕਿ ਲਸ਼ਕਰ-ਏ-ਤਾਇਬਾ ਅਤੇ ਮੁੰਬਈ ‘ਤੇ ਹੋਏ 26/11 ਹਮਲੇ ਦੇ ਮਾਸਟਰ ਮਾਈਂਡ ਜਕੀਓਰ ਰਹਿਮਾਨ ਲਖਵੀ ਨੂੰ ਜ਼ਮਾਨਤ ਦਿ¤ਤੇ ਜਾਣ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ’ਚ ਵਿਰੋਧ ਜਤਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ’ਚ ਕਿਹਾ ਕਿ ਇਸ ਹਫ਼ਤੇ ਪੇਸ਼ਾਵਰ ’ਚ ਹੋਏ ਸਕੂਲੀ ਬ¤ਚਿਆਂ ਦੇ ਘਿਣਾਉਣੇ ਕਤਲੇਆਮ ਨਾਲ ਭਾਰਤ ਨੂੰ ਵੀ ਪਾਕਿਸਤਾਨ ਤੋਂ ਘ¤ਟ ਤਕਲੀਫ਼ ਨਹੀਂ ਹੋਈ ਹੈ।ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਮੁ¤ਦੇ ‘ਤੇ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਸਤਾਰਪੂਰਵਕ ਬਿਆਨ ਦੇਵੇਗੀ। ਇਸ ਤੋਂ ਪਹਿਲਾ ਸਾਰੇ ਸਿਆਸੀ ਦਲਾਂ ਨੇ ਲਖਵੀ ਨੂੰ ਜ਼ਮਾਨਤ ਦਿ¤ਤੇ ਜਾਣ ਦੀ ਨਿੰਦਾ

ਕਰਨ ਵਾਲਾ ਪ੍ਰਸਤਾਵ ਰ¤ਖਿਆ। ਗੌਰਤਲਬ ਹੈ ਕਿ ਪਾਕਿਸਤਾਨ ਦੀ ਇਕ ਅ¤ਤਵਾਦ ਵਿਰੋਧੀ ਅਦਾਲਤ ਨੇ ਵੀਰਵਾਰ ਨੂੰ ਸਬੂਤਾਂ ਦੀ ਘਾਟ ਦੇ ਚ¤ਲਦਿਆਂ ਲਖਵੀ ਨੂੰ ਜ਼ਮਾਨਤ ਦਿ¤ਤੀ ਸੀ ਪਰ ਅਜੇ ਤ¤ਕ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਇਸ ਵਿਚਕਾਰ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਲਖਵੀ ਫ਼ਿਲਹਾਲ ਤਿੰਨ ਮਹੀਨੇ ਜੇਲ੍ਹ ‘ਚ ਰਹੇਗਾ ਅਤੇ ਉਹ ਲਖਵੀ ਨੂੰ ਜ਼ਮਾਨਤ ਦਿ¤ਤੇ ਜਾਣ ਦੇ ਫ਼ੈਸਲੇ ਖਿਲਾਫ ਸੁਪਰੀਮ ਕੋਰਟ ‘ਚ ਅਪੀਲ ਕਰੇਗੀ।

WRITTEN BY