ਚੰਡੀਗੜ੍ਹ ਦਸੰਬਰ 19 (ਪੀ. ਟੀ.)- ਪੰਜਾਬ ਸਰਕਾਰ ਨੇ ਸੂਬੇ ਦੇ ਦਵਾਈ ਨਿਯੰਤਰਕਾਂ (ਡਰੱਗ ਇੰਸਪੇਕਟਰ) ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਤਰਾਜਯੋਗ ਇਸ਼ਤਿਹਾਰਬਾਜੀ ਨਾ ਛੱਪਣ ਦੇਣ ਦੇ ਸਬੰਧੀ ਐਕਟ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜਨਤਕ ਸਥਾਨਾਂ ’ਤੇ ਦਵਾਈਆਂ ਬਾਰੇ ਕੀਤੇ ਗਏ ਗਲਤ ਦਾਅਵਿਆਂ ਦੇ ਸਬੰਧ ਵਿਚ ਕੀਤੀ ਗਈ ਇਸ਼ਤਿਹਾਰਬਾਜੀ ਨੂੰ ਨੱਥ ਪਾਈ ਜਾਵੇ। ਇਹ ਜਾਣਕਾਰੀ ਸਕੱਤਰ, ਸਿਹਤ-ਕਮ-ਕਮਿਸ਼ਨਰ ਫੂਡ ਐਂਡ ਡਰੱਗ ਪ੍ਰਸ਼ਾਸ਼ਨ ਨੇ ਇਥੇ ਸਟੇਟ ਡਰੱਗ ਐਡਵਾਇਜਰੀ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਦੇ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਅਫਸਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪ੍ਰਿੰਟ ਜਾਂ ਇਲੈਕਟ੍ਰਾਨੀਕ ਮੀਡੀਆ ਵਿਚ ਕਿਸੇ ਵੀ ਤਰ੍ਹਾਂ ਦੀ ਇਤਰਾਜਯੋਗ ਇਸ਼ਤਿਹਾਰਬਾਜੀ ਨੂੰ ਬੜਾਵਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰਾਜ ਵਿਚ ਡਰੱਗਜ ਐਂਡ ਮੈਜਿਕ ਰੈਮਿਡੀਜ਼ (ਪ੍ਰੋਹੇਬਸ਼ਨ ਆਫ ਓਬਜੈਕਸ਼ਨੇਬਲ ਐਡਵਰਟਾਈਜਮੈਂਟ) ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਦਵਾਈ ਨਿਯੰਤਰਕ ਅਫਸਰਾਂ ਨੂੰ ਤੂਰੰਤ ਪ੍ਰਭਾਅ ਨਾਲ ਮੁਹਿੰਮ ਚਾਲੂ ਕਰਕੇ ਇਸ ਕਾਨੂੰਨ ਦੀ ਉ¦ਘਣਾ ਕਰਨ ਵਾਲਿਆ ਨੂੰ ਨੱਥ ਪਾਉਣ ਅਤੇ 31 ਦਸੰਬਰ 2014 ਤੱਕ ਇਸ ਸਬੰਧੀ ਕਾਰਗੁਜਾਰੀ ਰਿਪੋਰਟ ਦੇਣ ਲਈ ਕਿਹਾ ਗਿਆ। ਉਨ੍ਹਾਂ ਡਰੱਗ ਇੰਸਪੇਕਟਰਾਂ ਨੂੰ
ਕੇਮਿਸਟਾਂ ਦੀ ਚੈਕਿੰਗ ਵਿਚ ਤੇਜੀ ਲਿਆਉਣ ਅਤੇ ਰਿਟੇਲ ਵਿਕਰੀ ਦੀਆਂ ਦੁਕਾਨਾਂ ’ਤੇ ਰਜਿਟਰਡ ਫਾਰਮਾਸਿਸਟਾਂ ਦੀ ਹਾਜਰੀ ਯਕੀਨੀ ਬਣਾਉਣ ਲਈ ਵੀ ਕਿਹਾ ਅਤੇ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਕਿ ਜੋਨਲ ਲਾਈਸੰਸਿੰਗ ਅਥਾਰਟੀਆਂ ਉਨ੍ਹਾਂ ਰਿਟੇਲ ਵਿਕਰੀ ਕੇਮਿਸਟਾਂ ਖਿਲਾਫ਼ ਕਾਰਵਾਈ ਕਰਨ ਜਿੱਥੇ ਫਾਰਮਾਸਿਸਟ ਮੌਜੂਦ ਨਹੀ ਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਲਾਈਸੰਸੀ ਦੁਆਰਾ ਅਰਜੀ ਜਮਾ ਕਰਵਾਏ ਜਾਣ ਦੀ ਮਿਤੀ ਤੋ ਇਕ ਮਹੀਨੇ ਦੇ ਸਮੇਂ ਅੰਦਰ ਥੋਕ ਦੇ ਲਾਈਸੰਸ ਅਤੇ ਰਿਟੇਲ ਵਿਕਰੀ ਦੇ ਲਾਈਸੰਸ ਨਵੀਨੀਕਰਨ ਕਰਕੇ ਦੇ ਦਿੱਤੇ ਜਾਣ। ਉਨ੍ਹਾਂ ਜੋਨਲ ਲਾਈਸੰਸਿੰਗ ਅਥਾਰਟੀਆਂ ਅਤੇ ਡਰੱਗ ਇੰਸਪੇਕਟਰਾਂ ਨੂੰ ਹੁਕਮ ਦਿੱਤੇ ਕਿ ਉਹ ਐਚ-1 ਸ਼ਡਿਊਲ ਦੇ ਪ੍ਰਾਵਧਾਨਾ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਇਸਦੀ ਪਾਲਣਾ ਨਾ ਹੋਣ ਦੀ ਸੂਰਤ ਵਿਚ ਉ¦ਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ।ਟ



