Skip to content
Independent perspectives. Global stories.
BREAKING

ਭਾਰਤ ਵੱਲੋਂ ਸੰਯੁਕਤ ਰਾਸ਼ਟਰ ’ਚ ਪਾਕਿ ਸਕੂਲ ’ਤੇ ਅੱਤਵਾਦੀ ਹਮਲੇ ਦੀ ਨਿੰਦਾ

Share this story

Page-1-FINAL_03  ਸੰਯੁਕਤ ਰਾਸ਼ਟਰ, 17 ਦਸੰਬਰ (ਪੀ. ਟੀ.)- ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿਸਤਾਨ ਦੇ ਇਕ ਸਕੂਲ ’ਤੇ ਤਾਲਿਬਾਨ ਦੇ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।ਇਸ ਹਮਲੇ ’ਚ 132 ਬੱਚਿਆਂ ਸਮੇਤ 141 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਸ ਵਿਚ ਜ਼ਿਆਦਾਤਰ ਬੱਚੇ ਸਨ। ਸੰਯੁਕਤ ਰਾਸ਼ਟਰ ਮੁਖੀ ਬਾਨ ਕੀ ਮੂਨ ਅਤੇ ਸੁਰੱਖਿਆ ਪ੍ਰੀਸ਼ਦ ਨੇ ਇਸ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਉਪ ਪ੍ਰਤੀਨਿਧੀ ਭਗਵੰਤ ਬਿਸ਼ਨੋਈ ਨੇ ਕਿਹਾ ਕਿ ਪਾਕਿਸਤਾਨ ’ਚ ਮਾਸੂਮ ਸਕੂਲੀ ਬੱਚਿਆਂ ’ਤੇ ਹੋਏ ਭਿਆਨਕ ਹਮਲੇ ਦੀ ਭਾਰਤ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਅਤੇ ਹੋਰ ਦੇਸ਼ਾਂ ਨਾਲ ਸਖਤ ਤੋਂ ਸਖਤ ਸ਼ਬਦਾਂ ‘ਚ ਨਿੰਦਾ ਕਰਦਾ ਹੈ।ਬਿਸ਼ਨੋਈ ਨੇ  ਸੁਰੱਖਿਆ ਪ੍ਰੀਸ਼ਦ ’ਚ ਸੰਯੁਕਤ ਰਾਸ਼ਟਰ-ਅਫਰੀਕੀ ਸੰਘ ਸਹਿਯੋਗ ‘ਤੇ ਖੁੱਲ੍ਹੀ ਬਹਿਸ ਦੌਰਾਨ ਕਿਹਾ ਕਿ ‘ਅਸੀਂ ਨਾ ਕੇਵਲ ਉਨ੍ਹਾਂ ਦੀ ਘ੍ਰਿਣਾ ਬਲਕਿ

ਉਨ੍ਹਾਂ ਦੀ ਦਹਿਸ਼ਤ ਨੂੰ ਵੀ ਮਹਿਸੂਸ ਕਰ ਸਕਦੇ ਹਾਂ। ਇਸ ਨਿਰਦਈ ਹਮਲੇ ‘ਚ ਸ਼ਹੀਦ ਅਤੇ ਜ਼ਖਮੀ ਹੋਏ ਮਾਸੂਮ ਬੱਚਿਆਂ ਦੇ ਗਮਜ਼ਦਾ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ।‘ ਤਾਲਿਬਾਨ ਦੇ ਆਤਮਘਾਤੀ ਹਮਲਾਵਰਾਂ ਨੇ ਸੈਨਾ ਦੇ ਸਕੂਲ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ ਤੇ ਗ੍ਰਨੇਡ ਸੁੱਟੇ ਸਨ ਜੋ ਕਿ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਭਿਆਨਕ ਹਮਲਿਆਂ ‘ਚੋਂ ਇਕ ਸੀ। ਅੱਠ ਘੰਟੇ ਦੇ ਇਸ ਹਮਲੇ ‘ਚ 133 ਸਕੂਲੀ ਬੱਚਿਆਂ ਸਮੇਤ 141 ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ। ਬਾਨ ਕੀ ਮੂਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅੱਤਵਾਦੀਆਂ ਖਿਲਾਫ਼ ਲੜਾਈ ‘ਚ ਪਾਕਿਸਤਾਨ ਦਾ ਸਮਰਥਨ ਜਾਰੀ ਰੱਖੇਗਾ।

WRITTEN BY