ਸ਼ਾਹਕੋਟ, 17 ਦਸੰਬਰ (ਸੁਰਿੰਦਰ ਸਿੰਘ ਪਦਮ)- ਅੱਜ ਸ਼ਾਹਕੋਟ ਸ਼ਹਿਰ ’ਚ ਮੰਡਲ ਪ੍ਰਧਾਨ ਕਮਲ ਸ਼ਰਮਾਂ ਦੀ ਅਗਵਾਈ+’ਚ ਭਾਜਪਾ ਆਗੂਆ ਤੇ ਵਰਕਰਾਂ ਵਲੋਂ ਲੋਕਾਂ ਨੂੰ ਘਰ-ਘਰ ਜਾ ਕੇ ਭਾਜਪਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮਲ ਸ਼ਰਮਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੋਕ ਹਿੱਤਾ ’ਚ ਕੀਤੇ ਗਏ ਫੈਸਲਿਆਂ ਕਾਰਨ ਲੋਕ ਉਤਸ਼ਾਹਿਤ ਹੋ ਕੇ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਭਰ ’ਚ ਭਾਜਪਾ ਵਲੋਂ ਚਲਾਏ ਗਏ ਮੈਂਬਰਸ਼ਿਪ ਅਭਿਆਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਾਹਿਲ ਵਡੈਹਰਾ, ਚੰਦਨ ਗੁਪਤਾ, ਅਮੀਤ ਗਰੋਵਰ, ਗੋਰਵ ਸ਼ਰਮਾਂ ਤੇ ਪਿਊਸ਼ (ਸਾਰੇ ਸ਼ਾਹਕੋਟ ਮੰਡਲ ਦੇ ਵਾਇਸ ਪ੍ਰਧਾਨ), ਰੋਬਿਨ ਅਰੋੜਾ, ਜਤਿੰਦਰ ਚਾਵਲਾ, ਸੰਨੀ ਗੌਂਸਾਈ (ਤਿੰਨੋਂ ਜਨਰਲ ਸਕੱਤਰ), ਰਾਕੇਸ਼ ਗੁਪਤਾ, ਪਵਨ ਕੁਮਾਰ, ਹੈਪੀ ਵਰਮਾ, ਚੰਦਨ ਅਰੋੜਾ ਤੇ ਸੋਨੀ ਮਹਿਰਾ (ਸਾਰੇ ਸਕੱਤਰ) ਪੰਕਜ ਗੁਪਤਾ ਖਜਾਨਚੀ ਅਤੇ ਜੈ ਸ਼੍ਰੀ ਰਾਮ ਕਲੱਬ ਦੇ ਪ੍ਰਧਾਨ ਧਰਮਵੀਰ ਅਰੋੜਾ ਆਦਿ ਸਣੇ ਕਈ ਭਾਜਪਾ ਵਰਕਰ ਤੇ ਆਗੂ ਹਾਜ਼ਰ ਸਨ।



