Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ’ਚ ਕਾਰੋਬਾਰ ਦਿਨ-ਬ-ਦਿਨ ਹੋ ਰਿਹੈ ਪ੍ਰਫੁਲਿਤ

Share this story

ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਦਵਿੰਦਰਪਾਲ ਸਿੰਘ)- ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਉਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਦੇ ਦਰਸ਼ਨਾ ਲਈ ਭਾਵੇ ਸੈਕੜੇ ਸਾਲਾ ਤੋਂ ਸਰਧਾਲੂ ਵੱਡੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਪੁਜਦੇ ਹਨ ਅਤੇ ਪੰਜ ਦਹਾਕੇ ਪਹਿਲਾ ਨੰਗਲ ਡੈਮ ਵਿਖੇ ਉਸਾਰੇ ਗਏ ਭਾਖੜਾ ਡੈਮ ਨੂੰ ਵੀ ਵੇਖਣ ਲਈ ਦੁਨੀਆ ਭਰ ਦੇ ਸੈਲਾਨੀ ਇਸ ਖੇਤਰ ਵਿਚ ਆਉਦੇ ਹਨ ਪ੍ਰੰਤੂ 3 ਸਾਲ ਪਹਿਲਾ ਪੰਜਾਬ ਸਰਕਾਰ ਵਲੋਂ ਜਦੋਂ ਤੋਂ ਵਿਰਾਸਤ-ਏ-ਖਾਲਸਾ ਲੋਕ ਅਰਪਣ ਕੀਤਾ ਗਿਆ ਹੈ ਉਸ ਸਮੇਂ ਤੋਂ ਇਥੇ ਪੁੱਜਣ ਵਾਲੇ ਸੈਲਾਨੀਆਂ ਤੇ ਸਰਧਾਲੂਆ ਦੀ ਗਿਣਤੀ ਵਿਚ ਹੋਏ ਚੋਖੇ ਵਾਧੇ ਨੇ ਇਸ ਖੇਤਰ ਦੇ ਵਪਾਰ ਕਾਰੋਬਾਰ ਨੂੰ ਕਾਫੀ ਪ੍ਰਫੂਲਿਤ ਕਰ ਦਿੱਤਾ ਹੈ। ਜਦੋਂ  ਤਿੰਨ ਵਰੇ ਪਹਿਲਾ  ਵਿਰਾਸਤ-ਏ-ਖਾਲਸਾ ਪੰਜਾਬ ਦੇ ਮ‘ੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤਾ ਸੀ ਤਾਂ ਉਸ ਸਮੇਂ ਕਿਸੇ ਨੇ ਵੀ ਨਹੀ ਸੋਚਿਆ ਹੋਵੇਗਾ ਕਿ ਮੁੱਖ ਮੰਤਰੀ ਸ.ਬਾਦਲ ਦੇ ਸੁਪਨੇ ਦਾ ਇਹ ਪ੍ਰੋਜੈਕਟ  3 ਸਾਲਾ ਵਿਚ 51 ਲੱਖ ਤੋਂ ਵਧੇਰੇ ਸੰਗਤਾਂ ਵੇਖ ਲੈਣ ਗਈਆ ਅਤੇ ਸੰਭਵ ਹੈ ਕਿ ਇਹ ਵਿਰਾਸਤ ਦੁਨੀਆ ਭਰ ਦੇ ਸਭ ਤੋਂ ਵੱਧ ਤੇਜੀ ਨਾਲ ਵੇਖੇ ਜਾਣ ਵਾਲੇ ਅਜੂਬਿਆ ਦੀ ਲੜੀ ਵਿਚ ਸਾਮਲ ਹੋ ਜਾਵੇ ਅਤੇ  ਸੰਭਾਵਨਾ ਇਹ

ਵੀ ਹੈ ਕਿ ਇਹ ਵਿਰਾਸਤ ਸਭ ਤੋਂ ਘੱਟ ਸਮੇਂ ਵਿਚ ਸਭ ਤੋਂ ਵੱਧ ਲੱਖਾ ਲੋਕਾ ਵਲੋਂ ਵੇਖੀ ਜਾਣ ਵਾਲੀ ਸੂਚੀ ਵਿਚ ਸਾਮਿਲ ਹੋ ਜਾਵੇ। ਭਾਵ ਕਿ ਇਥੇ ਪੁਜਣ ਵਾਲੇ ਸੈਲਾਨੀਆ ਦੀ ਗਿਣਤੀ ਵੀ ਜਿਕਰਯੋਗ ਹੋਵੇ ਅਤੇ ਉਹ ਗਿਣਤੀ ਦਾ ਅੰਕੜਾ ਤੇਜੀ ਨਾਲ ਵੱਧਿਆ ਹੋਵੇ। ਇਕ ਅਨੁਮਾਨ ਅਨੁਸਾਰ ਲਗਭਗ 6 ਹਜ਼ਾਰ ਲੋਕ ਰੋਜਾਨਾ ਇਸ ਵਿਰਾਸਤ ਦੇ ਦਰਸ਼ਨ ਕਰਨ ਲਈ ਇਥੇ ਪੁੱਜਦੇ ਹਨ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੂਰੁਧਾਮਾ ਦੇ ਦਰਸ਼ਨਾ ਲਈ ਇਥੇ ਪੁ‘ੱਜਣ ਵਾਲੀਆ ਸੰਗਤਾ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਅਤੇ ਉਹਨਾਂ ਵਲੋਂ ਹੁਣ ਇਸਦੇ ਲਈ ਹੋਰ ਢੁੱਕਵੇ ਪ੍ਰਬੰਧ ਵੀ ਕੀਤੇ ਜਾਦੇ ਹਨ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀ ਅੱਜ ਦੀ ਪੀੜੀ ਸਾਡੇ ਧਰਮ, ਸਭਿਆਚਾਰ ਅਤੇ ਵਿਰਾਸਤ ਨਾਲ ਜੁੜ ਰਹੀ ਹੈ
ਭਾਖੜਾ ਡੈਮ ਦੇ ਸਹਾਇਕ ਲੋਕ ਸੰਪਰਕ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਇਹ ਇਲਾਕਾ ਸੈਰ-ਸਪਾਟਾ ਸੰਨਅਤ ਵਜੋਂ ਵਿਕਸਿਤ ਹੋਇਆ ਹੈ ਉਸ ਤੋਂ ਬਾਅਦ ਭਾਖੜਾ ਡੈਮ  ਵਿਖੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਉਹਨਾ ਨੇ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਹੋਲੇ-ਮੋਹਲੇ ਦੇ ਤਿਉਹਾਰ ਮੋਕੇ ਜਾਂ ਮਾਤਾ ਦੇ ਨਰਾਤਿਆ ਮੋਕੇ ਹਰ ਮਹੀਨੇ ਲਗਭਗ 40 ਹਜ਼ਾਰ ਸੈਲਾਨੀ ਭਾਖੜਾ ਡੈਮ ਵੇਖਣ ਆਉਦੇ ਹਨ। ਆਮ ਦਿਨਾ ਵਿਚ ਇਹ ਗਿਣਤੀ 30 ਤੋਂ 35 ਹਜਾਰ ਸਾਲਾਨੀ ਪ੍ਰਤੀ ਮਹੀਨਾ ਰਹੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਊਨਾ, ਹਿਮਾਚਲ ਪ੍ਰਦੇਸ਼ ਲਾਗੇ ਧਾਰਮਿਕ ਸਥਾਨ ਪੀਰ ਨਗਾਹੇ ਜਾਣ ਵਾਲੇ ਸਰਧਾਲੂ ਵੀ ਇਸ ਇਲਾਕੇ ਵਿਚ ਰੂਕਦੇ ਹਨ ਜਿਸ ਨਾਲ ਇਥੇ ਦੇ ਸੈਲਾਨੀਆ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

WRITTEN BY