Skip to content
Independent perspectives. Global stories.
BREAKING

ਰੇਤ ਦੀ ਨਜਾਇਜ਼ ਨਿਕਾਸੀ ਦਾ ਕੰਮ ਆਮ ਲੋਕਾਂ ਲਈ ਲੁੱਟ ਤੇ ਪ੍ਰਸ਼ਾਸਨ ਲਈ ਬਣਿਆ ਸੋਨੇ ਦੀ ਖਾਣ

Share this story

ਗੁਰੂਹਰਸਹਾਏ, 17ਦਸੰਬਰ (ਰਮੇਸ਼ ਕੁਮਾਰ ਕੰਬੋਜ਼)- ਪੰਜਾਬ ਅੰਦਰ ਰੇਤ ਦੀ ਕਾਲਾ ਬਜਾਰੀ ¦ਬੇ ਸਮੇ ਤੋ ਪੰਜਾਬ ਦੀ ਵਰਤਮਾਨ ਸਰਕਾਰ ਲਈ ਗਲੇ ਦੀ ਹੱਡੀ ਬਣੀ ਹੋਈ ਹੈ। ਜਿੱਥੇ ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰ੍ਰ੍ਰੋਮਣੀ ਅਕਾਲੀ ਦਲ ਲਈ ਰੇਤ ਦੀ ਨਜ਼ਇਜ਼ ਨਿਕਾਸੀ ਜਨਤਕ ਅਧਾਰ ਵਿੱਚ ਬਹੁਤ ਵੱਲਾ ਨੁਕਸਾਨ ਦਰਜ਼ ਕਰ ਚੁੱਕੀ ਹੈ, ਉਥੇ ਪੰਜਾਬ ਦੇ ਕਈ ਅਫਸਰ ਤੇ ਕਰਮਚਾਰੀ ਵੀ ਰੇਤ ਦੀ ਨਿਕਾਸੀ ਵਿੱਚ ਆਰਥਿਕ ਤੋਰ ਤੇ ਰੱਜ ਚੁੱਕਾ ਹੈ। ਅਸੀ ਇਹ ਵੀ ਕਹਿ ਸਕਦੇ ਹਾ ਕਿ ਰੇਤ ਦੀ ਨਿਕਾਸੀ ਸਿਆਸੀ ਲੋਕਾਂ ਲਈ ਵਿਨਾਸ਼ ਤੇ ਪ੍ਰਸਾਸ਼ਨ ਲਈ ਸੋਨੇ ਦੀ ਖਾਣ ਸਾਬਤ ਹੋ ਰਿਹਾ ਹੈ। ਜਿਲਾ ਫਿਰੋਜ਼ਪੁਰ ਦੀ ਦੇ ਅਧਿਕਾਰੀ ਤੇ ਕਰਮਚਾਰੀ ਰੇਤ ਦੀ ਨਿਕਾਸੀ ਮਾਈਨਿੰਗ ਵਿਭਾਗ ਅਤੇ ਪੰਜਾਬ ਪੁਲਸ ਦੇ ਅਧਿਕਾਰੀਆ ਤੇ ਕਰਮਚਾਰੀਆ ਲਈ ਤਾ ਰਾਤੋ ਰਾਤ ਅਮੀਰ ਹੋਣ ਵਾਲੀ ਪਾਰਸ ਦੀ ਵੱਟੀ ਬਣੀ ਹੋਈ ਹੈ। ਸਥਾਨਕ ਇਲਾਕੇ ਦੀ ਇੱਕ ਪੁਸਸ ਚੋਕੀ ਤੇ ਸਬੰਧਿਤ ਥਾਣਿਆ ਦੇ ਪੁਲਸ ਕਰਮਚਾਰੀਆਂ ਨੇ ਰੇਤ ਦੀ ਬੰਦ ਨਿਕਾਸੀ ਦੀ ਆੜ ਵਿੱਚ ਨਜ਼ਾਇਜ ਨਿਕਾਸੀ ਦੇ ਨਾ ਉੱਤੇ ਪੁਰੇ ਪੰਜਾਬ ਅੰਦਰ ਚਰਚਾ ਵਿੱਚ ਹਨ ਜਿੰਨਾਂ ਨੂੰ ਆਪਣੇ ਸੀਨੀਅਰ ਅਧਿਕਾਰੀਆ ਦੀ ਵੀ ਕੋਈ ਪ੍ਰਵਾਹ ਨਹੀ ਜਿਸ ਕਰਕੇ ਸਂੀਨੀਅਰ ਅਧਿਕਾਰੀਆਂ ਦੀ ਕਾਰਗੂਜਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।

ਦਰਜ਼ਨਾ ਵਹੀਕਲ ਹਰ ਰੋਜ਼ ਭਰ ਕੇ ਬਾਹਰਲੇ ਸ਼ਹਿਰਾ ਨੂੰ ਭੇਜੇ ਜਾ ਰਹੇ ਹਨ ਜਿੰਨਾਂ ਤੋ ਰੇਤ ਦੀ ਕਾਲਾ ਬਜਾਰੀ ਕਰਨ ਵਾਲੇ ਅਤੇ ਪ੍ਰਸਾਸ਼ਨਿਕ ਅੰਨੀ ਲੁੱਟ ਕਰ ਰਹੇ ਹਨ ਜਦਕਿ ਇੰਡਸਟਰੀ ਵਿਭਾਗ ਵਾਲੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਅੱਖਾ ਬੰਦ ਕਰੀ ਬੈਠੇ ਹਨ। ਜਿਲਾ ਫਿਰੋਜ਼ਪੁਰ ਪੁਲਸ ਦੇ ਆਲਹ ਅਫਸਰ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਇਹਨਾਂ ਨਜ਼ਇਜ਼ ਨਿਕਾਸੀ ਕਰਲ ਵਾਲਿਆ ਨੂੰ ਸਿੱਧਾ ਰੋਕਣਾ ਸਾਡੇ ਅਧਿਕਾਰ ਖੇਤਰ ਵਿੱਚ ਹੀ ਨਹੀ ਆਉਦਾ। ਜਿਸ ਦਾ ਫਾਇਦਾ ਇਹ ਰੇਤ ਬਲੈਕਰ ਸ਼ਰੇਆਮ ਉਠਾ ਰਹੇ ਹਨ। ਇਲਾਕੇ ਅੰਦਰ ਸ਼ਾਮ ਢਲਦੇ ਹੀ ਚੱਲ ਰਹੇ ਨਜ਼ਇਜ਼ ਖੱਡਿਆ ਤੇ ਟਰਾਲੀਆ ਤੇ ਟਰਾਲਿਆ ਦੀ ਆਮਦ ਸ਼ੁਰੂ ਹੋ ਜਾਦੀ ਹੈ ਕਿਤੇ ਮਜਦੂਰਾ ਤੇ ਕਿਤੇ ਜੇ ਸੀ ਬੀ ਮਸ਼ੀਨਾ ਰਾਹੀ ਇਹ ਸੰਦ ਰੇਤ ਦੇ ਭਰੇ ਜਾ ਰਹੇ ਹਨ। ਪੂਰੀ ਰਾਤ ਇਸ ਨਿਕਾਸੀ ਦਾ ਕੰਮ ਚਲਦਾ ਹੈ ਜੋ ਸੂਰਜ ਜੜਨ ਤੱਕ ਜਾ ਰੁਕਦਾ ਹੈ। ਇੱਕ ਪਾਸੇ ਆਮ ਵਿਅਕਤੀ ਆਪਣੇ ਖੇਤਾ ਵਿਚੋ ਵੀ ਰੇਤ ਨਹੀ ਕੱਢ ਸਕਦਾ ਤੇ ਦੂਜੇ ਪਾਸੇ ਇਹ ਮਹੀਨਾ ਭਰਨ ਵਾਲੇ ਸ਼ਰੇਆਮ ਰੇਤ ਦੀ ਵਿਕਰੀ ਕਰ ਰਹੇ ਹਨ। ਪੁਲਸ ਦੇ ਕੋਲੋ ਸ਼ਰੇਆਮ ਇਹ ਵਹੀਕਲ ਗੁਜਰਦੇ ਹਨ ਪਰ ਪੁਲਸ ਦੇ ਅਧਿਕਾਰੀ ਅੱਖਾ ਬੰਦ ਕਰ ਦਿੰਦੇ ਹਨ। ਜੋ ਲੋਕ ਆਪਣੀ ਘਰੇਲੂ ਲੋੜ ਵਾਸਤੇ ਰੇਤ ਲੈਣ ਜਾਦੇ ਹਨ ਜਾ ਤਾ ਉਹਨਾਂ ਵਿਰੁੱਧ ਪਸਾਸ਼ਨਿਕ ਵੀ ਕਾਰਵਾਈ ਕਰ ਦਿੰਦੇ ਹਨ ਜਾ ਵੱਡੀ ਰਕਮ ਦੀ ਵੱਢੀ ਦੇ ਕੇ ਜਾਨ ਛੁਡਾਉਣੀ ਪੈਦੀ ਹੈ।

WRITTEN BY