ਸਾਰੇ ਪੰਜਾਬ ਦੀਆਂ ਗਲੀਆਂ ਦੀ ਹੋਵੇਗੀ ਸੀ.ਸੀ. ਫਲੋਰਿੰਗ
ਜਲੰਧਰ/ ਸ੍ਰੀ ਮੁਕਤਸਰ ਸਾਹਿਬ, 17 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈ ਕਿ ਅਗਲੇ ਪੰਜ ਸਾਲਾਂ ਵਿਚ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਸੀ.ਸੀ. ਫਲੋਰਿੰਗ ਲਗਾ ਕੇ ਪੱਕੀਆਂ ਕਰ ਕੇ ਸੂਬੇ ਦੇ ਪਿੰਡਾਂ ਨੂੰ ਨਵੀਂ ਨੁਹਾਰ ਦਿੱਤੀ ਜਾਵੇਗੀ। ਅੱਜ ਇੱਥੇ ¦ਬੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਸ਼ਾਮ ਖੇੜਾ, ਜਿੱਥੇ ਸੀ.ਸੀ. ਫਲੋਰਿੰਗ ਤਕਨੀਕ ਨਾਲ ਸਾਰੇ ਪਿੰਡ ਦੀਆਂ ਗਲੀਆਂ ਸੀਮੇਂਟ ਨਾਲ ਪੱਕੀਆਂ ਕੀਤੀਆਂ ਗਈਆਂ ਹਨ ਅਤੇ ਸਾਰੇ ਪਿੰਡ ਨੂੰ 100 ਫੀਸਦੀ ਪੀਣ ਵਾਲੇ ਪਾਣੀ ਦੀ ਸਹੁਲਤ ਉਪਲਬੱਧ ਕਰਵਾ ਦਿੱਤੀ ਗਈ ਹੈ, ਦਾ ਦੌਰਾ ਕਰਨ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਨੂੰ ਬਿਜਲੀ ਖੇਤਰ ਵਿਚ ਸਰਪਲਸ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਇਹ ਦੁੱਜਾ ਵੱਡਾ ਪ੍ਰੋਜੈਕਟ ਹੋਵੇਗਾ ਜਿਸ ਤਹਿਤ ਪੂਰੇ ਦੇਸ਼ ਵਿਚੋਂ ਸਭ ਤੋਂ ਪਹਿਲਾਂ ਸਾਰੇ ਪਿੰਡਾਂ ਦੀਆਂ ਗਲੀਆਂ ਨੂੰ ਸੀਮੇਂਟ ਨਾਲ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪੜਾਅਵਾਰ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ
। ਜਿਸ ਤਹਿਤ ¦ਬੀ ਵਿਧਾਨ ਸਭਾ ਹਲਕੇ ਵਿਚ ਪਹਿਲੇ ਫੇਜ਼ ਵਿਚ 35 ਪਿੰਡਾਂ ਵਿਚ 100 ਫੀਸਦੀ ਪੀਣ ਵਾਲੇ ਪਾਣੀ ਅਤੇ ਗਲੀਆਂ ਨੂੰ ਸੀਮੇਂਟ ਨਾਲ ਪੱਕਿਆ ਕਰਨ ਦਾ ਪ੍ਰੋਜੈਕਟ ਪਹਿਲੇ ਸਾਲ ਵਿਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਨਾ ਕੇਵਲ ਸਾਰੇ ਪਿੰਡ ਦੀਆਂ ਗਲੀਆਂ ਸਗੋਂ ਪਿੰਡ ਦੀ ਫਿਰਨੀ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸੇ ਤਰਾਂ ਪਿੰਡ ਦੇ ਛੱਪੜ ਦੀ ਚਾਰਦਿਵਾਰੀ ਨੂੰ ਵੀ ਇਸ ਪ੍ਰੋਜੈਕਟ ਵਿਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਪੂਰੇ ਪਿੰਡ ਨੂੰ ਇਕਸਾਰ ਤੌਰ ਤੇ ਨਵੀਂ ਪਹਿਚਾਣ ਦਿੱਤੀ ਜਾ ਸਕੇ। ਉਨ੍ਹਾਂ ਨੇ ਪੰਚਾਇਤੀ ਰਾਜ ਵਿਭਾਗ ਨੂੰ ਕਿਹਾ ਕਿ ਇਸ ਸਬੰਧੀ ਵਿਸਥਾਰ ਸਹਿਤ ਪ੍ਰੋਜੈਕਟ ਤਿਆਰ ਕੀਤਾ ਜਾਵੇ ਤਾਂ ਜੋ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗਲੀਆਂ ਦੇ ਇਸ ਸੀ.ਸੀ. ਫਲੋਰਿੰਗ ਵਾਲੇ ਪ੍ਰੋਜੈਕਟ ਜਿਸ ਵਿਚ ਸੀਮੇਂਟ ਦੀ ਵੱਡੀ ਖਪਤ ਹੁੰਦੀ ਹੈ ਸਮੇਤ ਹੋਰ ਸਰਕਾਰੀ ਵਿਕਾਸ ਕੰਮਾਂ ਲਈ ਸੀਮੇਂਟ ਕੰਪਨੀਆਂ ਤੋਂ ਟੈਂਡਰ ਕਾਲ ਕਰਕੇ ਕੰਟਰੋਲ ਰੇਟ ਤੇ ਸੀਮੇਂਟ ਲਿਆ ਜਾਵੇਗਾ। ਇਸ ਸਬੰਧੀ ਸਰਕਾਰੀ ਕੰਮ ਲਈ ਵਰਤੇ ਜਾਂਦੇ ਸੀਮੇਂਟ ਲਈ ਕੰਪਨੀ ਕਿਸੇ ਖਾਸ ਰੰਗ ਦਾ ਬੈਗ ਤਿਆਰ ਕਰੇਗੀ ਅਤੇ ਅਜਿਹੇ ਬੈਗ ਦੇ ਸੀਮੇਂਟ ਦੀ ਵਿਕਰੀ ਖੁੱਲੇ ਬਾਜਾਰ ਵਿਚ ਨਹੀਂ ਹੋਵੇਗੀ ਅਤੇ ਇਹ ਕੇਵਲ ਸਰਕਾਰੀ ਕੰਮ ਲਈ ਵਰਤਿਆਂ ਜਾ ਸਕੇਗਾ। ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮੰਡੀ ਕਿਲਿਆਂ ਵਾਲੀ ਵਿਚ ਵੀ ਸੀਮੇਂਟ ਵਾਲੀਆਂ ਗਲੀਆਂ ਬਣ ਰਹੀਆਂ ਹਨ ਜਦ ਕਿ ਪਿੰਡ ਰੱਤਾ ਖੇੜਾ ਵਿਚ ਵੀ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਜਿਹੀਆਂ ਗਲੀਆਂ ਵਿਚ ਜਲ ਸਪਲਾਈ ਦੀਆਂ ਪਾਈਪਾਂ ਦੀ ਮੁਰਮੰਤ ਆਦਿ ਲਈ ਟਾਇਲਾਂ ਆਦਿ ਲਾਉਣ ਸਬੰਧੀ ਵੀ ਨਿਰਦੇਸ਼ ਦਿੱਤੇ ਤਾਂ ਜੋ ਪਾਣੀ ਦੀਆਂ ਪਾਈਪਾਂ ਦੀ ਮੁਰਮੰਤ ਸਮੇਂ ਪੂਰੀ ਗਲੀ ਨਾਲ ਪੁੱਟਣੀ ਪਵੇ। ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਜੋ ਕਿ ਇਸ ਪ੍ਰੋਜੈਕਟ ਦੇ ਪੁਰਾ ਹੋਣ ਤੇ ਬੇਹੱਦ ਖੁਸ਼ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ ਪਿੰਡ ਪਹੁੰਚ ਕੇ ਉਨ੍ਹਾਂ ਨੇ ਰਿਬਨ ਕੱਟ ਕੇ ਨਵੀਂਆਂ ਗਲੀਆਂ ਦਾ ਉਦਘਾਟਨ ਕੀਤਾ।
ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿੰਡ ਬਾਦਲ ਵਿਸਵ ਕਬੱਡੀ ਕੱਪ ਦੇ ਫਾਈਨਲ ਅਤੇ ਸਮਾਪਤੀ ਸਮਾਗਮ ਦੀ ਮੇਜਬਾਨੀ ਲਈ ਪੂਰੀ ਤਰਾਂ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਵੱਲੋਂ ਵਿਸਵ ਕਬੱਡੀ ਕੱਪ ਦੇ ਮੈਚਾਂ ਲਈ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਉਪ ਮੁੱਖ ਮੰਤਰੀ ਨੂੰ ਪਿੰਡ ਵਿਚ ਹੋਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਸਹਿਤ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਚੇਅਰਮੈਨ ਪੰਜਾਬ ਐਗਰੋ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂ ਖੇੜਾ, ਸ: ਅਵਤਾਰ ਸਿੰਘ ਵਣਵਾਲਾ ਪੀ.ਏ. ਟੂ ਉਪ ਮੁੱਖ ਮੰਤਰੀ, ਚੇਅਰਮੈਨ ਪਨਕੋਫੈਡ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਸ: ਬਲਕਰਨ ਸਿੰਘ ਓ.ਐਸ਼ਡੀ.ਟੂ ਸੀ.ਐਮ., ਪਿੰਡ ਦਾ ਸਰਪੰਚ ਨਰਿੰਦਰ ਸਿੰਘ ਭੈਲ, ਟੀਟੂ ਭੈਲ, ਰਣਜੋਧ ਸਿੰਘ ¦ਬੀ, ਮਨਜੀਤ ਸਿੰਘ ਲਾਲਬਾਈ ਆਦਿ ਵੀ ਹਾਜ਼ਰ ਸਨ।



