Skip to content
Independent perspectives. Global stories.
BREAKING

ਵਿਆਹ ਦੀ ਜਾਗੋ ’ਚ ਗੋਲੀ ਚ¤ਲਣ ਨਾਲ ਨੌਜਵਾਨ ਦੀ ਮੌਤ

Share this story

Page-1_29 ਹੁਸ਼ਿਆਰਪੁਰ, 16 ਦਸੰਬਰ (ਓ ਪੀ ਰਾਣਾ)- ਕਸਬਾ ਹਰਿਆਣਾ ਦੇ ਨਜ਼ਦੀਕ ਪਿੰਡ ਕੋਠੇ ਜ¤ਟਾਂ ਵਿਖੇ ਇਕ ਲੜਕੀ ਦੇ ਵਿਆਹ ਦੇ ਸਬੰਧ ’ਚ ਰ¤ਖੇ ‘ਜਾਗੋ’ ਸਮਾਗਮ ਦੌਰਾਨ ਹੁ¤ਲੜਬਾਜ਼ਾਂ ਵਲੋਂ ਕੀਤੀ ਅੰਧਾਧੁੰਦ ਫ਼ਾਈਰਿੰਗ ਦੌਰਾਨ 22 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ ਪੁ¤ਤਰ ਜਗੀਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲੜਕੀ ਦੇ ਦੋ ਭਰਾਵਾਂ ਸਮੇਤ 19 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਪਿੰਡ ’ਚ ਜਸਵਿੰਦਰ ਸਿੰਘ ਨਾਂਅ ਦੇ ਵਿਅਕਤੀ ਦੀ ਲੜਕੀ ਦੇ ਵਿਆਹ ਦਾ ਜਸ਼ਨ ਚ¤ਲ ਰਿਹਾ ਸੀ। ਜਾਗੋ ਕ¤ਢਣ ਮੌਕੇ ਮਹਿਮਾਨਾਂ ਵਜੋਂ ਉਥੇ ਆਏ ਕੁਝ ਵਿਅਕਤੀਆਂ ਨੇ ਸ਼ਰਾਬ ਦੇ ਨਸ਼ੇ ’ਚ ਨਾਲ ਲਿਆਂਦੇ ਹਥਿਆਰਾਂ ਨਾਲ ਫ਼ਾਇਰਿੰਗ ਸ਼ੁਰੂ ਕਰ ਦਿ¤ਤੀ। ਇਕ ਗੋਲੀ ਮਨਿੰਦਰ ਦੇ ਸੀਨੇ ’ਚ ਜਾ ਵ¤ਜੀ। ਉਸ ਨੂੰ ਤੁਰੰਤ ਹਰਿਆਣਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿ¤ਤਾ। ਮ੍ਰਿਤਕ ਦੇ ਪਿਤਾ ਜਗੀਰ ਸਿੰਘ ਨੇ ਦ¤ਸਿਆ ਕਿ ਉਹ ਤੇ ਉਸ ਦਾ ਲੜਕਾ

ਜਸਵਿੰਦਰ ਸਿੰਘ ਦੇ ਸ¤ਦੇ ‘ਤੇ ਉਨ੍ਹਾਂ ਦੇ ਘਰ ਗਏ ਸਨ। ਥੋੜ੍ਹੀ ਦੇਰ ਬਾਅਦ ਹੀ ਮਨਿੰਦਰ ਕਿਸੇ ਕੰਮ ਕਾਰਨ ਵਾਪਿਸ ਚਲਾ ਗਿਆ, ਜਦੋਂ ਕਿ ਉਹ ਤੇ ਉਸ ਦਾ ਇਕ ਸਾਥੀ ਸਮਾਗਮ ’ਚ ਬੈਠੇ ਰਹੇ, ਜਦੋਂ ਉਹ ਵਾਪਿਸ ਘਰ ਆ ਰਿਹਾ ਸੀ ਤਾਂ ਮਨਿੰਦਰ ਸਮਾਗਮ ’ਚ ਦੁਬਾਰਾ ਪਹੁੰਚ ਗਿਆ। ਕਿਸੇ ਨੇ ਉਸ ਨੂੰ ਟੈਲੀਫ਼ੋਨ ’ਤੇ ਇਤਲਾਹ ਦਿ¤ਤੀ ਕਿ ਉਸ ਦੇ ਲੜਕੇ ਨੂੰ ਸ¤ਟ ਲ¤ਗ ਗਈ ਹੈ। ਜਗੀਰ ਸਿੰਘ ਨੇ ਦ¤ਸਿਆ ਕਿ ਜਦੋਂ ਉਹ ਵਾਪਿਸ ਮੁੜਿਆ ਤਾਂ ਮਨਿੰਦਰ ਨੂੰ ਗ¤ਡੀ ’ਚ ਪਾ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਸਮਾਗਮ ’ਚ ਸ਼ਾਮਿਲ ਹੋਰ ਵਿਅਕਤੀਆਂ ਨੇ ਦ¤ਸਿਆ ਕਿ ਡੀ.ਜੇ. ਚ¤ਲਦਾ ਹੋਣ ਕਾਰਨ ਪਹਿਲਾਂ ਪਤਾ ਹੀ ਨਹੀਂ ਲ¤ਗਾ ਕਿ ਮਨਿੰਦਰ ਕਿਉਂ ਡਿ¤ਗਿਆ ਹੈ।ਉਨ੍ਹਾਂ ਦ¤ਸਿਆ ਕਿ ਸਮਾਗਮ ’ਚ ਰ¤ਜ ਕੇ ਹੁ¤ਲੜਬਾਜ਼ੀ ਹੋ ਰਹੀ ਸੀ ਤੇ ਫ਼ਾਇਰ ਇੰਝ ਹੋ ਰਹੇ ਸਨ ਜਿਵੇਂ ਪਟਾਕੇ ਚ¤ਲ ਰਹੇ ਸਨ।ਜਿਵੇਂ ਹੀ ਮੁੰਡੇ ਨੂੰ ਗੋਲੀ ਲ¤ਗਣ ਦਾ ਪਤਾ ਲ¤ਗਾ ਹਰ ਪਾਸੇ ਹਫ਼ੜਾ ਦਫ਼ੜੀ ਮਚ ਗਈ ਤੇ ਲੋਕ ਆਪਣੇ-ਆਪਣੇ ਘਰਾਂ ਨੂੰ ਦੌੜ ਗਏ।ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਪੁਲਿਸ ਨੇ ਗੁਰਪ੍ਰੀਤ ਸਿੰਘ, ਅਜੀਤਪਾਲ ਵਾਸੀ ਕੋਠੇ ਜ¤ਟਾਂ, ਮਨਜੀਤ ਸਿੰਘ ਤੇ ਉਸ ਦਾ ਭਰਾ ਵਾਸੀ ਅ¤ਲੜ ਪਿੰਡ, ਸੋਨੂੰ ਵਾਸੀ ਖੁਣ-ਖੁਣ ਕਲਾਂ, ਮੋਨੂੰ ਵਾਸੀ ਸਫ਼ੀਪੁਰ, ਪੰਮਾ ਵਾਸੀ ਖ¤ਖਾ, ਕੰਮਾ, ਸੋਪੀ ਵਾਸੀ ਪੰਡੋਰੀ ਨਿ¤ਝਰਾਂ, ਜਿੰਮੀ ਵਾਸੀ ਕੰਗਾਂ, ਪੁਨੀਤ ਵਾਸੀ ਡੰਡੋਹ, ਹਨੀ, ਮਨੀ ਵਾਸੀ ਤਾਜਪੁਰ ਸੋਢੀਆਂ, ਬ¤ਬੂ ਵਾਸੀ ਤਾਜਪੁਰ, ਭਲਵਾਨ ਵਾਸੀ ਬਸੀ ਉਮਰ ਖਾਂ, ਸ਼ਿੰਦਰ ਵਾਸੀ ਬਹਿਰਾਮ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302/336/148/149 ਆਈ. ਪੀ. ਸੀ ਤੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐਸ. ਪੀ. (ਇੰਵੈਸਟੀਗੇਸ਼ਨ) ਸ. ਰਾਜਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

WRITTEN BY