ਬਰਨਾਲਾ, 16 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)- ਇਸਤਰੀ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਵਿਸ਼ਵ ਕਬੱਡੀ ਕੱਪ ਵਿਚ ਔਰਤਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਖਤਮ ਕੀਤਾ ਜਾਵੇ। ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਇਕਬਾਲ ਕੌਰ ਉਦਾਸੀ, ਇਸਤਰੀ ਚੇਤਨਾ ਮੰਚ ਪੰਜਾਬ ਦੀ ਪ੍ਰਧਾਨ ਜਸਬੀਰ ਕੌਰ ਬਰਨਾਲਾ ਅਤੇ ਨਰੇਗਾ ਮਜ਼ਦੂਰ ਆਗੂ ਸ਼ਿੰਦਰ ਕੌਰ ਹਰੀਗੜ੍ਹ ਨੇ ਵੱਖ-ਵੱਖ ਬਿਆਨਾਂ ਵਿਚ ਕਿਹਾ ਹੈ ਕਿ ਜਿੱਥੇ ਵਿਸ਼ਵ ਕਬੱਡੀ ਕੱਪ ਕਰਾਉਣਾ ਸ਼ਲਾਘਾਯੋਗ ਉ¤ਦਮ ਹੈ, ਉਥੇ ਇਨਾਮਾਂ ਦੀ ਰਾਸ਼ੀ ਮਰਦਾਂ ਨਾਲੋਂ ਇਸਤਰੀ ਖਿਡਾਰੀਆਂ ਨੂੰ ਅੱਧੀ ਦੇਣੀ, ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਣਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਔਰਤ ਕਬੱਡੀ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਧੇਰੇ ਇਨਾਮ ਰੱਖਿਆ ਜਾਂਦਾ, ਪਰ ਇਥੇ ਤਾਂ ਔਰਤਾਂ ਨੂੰ ਮਰਦਾਂ ਬਰਾਬਰ ਵੀ ਨਹੀਂ ਸਮਝਿਆ ਗਿਆ। ਬਿਆਨ ਵਿਚ ਕਿਹਾ ਹੈ ਕਿ
ਅਫਸੋਸ ਵਾਲੀ ਗੱਲ ਇਹ ਹੈ ਕਿ ਅੱਜ ਦੀ ਕੈਬਨਿਟ ਮੀਟਿੰਗ ਵਿਚ ਵੀ ਸਰਕਾਰ ਨੇ ਇਸ ਸਬੰਧ ਵਿਚ ਆਪਣੀ ਵਿਤਕਰੇ ਵਾਲੀ ਨੀਤੀ ਵਿਚ ਸੁਧਾਰ ਨਹੀਂ ਕੀਤਾ।ਇਨ੍ਹਾਂ ਇਸਤਰੀ ਆਗੂਆਂ ਨੇ ਕਿਹਾ ਕਿ ਖੇਡ ਭਾਵਨਾ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੀਆਂ ਜਥੇਬੰਦੀਆਂ ਨੇ ਰੋਸ ਧਰਨੇ ਦੇਣ ਅਤੇ ਮੁਜਾਹਰੇ ਕਰਨ ਤੋਂ ਸੰਕੋਚ ਕੀਤਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਪੰਜਾਬ ਸਰਕਾਰ ਅਤੇ ਕਬੱਡੀ ਕੱਪ ਪ੍ਰਬੰਧਕਾਂ ਦੀ ਵਿਤਕਰੇ ਭਰੀ ਨੀਤੀ ਨੂੰ ¦ਬਾ ਸਮਾਂ ਸਹਿਣ ਕੀਤਾ ਜਾਵੇਗਾ। ਇਸੇ ਦੌਰਾਨ ਡਾ. ਸੰਕੇਤ ਕੌਰ, ਪ੍ਰੋ. ਤਰਸਪਾਲ ਕੌਰ ਅਤੇ ਕੁਝ ਹੋਰ ਔਰਤ ਬੁਧੀਜੀਵੀਆਂ ਨੇ ਮੰਗ ਵੀ ਕੀਤੀ ਹੈ ਕਿ ਪੰਜਾਬ ਸਰਕਾਰ ਵਿਸ਼ਵ ਕਬੱਡੀ ਕੱਪ ਵਿਚ ਇਸ ਵਾਰ ਤੋਂ ਹੀ ਔਰਤ ਖਿਡਾਰੀਆਂ ਨੂੰ ਬਰਾਬਰ ਦਾ ਇਨਾਮ ਦੇਵੇ।



