Skip to content
Independent perspectives. Global stories.
BREAKING

ਜੀਵਨ ਰੱਖਿਅਕ ਦਵਾਈਆਂ ਵਿਚ ਵੈਕਸੀਨ ਵਾਇਅਲ ਮੋਨਿਟਰ ਲਗਾਉਣ ਲਈ ਹਰਿਆਣਾ ਦੇ ਸਿਹਤ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਨੂੰ ਲਿਖੀ ਚਿੱਠੀ

Share this story

ਚੰਡੀਗੜ੍ਹ, 16 ਦਸੰਬਰ (ਨਾਗਪਾਲ)– ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਢਾ ਨੂੰ ਚਿੱਠੀ ਲਿਖ ਕੇ ਜੀਵਨ ਰੱਖਿਅਕ ਦਵਾਈਆਂ ਵਿਚੋਂ ਵੈਕਸੀਨ ਵਾਇਅਲ ਮੋਨਿਟਰ (ਵੀ.ਵੀ.ਐਮ.) ਲਗਾਉਣ ਦੀ ਅਪੀਲ ਕੀਤੀ ਹੈ । ਇਸ ਨਾਲ ਸੂਬੇ ਦੇ ਸਾਰੇ ਮੈਡੀਕਲ ਸਟੋਰ ਅਤੇ ਹਸਪਤਾਲਾਂ ਵਿਚ ਕੋਲਡ ਚੇਨ ਨੂੰ ਬਣਾਏ ਰੱਖਣ ਵਿਚ ਮਦਦ ਮਿਲੇਗੀ ।        ਸ੍ਰੀ ਵਿਜ ਨੇ ਦਸਿਆ ਕਿ ਕੋਲਡ ਚੇਨ ਬ੍ਰੇਰਕ ਹੋਣ ਨਾਲ ਦਵਾਈ ਦੀ ਸਮੱਰਥਾ ਖ਼ਤਮ ਹੋ ਜਾਂਦੀ ਹੈ । ਉਨ੍ਹਾਂ ਦਸਿਆ ਕਿ ਪੋਲਿਓ ਡਰਾਪ ਵਾਂਗੂ ਦੂਜੀਆਂ ਸਾਰੀਆਂ ਜੀਵਨ ਰੱਖਿਅਕ ਦਵਾਈਆਂ ’ਤੇ ਇਹ ਸਹੂਲਤ ਹੋਣੀ ਚਾਹੀਦੀ ਹੈ । ਜਿਸ ਨਾਲ ਜੇਕਰ ਕਿਸੇ ਵੀ ਦਵਾਈ ਦੀ ਕਿਸੇ ਵੀ ਸਥਿਤੀ ਵਿਚ ਕੋਲਡ ਚੇਨ ਬ੍ਰੇਕ ਹੋਣ ’ਤੇ ਦਵਾਈ ਖੁਦ ਹੀ ਆਪਣੀ ਰੰਗ ਬਦਲ ਲਵੇਗੀ ਤਾਂ ਜੋ ਮਰੀਜਾਂ ਨੂੰ ਦਵਾਈ ਵੇਖਣ ਨਾਲ ਹੀ ਇਸ ਦਾ ਪਤਾ ਚਲ ਜਾਵੇਗਾ । ਇਸ ਨਾਲ ਮਰੀਜ ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਨਹੀਂ ਖਰੀਦੇਗਾ ਅਤੇ

ਇਸ ਦੇ ਬੁਰੇ ਪ੍ਰਭਾਵਾਂ ਤੋਂ ਬੱਚ ਸਕੇਗਾ। ਸਿਹਤ ਮੰਤਰੀ ਨੇ ਕਿਹਾ ਕਿ ਅਨੇਕ ਜੀਵਨ ਰੱਖਿਅਕ ਦਵਾਈਆਂ ਨੂੰ ਇਕ ਨਿਰਧਾਰਿਤ ਤਾਪਮਾਨ ਵਿਚ ਰੱਖਣ ਦੀ ਲੋੜ ਹੁੰਦੀ ਹੈ । ਜੋ ਕਿ 24 ਘੰਟੇ ਕੁਝ ਨਿਰਧਾਰਿਤ ਘੱਟੋਂ ਘੱਟ ਤਾਪਮਾਨ ’ਤੇ ਸੁਰੱਖਿਅਤ ਰਹਿ ਸਕਦੀ ਹੈ । ਪਰ ਅਨੇਕ ਕੈਮਿਸਟ ਸ਼ਾਪ, ਫਾਰਮਾ ਕੰਪਨੀਆਂ, ਹੋਲ ਸੇਲ ਵਿਕਰੇਤਾ ਰਾਤ ਨੂੰ ਜਾਂ ਦਿਨ ਵਿਚ ਕਿਸੇ ਵੀ ਕਾਰਣ ਨਾਲ ਆਪਣੇ ਫਰੀਜ ਬੰਦ ਕਰਕੇ ਚੱਲੇ ਜਾਂਦੇ ਹਨ ਅਤੇ ਸਹੀ ਤਾਪਮਾਨ ਦੀ ਕਮੀ ਨਾਲ ਖਰਾਬ ਦਵਾਈਆਂ ਨੂੰ ਹੀ ਮਰੀਜਾਂ ਨੂੰ ਵੇਚ ਦਿੰਦੇ ਹਨ । ਇਸ ਨਾਲ ਮਰੀਜਾਂ ਦੇ ਜੀਵਨ ਨਾਲ ਖਿਲਵਾੜ ਹੁੰਦਾ ਹੈ। ਸ੍ਰੀ ਵਿਜ ਨੇ ਆਪਣੀ ਚਿੱਠੀ ਰਾਹੀਂ ਕੇਂਦਰੀ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਦਵਾਈ ਤੇ ਖੂਬਸੂਰਤ ਸਮੱਗਰੀ ਐਕਟ, 1940 ਅਤੇ ਐਕਟ, 1945 ਦੇ ਤਹਿਤ ਸਾਰੀਆਂ ਜੀਵਨ ਰੱਖਿਅਕ ਦਵਾਈਆਂ ’ਤੇ ਵੀਵੀਐਮ ਲਾਗੂ ਕਰਨ ਲਈ ਸਾਰੇ ਫਾਰਮਾ ਕੰਪਨੀਆਂ ਲਈ ਲਾਜਿਮੀ ਕੀਤਾ ਜਾਵੇ । ਇਸ ਦੇ ਨਾਲ ਇਸ ਤਰ੍ਹਾਂ ਦੀਆਂ ਦਵਾਈਆਂ ਤੇ ਉਚਿਤ ਚਿੰਨ੍ਹ ਲਗਾਉਣ ਅਤੇ ਮਰੀਜਾਂ ਲਈ ਸੁਰੱਖਿਅਤ ਦਵਾਈ ਦੀ ਪ੍ਰਮਾਣਤਾ ਦੀ ਜਾਣਕਾਰੀ ਦਿੱਤੀ ਜਾਵੇਗੀ।

WRITTEN BY