ਸਿਡਨੀ, 15 ਦਸੰਬਰ (ਪੀ. ਟੀ. ਲਾਇਵ)- ਆਸਟ੍ਰੇਲੀਆ ਦੇ ਗਹਿਮਾਗਹਿਮੀ ਵਾਲੇ ਸ਼ਹਿਰ ਸਿਡਨੀ ਵਿਖੇ ਮਾਰਟਿਨ ਪਲੇਸ ਨਾਮਕ ਸਥਾਨ ’ਤੇ ਇੱਕ ਚਾਕਲੇਟ ਕੈਫੇ ਦੇ ਅੰਦਰ ਇੱਕ ਹਥਿਆਰਬੰਦ ਅੱਤਵਾਦੀ ਨੇ ਕਈ ਵਿਅਕਤੀਆਂ ਨੂੰ ਬੰਧਕ ਬਣਾ ਲਿਆ ਹੈ। ਬੰਦੂਕਧਾਰੀ ਨੇ ਇੱਕ ਔਰਤ ਨੂੰ ਆਪਣੀ ਢਾਲ ਬਣਾਇਆ ਹੋਇਆ ਹੈ। ਬੰਦੂਕਧਾਰੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ ਨਾਲ ਗੱਲਬਾਤ ਕਰਨ ਦੀ ਮੰਗ ਰੱਖੀ ਹੈ। ਉਸ ਨੇ ਆਈਐਸਆਈਐਸ ਦਾ ਝੰਡਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਅਤੇ ਆਖਿਆ ਹੈ ਕਿ ਝੰਡਾ ਮਿਲਣ ’ਤੇ ਇੱਕ ਬੰਧਕ ਨੂੰ ਛੱਡ ਦਿੱਤਾ ਜਾਵੇਗਾ। ਬੰਧਕਾਂ ਦੀ ਤਾਦਾਦ 40 ਤੋਂ 50 ਤੱਕ ਦੱਸੀ ਜਾ ਰਹੀ ਹੈ, ਜਿਸ ਵਿੱਚ ਕੈਫੇ ਦੇ ਸਟਾਫ ਮੈਂਬਰ ਵੀ ਸ਼ਾਮਿਲ ਹਨ। ਫਿਰ ਵੀ ਅਜਿਹੇ ਹਾਲਾਤ ਦੇ
ਬਾਵਜੂਦ 5 ਵਿਅਕਤੀ ਕੈਫੇ ਵਿੱਚੋਂ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਰਹੇ ਹਨ, ਜਿਨ੍ਹਾਂ ਵਿੱਚ 2 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ।ਇਸੇ ਦੌਰਾਨ ਇਨਫੋਸਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬੰਧਕਾਂ ਵਿੱਚ ਉਸ ਦਾ ਇੱਕ ਮੁਲਾਜ਼ਮ ਵੀ ਸ਼ਾਮਿਲ ਹੈ।ਭਾਰਤੀ ਵਿਦੇਸ਼ ਮੰਤਰਾਲਾ ਨੇ ਦੱਸਿਆ ਹੈ ਕਿ ਇਲਾਕੇ ਵਿੱਚ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਨੇੜੇ ਹੀ ਸਥਿਤ ਭਾਰਤੀ ਵਣਜ ਦੂਤਾਵਾਸ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਦੂਤਾਵਾਸ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ।ਇਸੇ ਦੌਰਾਨ ਬੀਸੀਸੀਆਈ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ਉਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਆਸਟ੍ਰੇਲੀਆਈ ਟੈਲੀਵੀਜ਼ਨ ਚੈਨਲਾਂ ਉ¤ਤੇ ਤਸਵੀਰਾਂ ਵਿੱਚ ਸਾਫ ਦਿਖਾਇਆ ਗਿਆ ਹੈ ਕਿ ਕੈਫੇ ਦੇ ਅੰਦਰ ਮੌਜੂਦ ਲੋਕ ਖਿੜਕੀ ਵਾਲੇ ਪਾਸੇ ਪਿੱਠ ਕਰਕੇ ਹੱਥ ਉ¤ਪਰ ਕਰਕੇ ਖੜੇ ਹਨ। ਪੁਲਿਸ ਨੇ ਪੂਰੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ। ਤਸਵੀਰਾਂ ਵਿੱਚ ਇੱਕ ਕਾਲਾ ਝੰਡਾ ਵੀ ਨਜ਼ਰ ਆ ਰਿਹਾ ਹੈ, ਜਿਸ ਉ¤ਤੇ ਅਰਬੀ ਭਾਸ਼ਾ ਵਿੱਚ ਕੁਛ ਲਿਖਿਆ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਖਤਰਨਾਕ ਅੱਤਵਾਦੀ ਸੰਗਠਨ ਬਣ ਚੁਕੇ ਆਈਐਸਆਈਐਸ ਦਾ ਝੰਡਾ ਵੀ ਅਜਿਹਾ ਹੀ ਹੈ।



