ਦੁਵੱਲੇ ਸਹਿਯੋਗ ਨਾਲ ਘਾਨਾ ਅਤੇ ਪੰਜਾਬ ਵਿਚਕਾਰ ਕਾਰੋਬਾਰ ਨੂੰ ਹੱਲਾਸ਼ੇਰੀ ਮਿਲੇਗੀ
ਜਲੰਧਰ/ਚੰਡੀਗ੍ਹੜ੍ਹ, 14 ਦਸੰਬਰ- ਰਿਪਬਲਿਕ ਆਫ ਘਾਨਾ ਦੇ ਪ੍ਰੇਜੀਡੈਟ ਸ੍ਰੀ ਜੋਨ ਦਰਾਮਨੀ ਮਾਹਮਾ ਨੇ ਪੰਜਾਬ ਦੇ ਉਪ ਮੁੱਖ ਸ. ਸੁਖਬੀਰ ਸਿੰਘ ਬਾਦਲ ਨੂੰ ਸੱਦਾ ਦਿੱਤਾ ਹ ਕਿ ਉਹ ਆਪਣੇ ਨਾਲ ਅਧਿਕਾਰੀਆਂ ਦੇ ਵਫਦ ਸਮੇਤ ਪੰਜਾਬ ਤੋ‘ ਅਗਾਂਹਵਧੂ ਕਿਸਾਨਾਂ ਅਤੇ ਖੇਤੀਬਾੜੀ, ਫੂਡ, ਬਰੀਵਰਜੀ, ਟੈਕਸਟਾਈਲ, ਤਕਨੀਕੀ ਸਿੱਖਿਆ, ਬਿਜਨਸ ਪਾਰਕਾਂ ਅਤੇ ਖੇਤੀ ਅਧਾਰਤ ਉਦਯੋਗਾਂ ਤੋ‘ 13 ਉਘੇ ਵਪਾਰੀਆਂ ਨਾਲ ਦੱਖਣੀ ਅਫਰੀਕਾ ਦਾ ਦੋਰਾ ਕਰਨ। ਘਾਨਾ ਵਫਦ ਦੇ ਕੋਆਰਡੀਨੇਟਰ ਸ੍ਰੀ ਹਰਪ੍ਰੀਤ ਸੰਧੂ ਨੇ ਸਰਕਾਰੀ ਪੱਤਰ ਉਪ ਮੁੱਖ ਮੰਤਰੀ ਨੂੰ ਚੰਡੀਗੜ੍ਹ ਵਿਖੇ ਸੌਪਿਆ। ਵਫਦ ਦੇ ਮੈਬਰਾਂ ਨੇ ਘਾਨਾ ਤੋ‘ ਵਿਸ਼ੇਸ਼ ਦੂਤ ਸ੍ਰੀ ਸਨਮ ਹਰੀ ਜਨਰਲ ਮੈਨੇਜਰ, ਆਈ.ਪੀ.ਐਮ.ਸੀ ਰਾਂਹੀ
ਭੇਜਿਆ ਗਿਆ। ਅੱਜ ਇਥੇ ਇਹ ਪ੍ਰਗਟਾਵਾ ਇੱਕ ਸਰਕਾਰੀ ਬੁਲਾਰੇ ਨੇ ਕਰਦਿਆਂ ਕਿਹਾ ਕਿ ਇਸ ਯਾਤਰਾ ਨਾਲ ਦੁਵੱਲੇ ਸਹਿਯੋਗ ਪੈਦਾ ਹੋਣ ਨਾਲ ਘਾਨਾ ਅਤੇ ਪੰਜਾਬ ਵਿਚਕਾਰ ਕਾਰੋਬਾਰ ਨੂੰ ਹੱਲਾਸ਼ੇਰੀ ਮਿਲੇਗੀ। ਇਸ ਨਾਲ ਖੇਤੀ ਅਧਾਰਤ ਆਰਥਿਕਤਾ, ਖਾਸ ਕਰਕੇ ਫੂਡ ਪਾਰਕ ਦੇ ਵਿਕਾਸ ਦੀ ਖੁਸ਼ਹਾਲੀ ਦੇ ਦੌਰ ਦੀ ਸੁਰੂਆਤ ਹੋ ਸਕਦੀ ਹੈ ਜਿਸ ਦੀ ਕਿ ਇਸ ਦੇਸ਼ ਦੇ ਦੱਖਣੀ ਅਫਰੀਕੀ ਖੇਤੀਬਾੜੀ ਨੂੰ ਛੋਟੇ ਸਕੇਲ ਦੇ ਉਦਯੋਗ, ਊਰਜਾ ਅਤੇ ਸਿੱਖਿਆ ਦੇ ਖੇਤਰ ਵਿੱਚ ਇਸ ਦੇ ਨਵੀਨ ਗਿਆਨ ਅਤੇ ਵਿਕਾਸ ਦਰ ਦੇ ਸ਼ੇਅਰ ਲਈ ਪੰਜਾਬ ਤੋ‘ ਆਸ ਹੈ। ਉਨਾਂ ਕਿਹਾ ਕਿ ਕਾਰਪੋਰੇਟ ਖੇਤੀ ਲਈ ਦੇਸ ਦਾ ਢੁਕਵਾਂ ਵਾਤਾਵਰਣ ਹੈ। ਅੰਤਰਰਾਸ਼ਟਰੀ ਕਾਨੂੰਨ ਦੇ ਮਾਹਿਰ ਐਡਵੋਕੇਟ ਸ੍ਰੀ ਹਰਪ੍ਰੀਤ ਸੰਧੂ ਜੋ ਕਿ ਦੁਵੱਲੇ ਸੰਬਧਾਂ ਨੂੰ ਜਾਣਦੇ ਹਨ ਨੇ ਪਹਿਲਾਂ ਵੀ ਪੰਜਾਬ ਅਤੇ ਘਾਨਾ ਦੇ ਗਣਤੰਤਰ ਵਿਚਕਾਰ ਅਧਿਕਾਰੀਆਂ ਦੀ ਮੀਟਿੰਗ ਦਾ ਪ੍ਰਬੰਧ ਕੀਤਾ ਸੀ।
ਉਨਾਂ ਹੋਰ ਦੱਸਿਆ ਕਿ ਅਗਸਤ ਦੇ ਮਹੀਨੇ ਵਿੱਚ ਊਰਜਾ ਅਤੇ ਪੈਟਰੋਲੀਅਮ ਉਪ ਮੰਤਰੀ ਬੈਨਜ਼ਾਮਿਨ ਦਗਾਦੂ ਅਗਵਾਈ ਦੇ ਘਾਨਾ ਵਫਦ ਨਾਲ ਵਿਚਾਰ ਚਰਚਾ ਦੌਰਾਨ ਪੰਜਾਬ ਨੂੰ ਘਾਨਾ ਦੇ ਖੇਤੀਬਾੜੀ ਅਤੇ ਸਿੱਖਿਆ ਦੇ ਖੇਤਰ ਵਿਚਕਾਰ ਕਿਵੇ ਤਕਨੀਕ ਵਰਤੀ ਗਈ ਹੈ, ਬਾਰੇ ਪੱਛਮੀ ਅਫਰੀਕਨ ਦੇ ਨਾਲ ਸਬੰਧਾਂ ਦਾ ਆਦਾਨ ਪ੍ਰਦਾਨ ਕਰਨ ਨਾਲ ਜਾਣਕਾਰੀ ਹੋ ਸਕੇਗੀ। ਉਨਾਂ ਦੱਸਿਆ ਕਿ ਘਾਨਾ ਪੰਜਾਬ ਨੂੰ ਸਨਅਤੀ ਅਤੇ ਕੁਦਰਤੀ ਖਣਿਜ ਨਿਰਯਾਤ ਤੋ‘ ਇਲਾਵਾ ਪੰਜਾਬ ਨਾਲ ਤੇਲ ਸੋਧਕ ਜਾਂ ਗੈਸ ਪ੍ਰੋਸੈਸਿੰਗ ਪਲਾਂਟ ਲਗਾਉਣ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ।”’



