ਮੁੰਬਈ- ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਪਲਾਨਿੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਰਣਬੀਰ ਕਪੂਰ ਅਭਿਨੇਤਰੀ ਕੈਟਰੀਨਾ ਕੈਫ ਨਾਲ ਲੰਡਨ ‘ਚ ਨਵਾਂ ਸਾਲ ਮਨਾਉਣ ਬਾਰੇ ਸੋਚ ਰਹੇ ਹਨ। ਇਹ ਦੋਵੇਂ ਲੰਡਨ ‘ਚ ਹੀ ਮਿਲਣਗੇ ਤੇ ਉਥੇ ਹੀ ਨਵੇਂ ਸਾਲ ਦਾ ਜਸ਼ਮ ਮਨਾਉਣਗੇ।ਖਾਲ ਗੱਲ ਇਹ ਹੈ ਕਿ ਕੈਟਰੀਨਾ ਕੈਫ ਦਾ ਘਰ ਲੰਡਨ ‘ਚ ਹੀ ਹੈ। ਇਹ ਵੀ ਸੁਣਨ ‘ਚ ਆਇਆ ਹੈ ਕਿ ਨਵੇਂ ਸਾਲ ਦੇ ਇਸ ਖਾਸ ਮੌਕੇ ‘ਤੇ ਇਹ ਦੋਵੇਂ ਕੈਟਰੀਨਾ ਦੀ ਮਾਂ ਨਾਲ ਸਮਾਂ ਵੀ ਬਤੀਤ ਕਰਨਗੇ। ਇਸ ਦੇ ਨਾਲ-ਨਾਲ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਰਣਬੀਰ ਕਪੂਰ ਕੈਟਰੀਨਾ ਦੀ ਮਾਂ ਨਾਲ ਆਪਣੇ ਵਿਆਹ ਦੀ ਗੱਲ ਵੀ ਕਰ ਸਕਦੇ ਹਨ।
ਰਣਬੀਰ ਲੰਡਨ ‘ਚ ਆਪਣੇ ਲੇਡੀ ਲਵ ਨਾਲ ਨਿਊ ਈਅਰ ਮਨਾਉਣਗੇ !



