Skip to content
Independent perspectives. Global stories.
BREAKING

ਆਰਥਿਕ ਸੰਕਟ ਰਾਹਤ ਦੀ ਉਮੀਦ ਕਿੱਥੇ

Share this story

ਪੰਜਾਬ ਦਾ ਆਰਥਿਕ ਸੰਕਟ ਗੰਭੀਰ ਮਸਲਾ ਹੈ। ਇਸ ਲਈ ਜ਼ਿੰਮੇਵਾਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਮੇਂ-ਸਮੇਂ ਬਣੀਆਂ ਰਾਜ ਸਰਕਾਰਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਹਨ। ਸਰਕਾਰ ਚਾਹੇ ਤਾਂ ਇਕ ਮਹੀਨੇ ਵਿਚ ਆਪਣੇ ਖਜ਼ਾਨੇ ਭਰ ਸਕਦੀ ਹੈ। ਜੇ ਸਰਕਾਰ ਆਪਣੀ ਹੋਂਦ ਬਚਾਈ ਰੱਖਣ ਅਤੇ ਭਵਿੱਖ ‘ਚ ਜਿੱਤ ਯਕੀਨੀ ਬਣਾਉਣ ਲਈ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੀ ਨੀਅਤ ਨਾਲ ਹੀ ਸੋਚੇ ਤਾਂ ਇਸ ਦਾ ਹੱਲ ਅਸੰਭਵ ਹੈ। ਚੰਗੇ ਕਾਨੂੰਨ ਤੇ ਚੰਗੇ ਪ੍ਰਸ਼ਾਸਨ ਦੇ ਮੇਲ ਨਾਲ ਇਸ ਸੰਕਟ ਦਾ ਸਾਰਥਿਕ ਹੱਲ ਕੱਢਿਆ ਜਾ ਸਕਦਾ ਹੈ। ਕੁਝ ਸੁਝਾਅ ਵਿਚਾਰ ਗੋਚਰੇ ਹਨ। ਸੰਕਟ ਦੇ ਹੱਲ ਲਈ ਮੁੱਖ ਮੰਤਰੀ ਖੁਦ ਰੋਲ ਮਾਡਲ ਬਣਨ। ਸਾਰੇ ਮੰਤਰੀ ਤੇ ਉੱਚ ਅਧਿਕਾਰੀ ਖਜ਼ਾਨੇ ‘ਤੇ ਨਾਜਾਇਜ਼ ਬੋਝ ਨੂੰ ਘੱਟ ਕਰਨ। ਗ਼ੈਰ-ਕਾਨੂੰਨੀ ਜਾਂ ਬਿਨਾਂ ਜ਼ਰੂਰਤ ਉੱਚ ਅਹੁਦਿਆਂ ‘ਤੇ ਬੈਠੇ (ਨਿਯੁਕਤ) ਪਾਰਲੀਮਾਨੀ ਸਕੱਤਰਾਂ, ਮੀਡੀਆ ਸਲਾਹਕਾਰਾਂ, ਐਡਵੋਕੇਟ ਜਨਰਲ ਵਰਗੇ ਅਧਿਕਾਰੀਆਂ ਅਤੇ ਹੋਰ ਵਾਧੂ ਕਰਮਚਾਰੀਆਂ ਦੀ ਛੁੱਟੀ ਕੀਤੀ ਜਾਵੇ। ਸਰਕਾਰ ਵੱਲੋਂ ਜਾਰੀ ਰਿਆਇਤਾਂ ਕੇਵਲ ਲੋੜਵੰਦ ਵਿਅਕਤੀਆਂ ਨੂੰ ਹੀ ਦਿੱਤੀਆਂ ਜਾਣ। ਇਨ੍ਹਾਂ ਸਬਸਿਡੀਆਂ ਨਾਲ ਜਾਇਦਾਦ ਜਾਂ ਕਾਰੋਬਾਰ ਦੀ ਸੀਮਾ ਨਿਸ਼ਚਿਤ ਹੋਵੇ। ਆਮਦਨ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਿਕਾਰੀਆਂ ਲਈ  ਗਲਤ ਸਾਬਤ ਹੋਣ ਦੀ ਸੂਰਤ ਵਿਚ ਸਖ਼ਤ ਸਜ਼ਾ ਦਾ

ਪ੍ਰਬੰਧ ਹੋਵੇ।ਭਲਾਈ ਸਕੀਮਾਂ (ਆਟਾ-ਦਾਲ ਸਕੀਮ, ਸ਼ਗਨ ਸਕੀਮ, ਵਿਧਵਾ ਜਾਂ ਬੁਢਾਪਾ ਪੈਨਸ਼ਨ ਆਦਿ) ਦੀ ਸਾਰੇ ਵਰਗਾਂ) ਪਛੜੀਆਂ ਸ਼੍ਰੇਣੀਆਂ, ਜਾਤਾਂ, ਕਬੀਲਿਆਂ) ਦੇ ਸਾਰੇ ਲੋਕਾਂ ਨੂੰ ਲੋੜ ਨਹੀਂ। ਇਨ੍ਹਾਂ ਵਾਸਤੇ ਆਰਥਿਕ ਸੀਮਾ ਨਿਸ਼ਚਿਤ ਹੋਵੇ।ਬਾਜ਼ਾਰ ਦੇ ਤਿੰਨ ਮੂਲ ਕਾਰੋਬਾਰ ਕਰਿਆਨਾ, ਮਨਿਆਰੀ ਤੇ ਬਜਾਜੀ ਵਾਸਤੇ ਨਿਸ਼ਚਿਤ ਮੁੱਲ ਨਿਰਧਾਰਿਤ ਹੋਣ। ਉਨ੍ਹਾਂ ਦੀ ਸਖ਼ਤੀ ਨਾਲ ਚੈਕਿੰਗ ਕਰਕੇ ਸਰਕਾਰ ਦੀ ਆਮਦਨ ਵਧਾਈ ਜਾ ਸਕਦੀ ਹੈ। ਸਾਊਂਡ ਸਿਸਟਮ ਵੇਚਣ ਜਾਂ ਕਿਰਾਏ ‘ਤੇ ਦੇਣ ਵਾਲਿਆਂ ਲਈ ਰਜਿਸਟਰੇਸ਼ਨ ਫੀਸ ਹੋਵੇ।
ਦੁਰਵਰਤੋਂ ਕਰਨ ‘ਤੇ ਭਾਰੀ ਜੁਰਮਾਨਾ ਵਸੂਲ ਕੇ ਸਰਕਾਰੀ ਖਜ਼ਾਨੇ ‘ਚ ਜਮ੍ਹਾਂ ਹੋਵੇ। ਸ਼ਹਿਰਾਂ ਦੇ ਸੁਚੱਜੇ ਵਿਕਾਸ ਲਈ ਚੁੰਗੀ ਕਰ ਨਿਰਧਾਰਤ ਕੀਤਾ ਜਾਵੇ। ਪਿੰਡਾਂ ਦੀਆਂ ਜ਼ਮੀਨਾਂ ‘ਤੇ ਮਾਲੀਆ ਵਿਵਸਥਾ ਦਾ ਪ੍ਰਬੰਧ ਹੋਵੇ। ਮਹਿੰਗੇ ਮੋਬਾਈਲ ਫੋਨ, ਜੋ ਮਨੋਰੰਜਨ ਦਾ ਹੀ ਮਾਤਰ ਸਾਧਨ ਹਨ, ਦੀ ਵਿਕਰੀ ‘ਤੇ ਭਾਰੀ ਟੈਕਸ ਲੱਗੇ। ਵਿਕਸਿਤ ਦੇਸ਼ਾਂ ਦੀ ਤਰਜ਼ ‘ਤੇ ਹਰ ਤਰ੍ਹਾਂ ਦੀਆਂ ਵਸਤੂਆਂ ਅਤੇ ਸੇਵਾਵਾਂ ਉਪਰ ਇਕ ਮੁੱਲ ਅਤੇ ਨਿਸ਼ਚਿਤ ਕਰ ਦੀ ਵਿਵਸਥਾ ਅਪਣਾ ਕੇ ਆਰਥਿਕ ਸੰਕਟ ਦਾ ਇਕ ਮਹੀਨੇ ਦੇ ਅੰਦਰ ਹੱਲ ਕੀਤਾ ਜਾ ਸਕਦਾ ਹੈ। ਮੇਰਾ ਦਾਅਵਾ ਹੈ ਕਿ ਉਪਰੋਕਤ ਸੁਝਾਵਾਂ ‘ਤੇ ਅਮਲ ਕਰਕੇ ਜਿੱਥੇ ਰਾਜ ਦੀ ਆਰਥਿਕ ਹਾਲਤ ਸੁਧਰੇਗੀ, ਉਥੇ ਇਮਾਨਦਾਰੀ ਨਾਲ ਕੀਤੇ ਕੰਮਾਂ ਦੀ ਜਨਤਾ ਵੀ ਪ੍ਰਸੰਸਾ ਕਰੇਗੀ। ਵੋਟ ਬੈਂਕ ਨੂੰ  ਧੱਕਾ ਵੀ ਨਹੀਂ ਲੱਗੇਗਾ।

WRITTEN BY