Skip to content
Independent perspectives. Global stories.
BREAKING

ਖੇਤੀ ਬੋਝ ਬਣ ਗਈ ਕਿਸਾਨੀ

Share this story

ਪੰਜਾਬ ਦੀ ਖੇਤੀ ਆਰਥਿਕ ਸੰਕਟ ਵਿੱਚ ਹੈ। ਇਸ ਸੰਕਟ ਦਾ ਅਸਰ ਵੀ ਬਹੁਤ ਵਿਆਪਕ ਹੈ। ਪੰਜਾਬ ਦੀ ਵਸੋਂ 2001 ਵਿੱਚ 2.43 ਕਰੋੜ ਤੋਂ ਵਧ ਕੇ 2011 ਵਿੱਚ 2.77 ਕਰੋੜ ਹੋ ਗਈ ਹੈ। ਇੱਥੇ ਖੇਤੀ ‘ਤੇ ਨਿਰਭਰ ਵਿਅਕਤੀਆਂ ਦੀ ਪ੍ਰਤੀਸ਼ਤ ਗਿਣਤੀ ਅਜੇ ਵੀ 60 ਫੀਸਦੀ ਤੋਂ ਜ਼ਿਆਦਾ ਹੈ। ਖੇਤੀ ਤੋਂ ਪੰਜਾਬ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਹਿੱਸਾ ਜਿਹੜਾ 1960 ਤੋਂ ਪਹਿਲਾਂ 60 ਫੀਸਦੀ ਹੁੰਦਾ ਸੀ, ਹੁਣ ਘਟ ਕੇ ਸਿਰਫ 27 ਫੀਸਦੀ ਰਹਿ ਗਿਆ ਹੈ। ਕੁੱਲ ਵਸੋਂ ਵਿੱਚ 60 ਫੀਸਦੀ, ਪਰ ਆਮਦਨ ਵਿੱਚ ਸਿਰਫ 27 ਫੀਸਦੀ ਹਿੱਸਾ, ਜਦੋਂ ਕਿ ਬਾਕੀ ਦੋ ਖੇਤਰਾਂ ਉਦਯੋਗਾਂ ਅਤੇ ਸੇਵਾਵਾਂ ਵਿੱਚ 40 ਫੀਸਦੀ ਵਸੋਂ ਦੇ 73 ਫੀਸਦੀ ਹਿੱਸਾ। ਇਹੋ ਸੰਕਟ ਦਾ ਮੂਲ ਕਾਰਨ ਹੈ। ਆਮਦਨ ਆਪਣੇ-ਆਪ ਵਿੱਚ ਖੇਤੀ ਅਤੇ ਦੂਸਰੇ ਖੇਤਰਾਂ ਵਿੱਚ ਵੱਡੀ ਨਾ-ਬਰਾਬਰੀ ਨੂੰ ਸਪੱਸ਼ਟ ਕਰਦੀ ਹੈ ਕਿ ਗ਼ੈਰ-ਖੇਤੀ ਖੇਤਰ ਵਿੱਚ ਗੁਜ਼ਗਾਰ ਦੀਆਂ ਸੰਭਾਵਨਾਵਾਂ ਘੱਟ ਹਨ ਅਤੇ ਇਸ ਲਈ ਮਜਬੂਰੀ ਵਸ ਖੇਤੀ ਨੂੰ ਹੀ ਪੇਸ਼ੇ ਵਜੋਂ ਅਪਣਾਇਆ ਜਾ ਰਿਹਾ ਹੈ।ਖੇਤੀ ’ਤੇ ਲੋੜ ਤੋਂ ਵੱਧ ਆਬਾਦੀ ਦੀ ਨਿਰਭਰਤਾ ਕਾਰਨ ਹੀ ਘੱਟ ਰਹੀ ਆਮਦਨ ਦੇ ਚੱਲਦਿਆਂ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਜਦ ਤੱਕ ਪੰਜਾਬ ਦੀ ਖੇਤੀ ਉਪਰ ਨਿਭਰਤਾ ਨੂੰ ਘਟਾਇਆ ਨਹੀਂ ਜਾਂਦਾ ਅਤੇ ਖੇਤੀ ਨਾਲ ਜੁੜੇ ਪਰਿਵਾਰਾਂ ਨੂੰ ਹੋਰਨਾਂ ਖੇਤਰਾਂ ਨਾਲ ਨਹੀਂ ਜੋੜਿਆ ਜਾਂਦਾ ਤਦ

ਤੱਕ ਇਹ ਸੰਕਟ ਖਤਮ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਖੇਤੀ ਆਰਥਿਕਤਾ ਨੂੰ ਬਹਾਲ ਕਰਨ ਲਈ ਸਰਕਾਰੀ ਖਾਸ ਕਰਕੇ ਕੇਂਦਰੀ ਨੀਤੀਆਂ ਨੂੰ ਬਦਲਣ ਦੀ ਜ਼ਰੂਰਤ ਹੈ। ਖੇਤੀ ਦੇ ਆਧੁਨਿਕੀਕਰਣ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਪਿੰਡਾਂ ਵਿੱਚ ਖੇਤੀ ਅਧਾਰਤ ਉਦਯੋਗ ਵਿਕਸਿਤ ਕੀਤਾ ਜਾਵੇ। ਇਸ ਲਈ ਦਿਹਾਤੀ ਖੇਤਰ ’ਚ ਬੇਹਤਰ ਬਿਜਲੀ ਸੇਵਾ, ਸੜਕਾਂ, ਬੈਂਕਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ਹੈ। ਇਹ ਸਮੁੱਚਾ ਪ੍ਰਬੰਧ ਇਕ ਵਿਆਪਕ ਯੋਜਨਾਬੰਦੀ ਨਾਲ ਕੀਤਾ ਜਾਵੇ ਤਾਂ ਜੋ ਪੇਂਡੂ ਲੋਕਾਂ ਦਾ ਜਨਜੀਵਨ ਵੀ ਪ੍ਰਭਾਵਿਤ ਨਾ ਹੋਵੇ। ਪੰਜਾਬ ਦੇ ਪਿੰਡਾਂ ਵਿੱਚ ਖ਼ਾਸ ਕਰਕੇ ਮਾਲਵੇ ਦੀ ਨਰਮਾ ਪੱਟੀ ਵਿੱਚ ਕੈਂਸਰ, ਹੱਡੀਆਂ-ਜੋੜਾਂ ਅਤੇ ਚਮੜੀ ਰੋਗਾਂ ਵਿੱਚ ਹੋਇਆ ਅਣਕਿਆਸਾ ਵਾਧਾ ਚਿੰਤਾ ਦਾ ਇੱਕ ਵੱਡਾ ਕਾਰਨ ਹੈ। ਪੰਜਾਬ ਦੇ ਪਿੰਡ ਹਰੇ ਇਨਕਲਾਬ ਦੇ ਵਿਕਾਸ ਮਾਡਲ ਦੀ ਸਜ਼ਾ ਭੋਗ ਰਹੇ ਹਨ। ਲੋਕਾਂ ਕੋਲ ਪੀਣ ਯੋਗ ਸਾਫ਼ ਪਾਣੀ ਤੱਕ ਨਹੀਂ ਹੈ। ਪਾਣੀ, ਧਰਤੀ, ਆਬੋ ਹਵਾ ਅਤੇ ਖੇਤੀ ਉਤਪਾਦਨ ਜ਼ਹਿਰੀਲੇ ਹੋ ਚੁੱਕੇ ਹਨ। ਇਸਦਾ ਅਸਰ ਮਨੁੱਖੀ ਸਿਹਤ ਉੱਪਰ ਪੈ ਰਿਹਾ ਹੈ। ਕਿਸਾਨ ਪਰਿਵਾਰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਲਈ ਸਮਰੱਥ ਨਹੀਂ ਹਨ। ਇਹ ਹਾਲਾਤ ਤੱਦ ਹੀ ਬਦਲ ਸਕਦੇ ਹਨ ਜੇਕਰ ਖੇਤੀ ਅਤੇ ਦਿਹਾਤੀ ਖੇਤਰ ਸਰਕਾਰੀ ਦੀਆਂ ਨੀਤੀਆਂ ਵਿੱਚ ਪਹਿਲ ਅਖਤਿਆਰ ਕਰੇ। ਮੋਜੂਦਾ ਰਾਜਸੀ ਪ੍ਰਬੰਧ ਵਿੱਚੋਂ ਖੇਤੀ ਅਤੇ ਦਿਹਾਤ ਨੂੰ ਖਾਰਜ ਕਰ ਦਿੱਤਾ ਗਿਆ ਹੈ। ਇਹੋ ਕਾਰਨ ਹੈ ਕਿ ਪੰਜਾਬ ਦਾ ਕਿਸਾਨ ਅੱਜ ਕਿਸਾਨੀ ਨੂੰ ਬੋਝ ਸਮਝ ਰਿਹਾ ਹੈ, ਪਰ ਰੋਜ਼ਗਾਰ ਦੀ ਕਮੀ ਕਾਰਨ ਖੇਤੀ ਬਿਨਾਂ ਉਸ ਕੋਲ ਕੋਈ ਹੋਰ ਰਾਹ ਵੀ ਨਹੀਂ।

WRITTEN BY