Skip to content
Independent perspectives. Global stories.
BREAKING

ਗਰੀਨ ਟੀ ਫ਼ਾਇਦੇਮੰਦ ਕਿਵੇਂ?

Share this story

>> ਡਾ. ਹਰਿੰਦਰਪਾਲ ਸਿੰਘ
ਦੇਖਿਆ ਜਾਵੇ ਤਾਂ ਪਾਣੀ ਤੋਂ ਬਾਅਦ ਚਾਹ ਅਤੇ ਕੌਫੀ ਦੁਨੀਆਂ ਵਿ ੱਚ ਸਭ ਤੋਂ ਵ ੱਧ ਪੀਤੇ ਜਾਣ ਵਾਲੇ ਪਦਾਰਥ ਹਨ। ਦੁਨੀਆਂ ਦੇ ਜ਼ਿਆਦਾਤਰ ਦੇਸ਼ ਕੌਫੀ ਦਾ ਸੇਵਨ ਕਰਦੇ ਹਨ ਜਦੋਂਕਿ ਏਸ਼ਿਆਈ ਮੁਲਕਾਂ ਵਿ ੱਚ ਚਾਹ ਵਧੇਰੇ ਪੀਤੀ ਜਾਂਦੀ ਹੈ। ਭਾਰਤ ਵਿ ੱਚ ਚਾਹ ਦੀ ਪੈਦਾਵਾਰ ਕਾਫ਼ੀ ਹੁੰਦੀ ਹੈ। ਭਾਰਤ ਦੇ ਲਗਪਗ ਸਾਰੇ ਰਾਜਾਂ ਵਿ ੱਚ ਚਾਹ ਦਾ ਇਸਤੇਮਾਲ ਹੁੰਦਾ ਹੈ। ਕਿਸੇ ਸਮੇਂ ਭਾਰਤ ਵਿ ੱਚ ਚਾਹ ਦਾ ਨਾਮੋ-ਨਿਸ਼ਾਨ ਨਹੀਂ ਸੀ ਹੁੰਦਾ। ਜਪਾਨ ਅਤੇ ਚੀਨ ਵਿ ੱਚ 4000 ਸਾਲ ਤੋਂ ਦਵਾਈ ਦੇ ਤੌਰ ‘ਤੇ ਚਾਹ ਦੇ ਇਸਤੇਮਾਲ ਦਾ ਜ਼ਿਕਰ ਮਿਲਦਾ ਹੈ। ਭਾਰਤ ਵਿ ੱਚ ਚਾਹ ਦਾ ਸੇਵਨ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ। ਕਿਸੇ ਸਮੇਂ ਦੁ ੱਧ-ਮ ੱਖਣਾਂ ਨਾਲ ਪਲਣ ਵਾਲੇ ਪੰਜਾਬੀ ਅ ੱਜ ਚਾਹ ਦੀ ਪਿਆਲੀ ਵਿ ੱਚ ਡੁ ੱਬ ਕੇ ਰਹਿ ਗਏ ਹਨ। ਜੇ ਚਾਹ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ ਅਤੇ ਜੇ ਗ਼ਲਤ ਤਰੀਕੇ ਨਾਲ਼ ਕੀਤਾ ਜਾਵੇ ਤਾ ਇਹ ਨੁਕਸਾਨ ਕਰਦੀ ਹੈ। ਉ ੱਬਲੀ ਪ ੱਤੀ ਵਿ ੱਚ ਦੁ ੱਧ ਪਾ ਦਿ ੱਤਾ ਜਾਵੇ ਤਾਂ ਇਹ ਇ ੱਕ ਤਰ੍ਹਾਂ ਦਾ ਤੇਜ਼ਾਬ ਬਣ ਜਾਂਦੀ ਹੈ ਜੋ ਕਿ ਪੇਟ ਗੈਸ ਸਮੇਤ ਹੋਰ ਬਿਮਾਰੀਆਂ ਜਿਵੇਂ ਕਿ ਜੋੜਾਂ ਦਾ ਦਰਦ, ਕਬਜ਼, ਖ਼ੁਸ਼ਕੀ ਅਤੇ ਚਮੜੀ ਦੇ ਰੋਗ ਆਦਿ ਪੈਦਾ ਕਰਦੀ ਹੈ। ਇਹ ਤੇਜ਼ਾਬ ਜਾਲ਼ਿਆਂ ਦੇ ਰੂਪ ਵਿ ੱਚ ਸਾਡੇ ਜੋੜਾਂ ਵਿ ੱਚ ਜੰਮ ਜਾਂਦਾ ਹੈ ਜੋ ਕਿ ਜੋੜਾਂ ਦਾ ਗਰੀਸ ਖ਼ਤਮ ਕਰ ਕੇ ਹ ੱਡੀਆਂ ਨੂੰ ਖੋਰਨਾ ਸ਼ੁਰੂ ਦਿੰਦਾ ਹੈ ਜਿਸ ਕਰਕੇ  ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ।ਪੰਜਾਬ ਦੇ ਪਿੰਡਾਂ ਵਿ ੱਚ ਕਈ ਲੋਕ ਸਵੇਰੇ-ਸਵੇਰੇ ਅ ੱਧਾ ਗਿਲਾਸ ਚਾਹ ਤਾਂ ਮਿ ੱਠਾ ਦੇਖਣ ਲ ੱਗੇ ਹੀ ਪੀ ਜਾਂਦੇ ਹਨ ਅਤੇ ਬਾਅਦ ਵਿ ੱਚ ਪੀਣ ਲਈ ਗੜਵੀ ਹੋਰ ਭਰ ਕੇ ਰ ੱਖੀ ਹੁੰਦੀ ਹੈ। ਸਵੇਰੇ ਜਦੋਂ ਅਸੀਂ ਉ ੱਠਦੇ ਹਾਂ ਤਾਂ ਪਹਿਲਾਂ ਹੀ ਮਿਹਦੇ ਵਿ ੱਚ ਤੇਜ਼ਾਬੀ ਮਾਦਾ ਬਣਿਆ ਹੁੰਦਾ ਹੈ ਅਤੇ ਅਸੀਂ ਉ ੱਤੋਂ ਹੋਰ ਚਾਹ ਰੂਪੀ ਤੇਜ਼ਾਬ ਸਰੀਰ ਅੰਦਰ ਸੁ ੱਟ ਲੈਂਦੇ ਹਾਂ। ਫਿਰ ਇਹ ਤੇਜ਼ਾਬ ਸਾਰਾ ਦਿਨ ਢਿ ੱਡ ਵਿ ੱਚ ਪਿਆ ਖਾਧੇ ਪੀਤੇ ਨੂੰ ਲ ੱਗਣ ਨਹੀਂ ਦਿੰਦਾ। ਸ਼ਾਇਦ ਇਸੇ ਲਈ ਪੰਜਾਬ ਵਿ ੱਚ 90 ਫ਼ੀਸਦੀ ਲੋਕ ਜੋੜਾਂ ਦੇ ਦਰਦ ਤੋਂ ਪੀੜਤ ਹਨ। ਦੁ ੱਧ ਵਾਲੀ ਚਾਹ ਪੀਣ ਦੀ ਆਦਤ ਜ਼ਿਆਦਾਤਰ ਉ ੱਤਰੀ ਭਾਰਤ ਦੇ ਲੋਕਾਂ ਵਿ ੱਚ ਹੀ ਹੈ, ਬਾਕੀ ਸੰਸਾਰ ਵਿ ੱਚ ਲਗਪਗ ਕਾਲੀ ਚਾਹ (ਬਿਨਾਂ ਦੁ ੱਧ ਤੋਂ) ਹੀ ਪੀਤੀ

ਜਾਂਦੀ ਹੈ। ਅਸੀਂ ਚਾਹ ਸਿਹਤ ਲਈ ਘ ੱਟ ਅਤੇ ਸੁਆਦ ਲਈ ਜ਼ਿਆਦਾ ਪੀਂਦੇ ਹਾਂ। ਗਰੀਨ ਟੀ ਦੇ ਫ਼ਾਇਦਿਆਂ ਨੂੰ ਵੇਖਦਿਆਂ ਅ ੱਜ-ਕ ੱਲ੍ਹ ਲੋਕਾਂ ਦਾ ਰੁਝਾਨ ਇਸ ਵ ੱਲ ਵਧ ਰਿਹਾ ਹੈ। ਇਸ ਦੇ ਕਈ ਕਾਰਨ ਹਨ। ਗਰੀਨ ਟੀ ਭਾਵ ਹਰੀ ਚਾਹ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ।

ਦਿਲ ਦੇ ਰੋਗ
ਲੰਮੇ ਸਮੇਂ ਤਕ ਗਰੀਨ ਟੀ ਦਾ ਇਸਤੇਮਾਲ ਦਿਲ ਦੀਆਂ ਨਸਾਂ ਨੂੰ ਨਰਮ ਕਰ ਕੇ ਉ ੱਚ ਖ਼ੂਨ ਦੇ ਦਬਾਅ ਨੂੰ ਘ ੱਟ ਕਰਦਾ ਹੈ।
ਚਮੜੀ ਦੀ ਦੇਖਭਾਲ
ਗਰੀਨ ਟੀ ਦੇ ਕੋਸੇ ਘੋਲ ਨਾਲ ਚਿਹਰਾ ਵੀ ਸਾਫ਼ ਕੀਤਾ ਜਾਂਦਾ ਹੈ। ਕਈ ਬਿਊਟੀ ਪਾਰਲਰਾਂ ਵਿ ੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਚਿਹਰੇ ਦੇ ਫੋੜੇ-ਫਿਨਸੀਆਂ ਨੂੰ ਠੀਕ ਕਰਨ ਵਿ ੱਚ ਸਹਾਈ ਹੁੰਦੀ ਹੈ। ਅ ੱਜ-ਕ ੱਲ੍ਹ ਕਈ ਕੰਪਨੀਆਂ ਜੜ੍ਹੀ-ਬੂਟੀਆਂ ਯੁਕਤ ਗਰੀਨ ਟੀ ਤਿਆਰ ਕਰ ਰਹੀਆਂ ਹਨ ਪਰ ਅਜਿਹੀ ਚਾਹ ਦਾ ਇਸਤੇਮਾਲ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।
ਵਾਲਾਂ ਦੀ ਦੇਖਭਾਲ
ਗਰੀਨ ਟੀ ਦੇ ਪਾਣੀ ਵਿ ੱਚ ਵਾਲਾਂ ਨੂੰ ਡੁਬੋਣ ਨਾਲ ਵਾਲ ਸੰਘਣੇ ਅਤੇ ਚਮਕੀਲੇ ਹੋ ਜਾਂਦੇ ਹਨ। ਇਹ ਵਾਲਾਂ ਦਾ ਝੜਨਾ ਘ ੱਟ ਕਰਕੇ ਵਾਲਾਂ ਦੇ ਵਾਧੇ ਨੂੰ ਤੇਜ਼ ਕਰਦੀ ਹੈ। ਵਾਲਾਂ ਨੂੰ ਹੋਰ ਚਮਕੀਲਾ ਕਰਨ ਲਈ ਕਈ ਲੋਕ ਇਸ ਵਿ ੱਚ ਸ਼ੈਂਪੂ ਵੀ ਪਾ ਲੈਂਦੇ ਹਨ।

ਤਣਾਓ
ਯੂਨੀਵਰਸਿਟੀ ਕਾਲਜ ਲੰਡਨ ਦੀ ਖੋਜ ਅਨੁਸਾਰ ਗਰੀਨ ਟੀ ਦਾ ਇ ੱਕ ਕ ੱਪ ਸਾਰੇ ਦਿਨ ਦੇ ਤਣਾਓ ਦਾ ਟਾਕਰਾ ਕਰਨ ਵਿ ੱਚ ਮਦਦ ਕਰਦਾ ਹੈ। ਇਹ ਚਾਹ ਤਣਾਓ ਦੌਰਾਨ ਦਿਮਾਗ ਤੋਂ ਪੈਦਾ ਹੋਣ ਵਾਲੇ ਹਾਰਮੋਨ ਕੋਰਟੀਸੋਲ (ਸਟਰੈ ੱਸ ਹਾਰਮੋਨ) ਜੋ ਕਿ ਮਿਹਦੇ ਵਿ ੱਚ ਆ ਕੇ ਵਿਗਾੜ ਪੈਦਾ ਕਰਦਾ ਹੈ, ਨੂੰ ਘ ੱਟ ਕਰਦੀ ਹੈ।
ਗਰੀਨ ਟੀ ਅਤੇ ਐਂਟੀਆਕਸੀਡੈਂਟ
ਹਰੀ ਚਾਹ ਵਿ ੱਚ ਸਬਜ਼ੀਆਂ ਅਤੇ    ਫਲਾਂ ਦੇ ਮੁਕਾਬਲੇ ਦਸ ਗੁਣਾਂ ਜ਼ਿਆਦਾ ਐਂਟੀਆਕਸੀਡੈਂਟ ਪਾਏ ਜਾਂਦੇ ਹਨ।  ਇਸ ਵਿ ੱਚ ਪਾਇਆ ਜਾਣ ਵਾਲਾ ਪੋਲੀਫਿਨੋਲ ਨਾਂ ਦਾ ਐਂਟੀਆਕਸੀਡੈਂਟ  ਪਾਚਣ ਤੰਤਰ ਦੌਰਾਨ ਬਣਨ ਵਾਲੇ ਫਰੀ ਰੈਡੀਕਲ ਨੂੰ ਖ਼ਤਮ ਕਰਦਾ ਹੈ ਜੋ ਕਿ ਸਾਡੇ ਸਰੀਰ ਦੇ ਸੈ ੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਨੁਕਸਾਨੇ ਸੈ ੱਲ ਫਿਰ ਖ਼ੂਨ ਦੇ ਜੰਮਣ ਕਾਰਨ (ਬਲ ੱਡ ਕਲੌਟ) ਕੈਂਸਰ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੇ ਹਨ। ਹਰੀ ਚਾਹ ਵਿ ੱਚ ਮੌਜੂਦ ਕੇਟਚਿਨ ਨਾਂ ਦਾ ਫਲੇਵੋਨਾਇਡ ਕੈਂਸਰ ਅਤੇ ਅਲਜਾਈਮਰ ਦੇ ਖ਼ਤਰੇ ਨੂੰ ਘ ੱਟ ਕਰਦਾ ਹੈ।
ਭਾਰ ਘਟਾਉਣਾ
ਨਵੀਆਂ ਹੋਈਆਂ ਖੋਜਾਂ ਅਨੁਸਾਰ ਗਰੀਨ ਟੀ ਕਈ ਤਰ੍ਹਾਂ ਨਾਲ ਭਾਰ ਘ ੱਟ ਕਰਨ ਵਿ ੱਚ ਸਹਾਈ ਹੋ ਰਹੀ ਹੈ। ਮਿਹਦੇ ’ਚ ਹੋਣ ਵਾਲੀ ਪਾਚਣ ਕਿਰਿਆ ਨਾਲ ਭੋਜਨ ਦਾ ਜੋ ਰੂਪ ਬਣਦਾ ਹੈ ਉਸ ਨੂੰ ਟ੍ਰਾਈਗਲਿਸਰਾਈਡ ਕਹਿੰਦੇ ਹਨ ਜੋ ਕਿ ਚਰਬੀ ’ਚ ਤਬਦੀਲ ਹੋ ਜਾਂਦਾ ਹੈ। ਚਰਬੀ ਨੂੰ ਖ਼ਤਮ ਕਰਨ ਲਈ ਇ ੱਕ ਖ਼ਾਸ ਤਰ੍ਹਾਂ ਦੇ ਐਨਜ਼ਾਈਮ ਦੀ ਲੋੜ ਹੁੰਦੀ ਹੈ। ਗਰੀਨ ਟੀ ਇਸ ਐਨਜ਼ਾਈਮ ਦੀ ਉਤਪਤੀ ਵਿ ੱਚ ਵਾਧਾ ਕਰਦੀ ਹੈ। ਇਹ ਹਜ਼ਮ ਕਰਨ ਦੀ ਕਿਰਿਆ ਨੂੰ ਤੇਜ਼ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿ ੱਚ ਮੌਜੂਦ ਕੈਫੀਨ, ਥਰਮੋਜੈਨੇਸਿਸ  ਜੋ ਕਿ ਚਰਬੀ ਨੂੰ ਪਿਘਲਾ ਕੇ ਸਰੀਰ ਵਿ ੱਚ ਵਰਤਣ ਦੀ ਕਿਰਿਆ ਹੈ, ਵਿ ੱਚ ਵਾਧਾ ਕਰਦੀ ਹੈ। ਭਾਰ ਘ ੱਟ ਕਰਨ ਲਈ ਸਾਨੂੰ ਹਰੀ ਚਾਹ ਦੇ 3 ਤੋਂ 5 ਕ ੱਪ ਦਿਨ ਵਿ ੱਚ ਲੈਣੇ ਚਾਹੀਦੇ ਹਨ ਜੋ ਕਿ 70 ਦੇ ਲਗਪਗ ਕੈਲੋਰੀਆਂ ਨੂੰ ਖ਼ਤਮ ਕਰਨ ਲਈ ਕਾਫ਼ੀ ਹੈ। ਇਸ ਤਰ੍ਹਾਂ ਸਿਰਫ਼ ਆਪਣਾ ਪੀਣ ਵਾਲਾ ਪਦਾਰਥ ਅਤੇ ਪੀਣ ਦਾ ਢੰਗ ਬਦਲ ਕੇ ਇ ੱਕ ਸਾਲ ਵਿ ੱਚ 25000 ਕੈਲੋਰੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। 3500 ਕੈਲੋਰੀਆਂ, ਇ ੱਕ ਪੌਂਡ ਭਾਵ 400 ਗ੍ਰਾਮ ਦੇ ਬਰਾਬਰ ਹੁੰਦੀਆਂ ਹਨ। ਇਸ ਤੋਂ ਜ਼ਿਆਦਾ ਚਾਹ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਕੈਫੀਨ ਦੀ ਅਧਿਕ ਮਾਤਰਾ ਹੈਜ਼ਾ, ਸਿਰਦਰਦ, ਮਾਈਗ੍ਰੇਨ, ਨੀਂਦ ਨਾ ਆਉਣਾ ਅਤੇ ਨਰਵਸ ਤੰਤਰ ਦੇ ਵਿਕਾਰ ਪੈਦਾ ਕਰ ਸਕਦੀ ਹੈ।

WRITTEN BY