Skip to content
Independent perspectives. Global stories.
BREAKING

ਕੋਲਾ ਘੁਟਾਲਾ : ਮਧੂ ਕੋਡਾ ਸਮੇਤ 7 ਹੋਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

Share this story

Page-1_03  ਨਵੀਂ ਦਿੱਲੀ, 12 ਦਸੰਬਰ (ਪੀ. ਟੀ.)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੋਲਾ ਬਲਾਕ ਵੰਡ ਘੁਟਾਲਾ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ, ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਅਸ਼ੋਕ ਕੁਮਾਰ ਬਾਸੂ ਤੇ 6 ਹੋਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ।ਦੋਸ਼ ਪੱਤਰ ਵਿਸ਼ੇਸ਼ ਸੀ.ਬੀ.ਆਈ. ਜਸਟਿਸ ਭਰਤ ਪ੍ਰਾਸ਼ਰ ਸਾਹਮਣੇ ਦਾਖ਼ਲ ਕੀਤੀ ਗਈ, ਜਿਨ੍ਹਾਂ ਨੇ ਜਾਂਚ ਅਧਿਕਾਰੀ ਦੇ ਇਹ ਕਹੇ ਜਾਣ ਤੋਂ ਬਾਅਦ ਇਸ ’ਤੇ ਵਿਚਾਰ ਲਈ 22 ਦਸੰਬਰ ਦੀ ਤਾਰੀਖ ਨਿਰਧਾਰਤ ਕੀਤੀ ਕਿ ਉਹ ਕੁੱਝ ਦਿਨ ’ਚ ਮਾਮਲੇ ‘ਚ ਜ਼ਰੂਰੀ ਦਸਤਾਵੇਜ਼ ਦਾਖ਼ਲ ਕਰ ਦੇਣਗੇ। ਕੋਡਾ ਤੇ ਬਾਸੂ ਤੋਂ ਇਲਾਵਾ ਸਾਬਕਾ ਕੋਲਾ ਸਕੱਤਰ ਐਚ.ਸੀ. ਗੁਪਤਾ ਤੇ ਦੋ ਲੋਕ ਸੇਵਕਾਂ ਬਸੰਤ ਕੁਮਾਰ ਭੱਟਾਚਾਰਿਆ ਤੇ ਬਿਪਿਨ

ਬਿਹਾਰੀ ਸਿੰਘ ਖ਼ਿਲਾਫ਼ ਵੀ ਦੋਸ਼ੀ ਦੇ ਰੂਪ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਦੋਸ਼ੀ ਕੰਪਨੀ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮੀ: ਦੇ ਨਿਰਦੇਸ਼ਕ ਵੈਭਵ ਤੁਲਸਿਆਨ ਤੇ ਇਕ ਨਿੱਜੀ ਵਿਅਕਤੀ ਵਿਜੇ ਜੋਸ਼ੀ ਦੇ ਨਾਂਅ ਵੀ ਸੀ.ਬੀ.ਆਈ. ਦੀ ਅੰਤਿਮ ਰਿਪੋਰਟ ‘ਚ ਦੋਸ਼ੀ ਦੇ ਰੂਪ ‘ਚ ਲਏ ਗਏ ਹਨ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 120-ਬੀ, 420 ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਦੋਸ਼ ਲਗਾਏ ਗਏ ਹਨ।

WRITTEN BY