Skip to content
Independent perspectives. Global stories.
BREAKING

ਸਬੋਰਗਾ ਦੇ ਭਾਰਤ ਵਿਖੇ ਕੌਂਸਲੇਟ ਜਨਰਲ ਸ. ਐ¤ਸ.ਪੀ. ਸਿੰਘ ਓਬਰਾਏ ਦਾ ਪੰਜਾਬ ਪੁੱਜਣ ’ਤੇ ਸ਼ਾਨਦਾਰ ਸੁਆਗਤ

Share this story

Page-1_18 ਪਟਿਆਲਾ, 10 ਦਸੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਸਬੋਰਗਾ ਦੇ ਭਾਰਤ ਵਿਖੇ ਨਵਨਿਯੁਕਤ ਕੌਸਲੇਟ ਜਨਰਲ ਸ. ਐਸ.ਪੀ. ਸਿੰਘ ਓਬਰਾਏ ਦਾ ਪੰਜਾਬ ਪੁੱਜਣ ’ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਸ. ਓਬਰਾਏ ਦਾ ਸੁਆਗਤ ਸ਼ੰਭੂ ਬਾਰਡਰ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਪਰ ਸਾਦੇ ਸਮਾਗਮ ਦੌਰਾਨ ਢੋਲ ਢਮੱਕਿਆਂ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ’ਤੇ ਸਰਬੱਤ ਦਾ ਭਲਾ ਗੱਤਕਾ ਟੀਮ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ’ਤੇ ਹੋਰਨਾਂ ਤੋ ਇਲਾਵਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ, ਮਾਲਵਾ ਜ਼ੋਨ ਦੇ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ. ਸੁਰਿੰਦਰ ਸਿੰਘ ਆਰਕੀਟੈਕਟ, ਫਤਿਹਗੜ੍ਹ ਦੇ ਪ੍ਰਧਾਨ ਸ. ਜ਼ੋਰਾ ਸਿੰਘ, ਪੀ.ਆਰ.ਓ. ਹਰਵਿੰਦਰ ਸਿੰਘ ਕੁੱਕੂ, ਸੰਤ ਰਾਮ, ਐਲ.ਆਰ. ਸਪਰਾ, ਰਵੀ ਕਸ਼ਯਪ, ਨਿਰਮਲ ਸਿੰਘ ਨਿੰਮਾ, ਗਗਨਦੀਪ ਸਿੰਘ ਬਾਵਾ, ਡਾ.ਕਰਨੈਲ ਸਿੰਘ, ਕੈਪਟਨ ਮੇਵਾ ਸਿੰਘ, ਕੇਸਰ ਸਿੰਘ ਆਦਿ ਮੌਜੂਦ ਸਨ।

WRITTEN BY