Skip to content
Independent perspectives. Global stories.
BREAKING

ਨਿਊ ਚੰਡੀਗੜ੍ਹ ’ਚ ਮੈਡੀਕਲ ਸੰਸਥਾਵਾਂ ਲਈ 104 ਏਕੜ ਜਗ੍ਹਾ ਰਾਖਵੀਂ : ਸੁਖਬੀਰ ਸਿੰਘ ਬਾਦਲ

Share this story

ਪੰਜਾਬ ਵੱਲੋਂ ਮੈਡੀਸਿਟੀ ’ਚ ਮੈਡੀਕਲ ਸੰਸਥਾਵਾਂ ਸਥਾਪਤ ਕਰਨ ਲਈ ਪਲਾਟਾਂ ਦੀ ਵੰਡ ਸਬੰਧੀ ਨੀਤੀ ਦਾ ਐਲਾਨ

Page-1_06 ਜਲੰਧਰ/ਚੰਡੀਗੜ੍ਹ, 10 ਦਸੰਬਰ-ਪੰਜਾਬ ਸਰਕਾਰ ਵਲੋਂ ਨਿਊ ਚੰਡੀਗੜ੍ਹ੍ਵ ਵਿਖੇ ਸਥਾਪਿਤ ਕੀਤੀ ਜਾ ਰਹੀ ਮੈਡੀਸਿਟੀ ਵਿਚ ਮੈਡੀਕਲ ਸੰਸਥਾਵਾਂ ਜਿਵੇਂ ਕਿ ਮਲਟੀ ਸੈਪਸ਼ਲਿਟੀ ਹਸਪਤਾਲ, ਮੈਡੀਕਲ ਕਾਲਜ, ਰਿਸਰਚ ਕੈਂਦਰ ਆਦਿ ਦੀ ਸਥਾਪਨਾ ਵਾਸਤੇ ਪਲਾਟ ਅਲਾਟ ਕਰਨ ਦੀ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਨੀਤੀ ਨੂੰ ਪਾਰਦਰਸ਼ੀ ਬਨਾਉਣ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਯੋਗ ਅਰਜ਼ੀਕਰਤਾਵਾਂ  ਪਲਾਟ ਅਲਾਟ ਕਰਨ ਦਾ ਕੰਮ ਕਰੇਗੀ। ਅੱਜ ਇੱਥੇ ਹਾਊਸਿੰਗ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨਿੱਜੀ ਖੇਤਰ ਵੱਲੋਂ ਸਿਹਤ ਸਹੂਲਤਾਂ ਅਤੇ ਬਾਇਓਸਾਇੰਸ ਦੇ ਖੇਤਰ ’ਚ ਦਿਖਾਈ ਜਾ ਰਹੀ ਦਿਲਚਸਪੀ ਨੂੰ ਮੱਦੇਨਜ਼ਰ

ਰੱਖਦਿਆਂ ਸੂਬੇ ਦੀ ਰਾਜਧਾਨੀ ਨੇੜੇ ਨਿਵੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਮੈਡੀਸਿਟੀ (ਮੈਡੀਕਲ ਸਿਟੀ) ਦੀ ਸਥਾਪਨਾ ਕਰਨਾ ਦਾ ਫੈਸਲਾ ਕੀਤਾ।ਬੁਲਾਰੇ ਨੇ ਦੱਸਿਆ ਕਿ ਪੰਜਾਬ ਅੰਦਰ ਕੁਲ ਸਿਹਤ ਸਹੂਲਤਾਂ ’ਤੇ ਹੋਣ ਵਾਲੇ ਕੁਲ ਖਰਚ ਦਾ 82 ਫੀਸਦੀ ਹਿੱਸਾ ਨਿੱਜੀ ਮੈਡੀਕਲ ਸੰਸਥਾਵਾਂ ਕੋਲ ਹੈ ਅਤੇ ਇਹ ਅੰਕੜੇ ਸਾਬਿਤ ਕਰਦੇ ਹਨ ਕਿ ਸੂਬੇ ਅੰਦਰ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਖੇਤਰ ’ਚ ਨਿਵੇਸ਼ਕਾਂ ਲਈ ਭਰਪੂਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੋਕਾਂ ਦੀ ਉਚੇਰੀ ਪ੍ਰਤੀ ਵਿਅਕਤੀ ਆਮਦਨ ਹੋਣ ਕਾਰਨ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਦੀ ਸਮੱਰਥਾ ਵੀ ਵੱਧ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿੰਨ੍ਹਾ ਕੋਲ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਦਾ ਮਹਿਕਮਾ ਵੀ ਹੈ, ਵੱਲੋਂ ਭਵਿੱਖੀ ਲੋੜਾਂ ਨੂੰ ਮੁੱਖ ਰੱਖਦਿਆਂ ਨਿਊ ਚੰਡੀਗੜ੍ਹ ’ਚ ਐਜੂਸਿਟੀ (ਵਿਦਿਅਕ ਸਿਟੀ) ਦੇ ਨਾਲ ਹੀ ਮੈਡੀਸਿਟੀ ਸਥਾਪਤ ਕਰਨ ਦੀ ਰਣਨੀਤੀ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰੇਟਰ ਮੁਹਾਲੀ ਏਰੀਆ ਡਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੈਡੀਸਿਟੀ ਲਈ 258 ਏਕੜ ਜਗ੍ਹਾ ਰਾਖਵੀਂ ਰੱਖੀ ਗਈ ਹੈ।

WRITTEN BY