ਸ੍ਰੀ ਅਨੰਦਪੁਰ ਸਾਹਿਬ, 9 ਦਸੰਬਰ (ਦਵਿੰਦਰਪਾਲ ਸਿੰਘ)- ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਸਮੁੱਚੇ ਪੰਥ ਨੂੰ ਭਰੋਸੇ ਵਿਚ ਲੈ ਕੇ ਨਾਨਕਸ਼ਾਹੀ ਕੈ¦ਡਰ ਲਾਗੂ ਹੋਣਾ ਚਾਹੀਦਾ ਹੈ। ਉਨਾਂ• ਕਿਹਾ ਕਿ ਜਦੋ ਹਿੰਦੂ, ਮੁਸਲਮਾਨ, ਇਸਾਈ, ਯਹੂਦੀ ਆਦਿ ਧਰਮਾਂ ਦੇ ਆਪੋ ਆਪਣੇ ਕੈ¦ਡਰ ਹਨ ਤਾਂ ਸਿੱਖਾਂ ਦਾ ਵੀ ਆਪਣਾ ਕੈ¦ਡਰ ਜਰੂਰ ਹੋਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਦਾ ਨਿਆਰਾਪਨ ਕਾਇਮ ਰਹਿ ਸਕੇ। ਹੁਣ ਸੂਰਜੀ ਕੈ¦ਡਰ ਨੂੰ ਚੰਦਰਮਾ ਦੇ ਕੈ¦ਡਰ ਨਾਲ ਮਿਲਾਉਣ ਕਰਕੇ ਇਹ ਮੁਸ਼ਕਿਲ ਆ ਰਹੀ ਹੈ। ਤੇ ਇਸ ਕਾਰਨ ਸੰਗਤਾਂ ਵਿਚ ਦੁਬਿਧਾ ਹੈ। ਉਨਾ• ਕਿਹਾ ਕਿ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਕੈ¦ਡਰ ਬਹੁਤ ਹੱਦ ਤੱਕ ਸਹੀ ਸੀ ਪਰ ਕੁੱਝ ਲੋਕਾਂ ਦੇ ਕਹਿਣ ਤੇ ਇਸਨੂੰ ਬਦਲ
ਦਿਤਾ ਗਿਆ ਜਿਸਦਾ ਸੰਤਾਪ ਅੱਜ ਸਮੁੱਚੀ ਕੌਮ ਭੁਗਤ ਰਹੀ ਹੈ। ਇਕ ਸੁਆਲ ਦੇ ਜੁਆਬ ਵਿਚ ਭੌਰ ਨੇ ਕਿਹਾ ਕਿ ਮੈਂ ਪਹਿਲਾਂ ਵੀ ਮੂਲ ਨਾਨਕਸ਼ਾਹੀ ਕੈ¦ਡਰ ਦੇ ਹੱਕ ਵਿਚ ਸੀ ਤੇ ਹੁਣ ਵੀ ਉਸੇ ਕੈ¦ਡਰ ਦੇ ਹੱਕ ਵਿਚ ਹਾਂ। ਜੇਕਰ ਕਿਸੇ ਨੂੰ ਕੋਈ ਇਤਰਾਜ ਹੈ ਤਾਂ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਕੈ¦ਡਰ ਬਨਾਉਣ ਅਤੇ ਵਿਰੋਧ ਕਰਨ ਵਾਲਿਆਂ ਨੂੰ ਇਕੱਠੇ ਬਿਠਾਉਣ ਤੇ ਇਕ ਮੱਤ ਤਿਆਰ ਕਰਕੇ ਕੈ¦ਡਰ ਨੂੰ ਸਮੁੱਚੀ ਕੌਮ ਲਈ ਲਾਗੂ ਕਰਨ।



