ਨਵੀਂ ਦਿੱਲੀ, 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਅੱਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ ਆਰ ਨੰ. 57/11 ਧਾਰਾ 471, 487 ਏ ਅਤੇ 489 ਅਧੀਨ ਨਿਜੀ ਤੌਰ ’ਤੇ ਪੇਸ਼ ਹੋ ਕੇ ਆਪਣੀ ਹਾਜ਼ਰੀ ਲਵਾਈ। ਉਨ੍ਹਾਂ ਦੇ ਨਾਲ ਭਾਈ ਜਸਵਿੰਦਰ ਸਿੰਘ ਵੀ ਅਦਾਲਤ ਵਿਚ ਪੇਸ਼ ਹੋਏ ਸਨ। ਅੱਜ ਵੀ ਪੇਸ਼ੀ ਲਈ ਦੂਜਾ ਨੰਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਦੁਪਹਿਰ ਬਾਅਦ ਜੱਜ ਸਾਹਿਬ ਅੱਗੇ ਪੇਸ਼ ਕੀਤਾ ਗਿਆ। ਅਦਾਲਤ ਵਿਚ ਹਾਜ਼ਰੀ ਭੁਗਤਣ ਉਪਰੰਤ ਭਾਈ ਸਰਬਪ੍ਰੀਤ ਸਿੰਘ ਨੇ ਪ੍ਰੈ¤ਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਵੀ ਸਿੱਖਾਂ ਨੂੰ ਜਾਣਬੁੱਝ ਕੇ ਤੰਗ ਕਰਨ ਲਈ ਕੋਈ ਨਾ ਕੋਈ ਬਹਾਨਾ ਲਭਿਆ ਜਾਂਦਾ ਹੈ। ਅੱਜ ਫਿਰ ਪੇਸ਼ੀ ਵਿਚ ਸਾਡਾ ਦੂਜਾ ਨੰਬਰ ਸੀ ਪਰ ਸਾਨੂੰ ‘ਜੱਜ ਸਾਹਿਬ ਦੂਸਰੇ ਕੇਸ ਵਿਚ ਮਸ਼ਰੂਫ
ਹਨ’ ਕਹਿ ਕੇ ਦੁਪਹਿਰ ਬਾਅਦ ਪੇਸ਼ ਕਰਵਾਇਆ ਗਿਆ ਤੇ ਨਾਲ ਹੀ ਅਗਲੀ ਤਾਰੀਖ ਪਾ ਦਿੱਤੀ ਗਈ। ਕਿਸੇ ਕਿਸਮ ਦੀ ਕੋਈ ਜਿਰਹ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਖਾਲਿਸਤਾਨ ਦੀ ਹਮਾਇਤ ਲਈ ਲਏ ਗਏ ਪੱਖ ਦੀ ਅਸੀਂ ਜੱਥੇਦਾਰ ਸਾਹਿਬ ਦੀ ਸ਼ਲਾਘਾ ਕਰਦੇ ਹਾਂ ਤੇ ਨਾਲ ਹੀ ਖਾਲਿਸਤਾਨ ਦੀ ਵੀ ਪ੍ਰੋੜ੍ਹਤਾ ਕਰਦੇ ਹਾਂ ਤੇ ਸਮੂਹ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਸਮੇਂ ਦੀ ਨਜ਼ਾਕਤ ਅਤੇ ਸਿੱਖੀ ਉ¤ਤੇ ਵੱਧ ਰਹੇ ਆਰ ਐਸ ਐਸ, ਦੇਹਧਾਰੀ ਗੁਰੂਡੰਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਠੱਲ੍ਹ ਪਾਉਣ ਲਈ ਸਾਨੂੰ ਆਪਣਾ ਆਜ਼ਾਦ ਘਰ ਬਣਾਉਣਾ ਹੀ ਪੈਣਾ ਹੈ, ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ।
ਉਨ੍ਹਾਂ ਕਿਹਾ ਕਿ ਛੋਟੇ ਬਾਦਲ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਨੂੰ ਸਲਾਹ ਦੇ ਰਹੇ ਹਨ ਕਿ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਏ ਪਰ ਇਸ ਲਈ ਉਨ੍ਹਾਂ ਨੂੰ ਦੂਜੇ ਰਾਜਾਂ ਲਈ ਆਪ ਆਦਰਸ਼ ਬਣ ਕੇ ਦਿਖਾਉਣ ਲਈ ਪਹਿਲਾਂ ਪੰਜਾਬ ਅੰਦਰ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਭਾਈ ਸਰਬਪ੍ਰੀਤ ਸਿੰਘ ਦੇ ਮਾਮਲੇ ਦੀ ਅਗਲੀ ਸੁਣਵਾਈ 3,4 ਅਤੇ 5 ਫਰਵਰੀ ਨੂੰ ਹੋਵੇਗੀ।



