ਸੰਗਰੂਰ, 9 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਦੋਆਬਾ ਪੱਤਰਕਾਰ ਮੰਚ ਅਤੇ ਵੈਲਫੇਅਰ ਰਿਪੋਰਟਰਜ਼ ਐਸੋਸੀਏਸ਼ਨ ਭੋਗਪੁਰ ਵੱਲੋਂ ਸਾਂਝੇ ਤੋੌਰ ’ਤੇ ਪੱਤਰਕਾਰੀ ਦੀ ਮਾਣ ਮਰਿਆਦਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸਮਾਜ ਸੇਵਕ ਬੀਬੀ ਵਿਦਵੰਤ ਕੌਰ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸੈਮੀਨਾਰ ਦੇ ਸ਼ੁਰੂ ਵਿੱਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪਰਮਵੀਰ ਸਿੰਘ ਬਾਠ ਨੇ ਕਿਹਾ ਕਿ ਪੱਤਰਕਾਰੀ ਦਾ ਖੇਤਰ ਵਿਸ਼ਾਲ ਹੈ। ਪੱਤਰਕਾਰ ਨੂੰ ਸਥਾਨਕ ,ਰਾਜ ਪੱਧਰ ਕੌਮਪੀ ਪੱਧਰ ਅਤੇ ਕੌਮਾਂਤਰੀ ਪੱਧਰ ’ਤੇ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਕਾਲਮ ਨਵੀਸ ਗੁਰਬਿੰਦਰ ਸਿੰਘ ਮਾਣਕ ਨੇ ਕਿਹਾ ਕਿ ਪੱਤਰਕਾਰ ਦੀ ਅੱਖ ਸਦਾ ਖੁੱਲ੍ਹੀ ਰਹੇ ਅਤੇ ਜ਼ਮੀਰ ਜਾਗਦੀ ਰਹੇ ਤਾਂ ਹੀ ਉਪ ਪੱਤਰਕਾਰੀ ਦੇ ਖੇਤਰ ਵਿੱਚ ਚੰਗੀ ਤਰ੍ਹਾਂ ਸੇਵਾ ਨਿਭਾ ਸਕਦਾ ਹੈ। ਪੱਤਰਕਾਰ ਰਣਦੀਪ ਸਿੱਧੂ ਨੇ ਕਿਹਾ ਕਿ ਪੱਤਰਕਾਰੀ ਨੇ ਹੀ ਸਮਾਜ ਅਤੇ ਸਰਕਾਰ ਵਿੱਚ ਸਵੱਛਤਾ ਲਿਆਂਦੀ ਹੈ ਪਰ ਪੱਤਰਕਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਸਤਿੰਦਰ ਰਾਜਾ ਨੇ ਕਿਹਾ ਕਿ ਪੀਲੀ ਪੱਤਰਕਾਰੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਗੁਰਮੀਤ ਸਿੰਘ ਹੰਸ ਨੇ ਕਿਹਾ ਕਿ ਅਤਿਵਾਦ ਵੀ ਪੱਤਰਕਾਰੀ
ਨੂੰ ਝੁਕਾ ਨਹੀਂ ਸਕਿਆ ਭਾਵੇਂ ਕਿ ਬਹੁਤ ਸਾਰੇ ਪੱਤਰਕਾਰਾਂ ਨੂੰ ਕੁਰਬਾਨੀ ਦੇਣੀ ਪਈ। ਸੀਨੀਅਰ ਪਤੱਰਕਾਰ ਗੁਰਪ੍ਰੀਤ ਸਿੰਘ ਪਾਪੀ ਨੇ ਕਿਹਾ ਕਿ ਪਤੱਰਕਾਰ ਨੂੰ ਪਿੰਜਰੇ ਦਾ ਤੋਤਾ ਨਹੀਂ ਬਣਨਾ ਚਾਹੀਦਾ ਸਗੋਂ ਬਿਨ੍ਹਾਂ ਕਿਸੇ ਦਬਾਅ ’ਤੇ ਲੋਕਾਂ ਦੀ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਹੈੇ। ਪੱਤਰਕਾਰਾਂ ਦੀ ਕਲਮ ਕ੍ਰਾਂਤੀ ਲਿਆਉਣ ਦੀ ਸਮੱਰਥਾ ਰੱਖਦੀ ਹੈ। ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ ਨੇ ਪੱਤਰਕਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰੈਸ ਕਲੱਬ ਭੋਗਪੁਰ ਦੀ ਖਰੀਦੀ ਹੋਈ ਜ਼ਮੀਨ ’ਤੇ ਇਮਾਰਤ ਬਣਾਉਣ ਲਈ ਪੈਸੇ ਦਾ ਪ੍ਰਬੰਧ ਕਰ ਲਿਆ ਜਾਵੇਗਾ। ਮੱਖ ਮਹਿਮਾਨ ਬੀਬੀ ਵਿਦਵੰਤ ਕੌਰ ਨੇ ਕਿਹਾ ਕਿ ਪੱਤਰਕਾਰ ਸਮਾਜ ਤੇ ਸਰਕਾਰ ਵਿੱਚ ਇੱਕ ਕੜੀ ਦਾ ਕੰਮ ਕਰਦੇ ਹਨ। ਪੱਤਰਕਾਰਾਂ ਦੀ ਨਿਸ਼ਕਾਮ ਸੇਵਾ ਦੀ ਕਦਰ ਕਰਨੀ ਬਣਦੀ ਹੈ।



